ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਕੋਠੀ ਢਾਉਣ ਦੀ ਘਟਨਾ ਨੂੰ ਦੱਸਿਆ ਰਾਜਨੀਤੀਕ ਰੰਜਿਸ਼ 

ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੂੰ ਗੋਰਾ ਗਿੱਲ ਨੇ ਆਪ ਬੀਤੀ ਸੁਣਾਈ 
ਕਪੂਰਥਲਾ , 30 ਜੁਲਾਈ (ਕੌੜਾ)- ਕਪੂਰਥਲਾ ਦੇ ਭੁਲੱਥ ਖੇਤਰ ਦੇ ਪਿੰਡ ਪੰਡੋਰੀ ਵਿੱਚ ਭਾਜਪਾ ਨੇਤਾ ਅਮਨਦੀਪ ਸਿੰਘ ਗੋਰਾ ਗਿੱਲ ਦੀ ਕੋਠੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੁਲਡੋਜ਼ਰ ਚੱਲਾ ਦਿੱਤਾ।ਜਿਸਦੇ ਬਾਅਦ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਭਾਜਪਾ ਨੇਤਾ ਅਮਨਦੀਪ ਸਿੰਘ ਗੋਰਾ ਗਿੱਲ ਨੂੰ ਮਿਲਣ ਪੁੱਜੇ।ਇਸ ਦੌਰਾਨ ਭਾਜਪਾ ਨੇਤਾ ਅਮਨਦੀਪ ਸਿੰਘ ਗੋਰਾ ਗਿੱਲ ਨੇ ਜ਼ਿਲ੍ਹਾ ਪ੍ਰਧਾਨ ਨੂੰ ਦੱਸਿਆ ਕਿ ਰਾਜਨੀਤੀਕ ਰੰਜਿਸ਼ ਦੇ ਚਲਦੇ ਉਨ੍ਹਾਂ ਦੀ ਕੋਠੀ ਨੂੰ ਢਾਹ ਦਿੱਤਾ।ਉਨ੍ਹਾਂਨੇ ਦੱਸਿਆ ਕਿ ਏਡੀਸੀ ਨੇ ਹਾਈਕੋਰਟ ਦੇ ਆਰਡਰ ਦੱਸਕੇ ਕੋਠੀ ਢਾਹ ਦਿੱਤਾ ਹੈ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਆਦੇਸ਼ ਦੀ ਕਾਪੀ ਨਹੀਂ ਵਿਖਾਈ ਹੈ।ਜਿਨ੍ਹਾਂ ਧੱਕਾ ਕਰ ਸੱਕਦੇ ਸਨ,ਉਨ੍ਹਾਂਨੇ ਕਰ ਲਿਆ ਹੈ।ਹੁਣ ਕੋਠੀ ਢਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਹੈ।ਉਨ੍ਹਾਂਨੇ ਦੱਸਿਆ ਕਿ ਇਸ ਨਿਰਮਾਣ ਨੂੰ ਢਾਏ ਜਾਣ ਦੇ ਸਬੰਧ ਵਿੱਚ ਏ ਡੀ ਸੀ ਜਨਰਲ ਕਪੂਰਥਲਾ ਦੇ ਆਦੇਸ਼ਾਂ ਦੇ ਖਿਲਾਫ ਪੁੱਡਾ ਦੇ ਸੈਕਟਰੀ  ਦੇ ਕੋਲ ਮੇਰੀ ਅਪੀਲ ਪੇਂਡਿੰਗ ਹੈ ਤੇ ਮੇਰੀ ਅਪੀਲ ਦੇ ਬਾਵਜੂਦ ਇਹ ਕਾਰਵਾਈ ਕੀਤੀ ਗਈ ਹੈ।ਇਸ ਸੰਬੰਧ ਵਿੱਚ ਮੈਂ ਵਕੀਲਾਂ ਦੇ ਮਾਧਿਅਮ ਨਾਲ ਮਾਣਯੋਗ ਉੱਚਤਮ ਅਦਾਲਤ ਵਿੱਚ ਆਪਣਾ ਪੱਖ ਰੱਖਾਂਗਾ। ਕਿਉਂਕਿ ਇਸ ਮਾਮਲੇ ਨੂੰ ਲੈ ਕੇ ਕੋਠੀ ਢਾਉਣ ਦੇ ਇੱਕ ਦਿਨ ਬਾਅਦ ਉੱਚਤਮ ਅਦਾਲਤ ਵਿੱਚ ਤਰੀਕ ਸੀ।ਗੋਰਾ ਗਿਲ ਨੇ ਜ਼ਿਲ੍ਹਾ ਪ੍ਰਧਾਨ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜ਼ਮੀਨ ਉਨ੍ਹਾਂਨੇ ਆਪ ਮੁੱਲ ਖਰੀਦੀ ਸੀ,ਜਿਸਦੀ ਰਜਿਸਟਰੀ ਮਾਲ ਵਿਭਾਗ ਵਲੋਂ ਕੀਤੀ ਹੈ ਜੋ ਮੇਰੇ ਕੋਲ ਹੈ ਪਰ ਰਜਿਸਟਰੀ ਵਿੱਚ ਮਾਲ ਵਿਭਾਗ ਵਲੋਂ ਅਜਿਹੀ ਕੋਈ ਗੱਲ ਨਹੀਂ ਲਿਖੀ ਗਈ ਹੈ ਕਿ ਭੁਲੱਥ-ਕਰਤਾਰਪੁਰ ਸ਼ਡਿਊਲ ਰੋਡ ਹੈ ਅਤੇ ਇਸ ਰੋਡ ਦੇ ਐਸੇ ਪਾਸੇ ਸੜਕ ਦੇ ਥਾਂ ਤੋਂ ਅੱਗੇ 100 ਫੁੱਟ ਤੱਕ ਉਸਾਰੀ ਕਰਨ ਤੇ ਪਾਬੰਦੀ ਹੈ,ਜਿਸ ਕਰਕੇ ਮੇਰੇ ਵੱਲੋਂ ਇਥੇ ਮੁੱਲ ਖ਼ਰੀਦੇ ਗਏ ਪਲਾਟ ਤੇ ਉਸਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਭਰ ਦੇ ਸ਼ਡਿਊਲ ਰੋਡਾਂ ਨੂੰ ਦੇਖਿਆ ਜਾਵੇ ਤਾਂ ਅਨੇਕਾਂ ਉਸਾਰੀਆਂ ਸਾਹਮਣੇ ਆਉਣਗੀਆਂ ਪਰ ਸਿਆਸੀ ਰੰਜਿਸ਼ ਕਰਕੇ ਇਸ ਉਸਾਰੀ ਸੰਬੰਧੀ ਕੁਝ ਲੋਕਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ।ਗੋਰਾ ਗਿਲ ਨੇ ਦੱਸਿਆ ਕਿ ਰਾਜਨਿਤੀਕ ਰੰਜਿਸ਼ ਦੇ ਚਲਦਿਆਂ ਉਨ੍ਹਾਂਨੂੰ ਘਰ ਵਿੱਚੋ ਸਾਮਾਨ ਕੱਢਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਜੋ ਉਨ੍ਹਾਂ ਦਾ ਕਾਨੂੰਨਨ ਹੱਕ ਸੀ,ਜਿਸ ਕਾਰਨ ਉਨ੍ਹਾਂ ਦੇ ਘਰ ਵਿੱਚ ਪਿਆ ਸਾਰਾ ਸਾਮਾਨ ਏਸੀ,ਫਰਿਜ ਸਮੇਤ ਕਾਫ਼ੀ ਸਾਮਾਨ ਵੀ ਬਰਬਾਦ ਹੋ ਗਿਆ ਅਤੇ ਉਨ੍ਹਾਂ ਦੇ ਘਰ ਵਿੱਚ ਰੱਖਿਆ ਹੋਇਆ ਕੁੱਤਾ ਵੀ ਅੰਦਰ ਹੀ ਮਰ ਗਿਆ।ਇਸ ਦੌਰਾਨ ਭਾਜਪਾ  ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਨੇਤਾ ਗੋਰਾ ਗਿੱਲ ਦੇ ਨਾਲ ਪ੍ਰਸ਼ਾਸਨ ਵਲੋਂ ਕੀਤਾ ਗਿਆ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂਨੇ ਗੋਰਾ ਗਿੱਲ ਨੂੰ ਵਿਸਵਾਸ਼ ਦਵਾਇਆ ਕਿ ਭਾਜਪਾ ਜ਼ਿਲ੍ਹਾ ਕਪੂਰਥਲਾ ਦੀ ਟੀਮ ਕਿਸੇ ਵੀ ਤਰ੍ਹਾਂ ਦੀ ਧੱਕੇਸਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਹਰ ਲੀਗਲ ਕੰਮ ਵਿੱਚ ਭਾਜਪਾ ਦੀ ਪੂਰੀ ਟੀਮ ਗੋਰਾ ਗਿੱਲ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ।ਇਸ ਮੌਕੇ ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ,ਗੁਰਪੀਤ ਸਿੰਘ ਬਲ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਫਿਲੌਰ ਵਲੋਂ ਸੰਘਰਸ਼ ਦਾ ਐਲਾਨ, 11 ਅਗਸਤ ਨੂੰ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਣ ਦਾ ਫ਼ੈਸਲਾ