‘ਵੱਡੇ ਕਾਰੋਬਾਰੀਆਂ’ ਲਈ ਹੀ ਕੰਮ ਕਰ ਰਹੀ ਹੈ ਭਾਜਪਾ: ਪ੍ਰਿਯੰਕਾ

ਰਾਏਬਰੇਲੀ (ਯੂਪੀ), (ਸਮਾਜ ਵੀਕਲੀ):  ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਭਾਜਪਾ ਆਮ ਲੋਕਾਂ ਦੀ ਸੇਵਾ ਕਰਨ ਦੇ ‘ਰਾਜ ਧਰਮ’ ਨੂੰ ਭੁੱਲ ਕੇ ਸਿਰਫ਼ ਵੱਡੇ ਕਾਰੋਬਾਰੀਆਂ ਲਈ ਹੀ ਕੰਮ ਕਰ ਰਹੀ ਹੈ। ਰਾਏਬਰੇਲੀ ਦੇ ਜਗਤਪੁਰਾ ਇਲਾਕੇ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ‘ਧਰਮ ਤੇ ਜਾਤ’ ਦੇ ਨਾਂ ’ਤੇ ਵੋਟਾਂ ਮੰਗਣ ਵਾਲਿਆਂ ਤੋਂ ਬਚ ਕੇ ਰਹਿਣ।

ਪ੍ਰਿਯੰਕਾ ਨੇ ਕਿਹਾ, ‘‘ਭਾਜਪਾ ਆਗੂ, ਲੋਕਾਂ ਦੀ ਸੇਵਾ ਕਰਨ ਦੇ ਆਪਣੇ ਰਾਜ ਧਰਮ ਨੂੰ ਭੁੱਲ ਗਏ ਹਨ। ਉਨ੍ਹਾਂ ਲਈ ਧਰਮ, ਵੋਟਾਂ ਲੈਣ ਖ਼ਾਤਿਰ ਲੋਕਾਂ ਨੂੰ ਭੜਕਾਉਣ ਦਾ ਜ਼ਰੀਆ ਹੈ। ਸਰਕਾਰ ਲੋਕ ਸੇਵਾ ਦੇ ਆਪਣੇ ‘ਰਾਜ ਧਰਮ’ ਨੂੰ ਨਹੀਂ ਨਿਭਾ ਰਹੀ।’’ ਮਹਿੰਗਾਈ ਦੀ ਗੱਲ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਗੈਸ ਸਿਲੰਡਰ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਸਮਾਨੀ ਪੁੱਜ ਚੁੱਕੀਆਂ ਹਨ। ਉਨ੍ਹਾਂ ਕਿਹਾ, ‘‘ਤੁਸੀਂ 200 ਰੁਪਏ ਦੀ ਦਿਹਾੜੀ ਕਮਾਉਂਦੇੇ ਹੋ ਤੇ ਸਰ੍ਹੋਂ ਦੇ ਤੇਲ ਦੀ ਇਕ ਬੋਤਲ ਦੀ ਕੀਮਤ 240 ਰੁਪਏ ਹੈ।’’ ਨੌਜਵਾਨਾਂ ’ਚ ਬੇਰੁਜ਼ਗਾਰੀ ਤੇ ਸੂਬੇ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦਿਆਂ ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਸਰਕਾਰ ਇਨ੍ਹਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਹੀ ਧਾਰਮਿਕ ਭਾਵਨਾਵਾਂ ਨੂੰ ਹਵਾ ਦਿੰਦੀ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਦਾ ਸਰਕਾਰ ਵੱਲ ਗੰਨੇ ਦੀ ਫਸਲ ਦਾ 14000 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲਈ 16000 ਕਰੋੜ ਰੁਪਏ ਮੁੱਲ ਦੇ ਦੋ ਹਵਾਈ ਜਹਾਜ਼ ਖਰੀਦੇ ਹਨ। ਸ੍ਰੀ ਮੋਦੀ ਇਨ੍ਹਾਂ ਵਿੱਚ ਪੂਰੀ ਦੁਨੀਆ ਘੁੰਮਦੇ ਹਨ, ਪਰ ਕਿਸਾਨਾਂ ਦੇ ਬਕਾਇਆ ਦੇਣ ਤੋਂ ਮੁਨਕਰ ਹਨ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਰਜ਼ੀ ਮੁਕਾਬਲਾ: ਅਦਾਲਤ ਵੱਲੋਂ ਤਤਕਾਲੀ ਐੱਸਪੀ ਸਣੇ 18 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
Next articleਸੀਬੀਆਈ ਵੱਲੋਂ ਐਨਐੱਸਈ ਦੇ ਸਾਬਕਾ ਸੀਈਓ ਰਵੀ ਨਾਰਾਇਣ ਤੋਂ ਪੁੱਛਗਿੱਛ