ਭਾਜਪਾ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ -ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਭਾਰਤੀ ਜਨਤਾ ਪਾਰਟੀ ਦਾ ਅਧਾਰ ਦਿਨ ਬ ਦਿਨ ਬਾਕੀ ਪਾਰਟੀਆਂ ਨਾਲੋਂ ਬਹੁਤ ਜਿਆਦਾ ਵੱਧ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਨਾਲ ਲੋਕ ਵੱਡੀ ਸੰਖਿਆ ਵਿੱਚ ਜੁੜ ਰਹੇ ਹਨ। ਇਸ ਲੜੀ ਵਿੱਚ ਹੀ ਅੱਜ ਭੁਲੱਥ ਸਰਕਲ ਤੋਂ ਪਿੰਡ ਬਜਾਜਾਂ ਤੋਂ ਸਾਬਕਾ ਸਰਪੰਚ ਬਲਦੇਵ ਰਾਜ ਜੀ, ਅਸ਼ੋਕ ਕੁਮਾਰ, ਅਮਨਦੀਪ ਸਿੰਘ ਨੂੰ ਹੀਰਕ ਜੋਸ਼ੀ ਸਰਕਲ ਪ੍ਰਧਾਨ ਭੁਲੱਥ ਦੀ ਪ੍ਰੇਰਨਾ ਅਤੇ ਬਾਬਾ ਗੁਰਚਰਨ ਸਿੰਘ ਜੈਦ ਨੂੰ ਪੰਨਾ ਲਾਲ ਸੇਤੀਆ ਦੀ ਪ੍ਰੇਰਨਾ ਨਾਲ ਜਿਲ੍ਹਾ ਪ੍ਰਧਾਨ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ ਅਤੇ ਸਾਬਕਾ ਐਮ ਐਲ ਏ ਸ. ਬਲਵਿੰਦਰ ਸਿੰਘ ਲਾਡੀ ਨੇ ਭਾਜਪਾ ਵਿੱਚ ਸ਼ਾਮਿਲ ਕਰਵਾਇਆ। ਇਸ ਸਮੇਂ ਜਿਲਾ ਜਨਰਲ ਸਕੱਤਰ ਪਿਯੂਸ਼ ਮਨਚੰਦਾ, ਐਡਵੋਕੇਟ ਹੈਰੀ ਸ਼ਰਮਾ , ਰੋਸ਼ਨ ਸੱਭਰਵਾਲ, ਪ੍ਰਿੰ ਬਲਕੀਸ਼ ਰਾਜ ਦਸੂਹਾ, ਦਿਲਬਾਗ ਸਿੰਘ ਰਿਆੜ, ਸੁਖਜਿੰਦਰ ਸਿੰਘ ਪੰਡੋਰੀ, ਕਰਨਪਾਲ ਸਿੰਘ ਦਸੂਹਾ, ਜੀਵਨ ਸੱਭਰਵਾਲ ਅਤੇ ਹੋਰ ਭਾਜਪਾ ਆਗੂ ਸ਼ਾਮਿਲ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री में “नो कार डे” मनाया गया
Next articleਅਧਿਆਪਕਾਂ ਦੀਆਂ ਮੰਗਾਂ ਨੂੰ ਲੈਕੇ ਕੇ ਗੋਰਮਿੰਟ ਟੀਚਰ ਯੂਨੀਅਨ ਸੰਘਰਸ਼ ਛੇੜੇਗੀ-ਬੱਧਣ