ਭਾਰਤ ਅੱਜ ਜਿਸ ਅੰਤਰਰਾਸ਼ਟਰੀ ਬੁਲੰਦੀ ਤੇ ਆ ਗਿਆ ਹੈ-ਖੋਜੇਵਾਲ
ਵੱਡੀ ਗਿਣਤੀ ਚ ਲੋਕ ਭਾਜਪਾ ਚ ਸ਼ਾਮਲ,ਸਾਬਕਾ ਮੁੱਖ ਮੰਤਰੀ ਰੁਪਾਣੀ ਨੇ ਕੀਤਾ ਪਾਰਟੀ ਚ ਸ਼ਾਮਲ
ਕਪੂਰਥਲਾ ( ਕੌੜਾ ) – ਲੋਕ ਸਭਾ ਚੋਣਾਂ ਤੋ ਪਹਿਲਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਲੋਂ ਲਗਾਤਾਰ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਜੋੜ ਕੇ ਭਾਜਪਾ ਨੂੰ ਲੋਕਸਭਾ ਦੀਆਂ ਚੋਣਾਂ ਜਿਤਾਉਣ ਲਈ ਪੂਰੀ ਸ਼ਿੱਦਤ ਨਾਲ ਕਾਰਜ ਕੀਤਾ ਜਾ ਰਿਹਾ ਹੈ।ਇਸ ਲੜੀ ਦੇ ਤਹਿਤ ਐਤਵਾਰ ਨੂੰ ਵੱਡੀ ਗਿਣਤੀ ਚ ਲੋਕ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੌਕੇ ਭਾਜਪਾ ਚ ਸ਼ਾਮਲ ਹੋਣ ਵਾਲੀਆ ਸਰਬਜੀਤ ਸਿੰਗਬ ਸਾਬੀ ਲੰਕੇਸ਼,ਬਲਬੀਰ ਸਿੰਘ ਸਹੋਤਾ,ਰਮਨ ਅਟਵਾਲ ਰਵੀ,ਮਨੀ ਚੋਹਾਨ,ਸੌਰਵ ਅਟਵਾਲ,ਵਿਸ਼ਾਲ,ਰਾਹੁਲ,ਵਿਸ਼ਾਲ,ਰਾਧੇ ਅਟਵਾਲ ਕਾਕਾ ਮਕੱੜ,ਜੱਸੂ ਕੁਲੀਆਂ,ਜੱਸ ਕੁਲੀਆਂ,ਹਰਮਨ ਕੁਲੀਆਂ,ਵਿਜੈ ਕੁਲੀਆਂ,ਰਾਜਨ ਕੁਲੀਆਂ,ਬਬਲੂ, ਵਿੱਕੀ,ਮੋਨੂੰ,ਲਵਲੀ,ਹੁਸੈਨ,ਬਿੱਲਾ, ਰਾਹੁਲ,ਅਕਾਸ਼ ਕਾਲੀਆਵਾਲ,ਅਜੈ ਕੁਮਾਰ,ਕਰਨ,ਦੁੱਲਾ,ਘੁੱਲੀ, ਸੁਰਜੀਤ ਸਾਹ ਆਦਿ ਨੂੰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਵਿਜੇ ਰੁਪਾਣੀ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪਾਰਟੀ ਦਾ ਪਟਕਾ ਪਾਕੇ ਹਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ।ਇਸ ਮੌਕੇ ਤੇ ਖੋਜੇਵਾਲ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਲ ਸਾਰੇ ਧਰਮਾਂ ਨੂੰ ਜੋੜ ਕੇ ਰੱਖਣ ਦੀ ਨੀਤੀ ਨਾਲ ਚੱਲਦੀ ਹੈ।ਪ੍ਰਧਾਨ ਮੰਤਰੀ ਅਗਵਾਈ ਚ ਭਾਰਤ ਅੱਜ ਜਿਸ ਅੰਤਰਰਾਸ਼ਟਰੀ ਬੁਲੰਦੀ ਤੇ ਆ ਗਿਆ ਹੈ ਕਿ ਕਦੇ ਕਿਸੇ ਨੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ।ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਵਿਜੇ ਰੁਪਾਣੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।ਲੋਕ ਭਾਜਪਾ ਨੂੰ ਪਸੰਦ ਕਰਦੇ ਹਨ ਅਤੇ ਭਾਜਪਾ ਦੇ ਸਾਥ ਨਾਲ ਹੀ ਪੰਜਾਬ ਦੇਸ਼ ਬਾਕੀ ਸੂਬਿਆਂ ਦੀ ਤਰ੍ਹਾਂ ਤਰੱਕੀ ਕਰ ਸਕਦਾ ਹੈ।ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲੋਕ ਠੱਗੇ ਜਾ ਰਹੇ ਹਨ।ਉਹਨਾਂ ਕਿਹਾ ਕਿ ਲੋਕ ਆਪ ਅਕਾਲੀ ਦਲ ਤੇ ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਹੁਣ ਭਾਜਪਾ ਦੇ ਸਾਥ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਾਜਪਾ ਵਿਚ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ।ਦੇਸ਼ ਤਰੱਕੀ ਕਰ ਰਿਹਾ ਹੈ ਅਤੇ ਪੰਜਾਬ ਵਾਂਝਾ ਨਾ ਰਹਿ ਜਾਏ।ਇਸ ਕਰਕੇ ਸਾਨੂੰ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਲਿਆਉਣੀ ਪਵੇਗੀ।ਰੁਪਾਣੀ ਦਾ ਕਹਿਣਾ ਹੈ ਕਿ ਵਿਰੋਧੀਆਂ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਨਹੀਂ ਹੈ ਸਗੋਂ ਬਹੁਤ ਖਾਸ ਹੈ।ਤਿਹਾੜ ਜੇਲ੍ਹ ਵਿੱਚ ਵੀ ਅਖੌਤੀ ਆਮ ਬੰਦੇ ਹਨ ਅਤੇ ਖੀਰ ਖਾ ਰਹੇ ਹਨ।ਆਮ ਆਦਮੀ ਪਾਰਟੀ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ।ਉਹਨਾਂ ਕਿਹਾ ਕਿ ਲਾਲੂ ਪ੍ਰਸ਼ਾਦ ਅਤੇ ਅਰਵਿੰਦ ਕੇਜਰੀਵਾਲ ਵਿੱਚ ਕੋਈ ਫਰਕ ਨਹੀਂ ਹੈ।ਲੋਕ ਆਮ ਆਦਮੀ ਪਾਰਟੀ ਦਾ ਤਮਾਸ਼ਾ ਦੇਖ ਰਹੇ ਹਨ।ਰੁਪਾਣੀ ਮੁਤਾਬਿਕ ਪੰਜਾਬ ਪੁਲਿਸ ਇੱਕ ਡਿਸਿਪਲਨ ਫੋਰਸ ਹੈ ਉਹ ਡਿਸਿਪਲਨ ਵਿੱਚ ਰਹਿੰਦੀ ਹੈ ਪਰ ਨਖਿੱਧ ਸਰਕਾਰ ਦੇ ਰਾਜ ਹੇਠ ਪੰਜਾਬ ਵਿੱਚ ਅਸ਼ਾਂਤੀ ਫੈਲੀ ਹੋਈ ਹੈ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ,ਰਾਕੇਸ਼ ਨੀਟੂ ਨੀਤੂ ਸੁਲਤਾਨਪੁਰ ਲੋਧੀ, ਸਰਬਜੀਤ ਸਿੰਘ ਦਿਓਲ,ਸੰਨੀ ਬੈਂਸ,ਅਸ਼ਵਨੀ ਤੁਲੀ, ਰੋਸ਼ਨ ਲਾਲ ਸੱਭਰਵਾਲ ਸਮੇਤ ਸੈਂਕੜੇ ਵਰਕਰ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly