ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- (ਸਮਾਜ ਵੀਕਲੀ)-ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਅੱਜ ਜਿਲਾ ਪ੍ਧਾਨ ਰਿਸੀ ਪਾਲ ਖੈਰਾ , ਜਿਲਾ ਪ੍ਭਾਵੀ ਗੁਰਮੀਤ ਬਾਵਾ ਦੀ ਅਗਵਾਈ ਵਿੱਚ ਹੋਈ।ਇਸ ਮੌਕੇ ਜਿਲਾ ਪ੍ਧਾਨ ਰਿਸੀ ਪਾਲ ਖੈਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਨਾਅਰਾ “ਨਵਾਂ ਪੰਜਾਬ ਭਾਜਪਾ ਦੇ ਨਾਲ” ਸੂਬੇ ਵਿੱਚ ਨਵੀਂ ਸੁਰੂਆਤ ਕਰ ਰਹੀ ਹੈ। ਅੱਜ ਸੂਬੇ ਵਿੱਚ ਲੋਕ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।
ਕਾਂਗਰਸ ਦੇ ਭਿ੍ਸਟ ਰਾਜ ਤੋਂ ਛੁਟਕਾਰਾ ਪਾਉਣ ਲਈ ਲੋਕ ਮਨ ਬਣਾ ਚੁੱਕੇ ਹਨ। ਅੱਜ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਸੂਬੇ ਵਿੱਚ ਰੁਜਗਾਰ ਦੇ ਮੌਕੇ ਪੈਦਾ ਕਰਨਾ , ਸਿਹਤ ਸਹੂਲਤਾਂ, ਉੱਚ ਪੱਧਰੀ ਵਿਦਿਆ ਦਾ ਪ੍ਬੰਧ ਕਰਨਾ, ਨਸਿਆ ਤੋਂ ਸੂਬੇ ਨੂੰ ਮੁਕਤ ਕਰਨਾ, ਸਿਵਲ ਸਰਵਿਸ ਵਿੱਚ ਲੋਕਾਂ ਦੇ ਕੰਮਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਾਉਣਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ, ਮਜਦੂਰਾਂ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਵਿਸੇਸ਼ ਸਹੂਲਤਾਂ ਪ੍ਰਦਾਨ ਕਰਨਾ, ਸੂਬੇ ਦੇ ਖੇਡ ਢਾਂਚੇ ਨੂੰ ਮੁੜ ਉਸਾਰਨ ਲਈ ਨੌਕਰੀਆਂ ਦੇ ਮੌਕੇ ਖਿਡਾਰੀਆਂ ਲਈ ਪੈਦਾ ਕਰਨਾ ਆਦਿ ਮੁੱਦਿਆਂ ਤੇ ਭਾਜਪਾ ਕੰਮ ਕਰੇਗੀ। ਪ੍ਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਿੱਚ ਨਵੇਂ ਯੁੱਗ ਦੀ ਸੁਰੂਆਤ ਕੀਤੀ ਹੈ। ਪੰਜਾਬ ਵਿੱਚ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਸੂਬੇ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ। ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਅੱਜ ਕਾਂਗਰਸ ਦੇ ਲੀਡਰ ਵੀ ਪਾਰਟੀ ਵਿੱਚ ਘੁਟਨ ਮਹਿਸੂਸ ਕਰ ਰਹੇ ਹਨ। ਅੱਜ ਸੈਕੜੇ ਕਾਗਰਸੀ ਅਕਾਲੀ ਵਰਕਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਜਿਸ ਤੋਂ ਸੰਕੇਤ ਮਿਲਦਾ ਹੈ ਕਿ ਅਸੀਂ ਪੰਜਾਬ ਵਿੱਚ ਮਜਬੂਤ ਸਰਕਾਰ ਬਣਾਉਣ ਜਾ ਰਹੇ ਹਾਂ। ਇਸ ਮੌਕੇ ਹਲਕਾ ਪ੍ਭਾਵੀ ਆਰ ਐਸ ਚਾਵਲਾ , ਅਮ੍ਰਿਤ ਰਾਜਦੀਪ ਸਿੰਘ, ਜਗਸੀਰ ਸਿੰਘ ਜੱਗੀ ਛਾਜਲੀ ਸਪੋਰਟਸ ਸਕੱਤਰ ਪੰਜਾਬ,ਚੰਦ ਸਿੰਘ ਚੱਠਾ,ਤਰਸੇਮ ਚੰਦ ਸਿੰਗਲਾ,ਕੁਲਭੂਸਨ ਗੋਇਲ ਪੰਜਾਬ ਕਾਰਜਕਾਰੀ ਮੈਂਬਰ, ਮੰਡਲ ਪ੍ਧਾਨ ਜੋਰਾ ਸਿੰਘ ਬਾਵਾ, ਮੰਡਲ ਪ੍ਧਾਨ ਦਲਵਿੰਦਰ ਸਿੰਘ ਸੋਮਾ ਛਾਜਲੀ, ਗੁਰਪ੍ਰੀਤ ਸਿੰਘ ਨੀਲੋਵਾਲ, ਸੈਲੀ ਬਾਂਸਲ, ਅਸਵਨੀ ਸਿੰਗਲਾ, ਸੰਦੀਪ ਸਿੰਘ ਛਾਜਲੀ, ਪ੍ਰਗਟ ਸਿੰਘ ਛਾਜਲੀ, ਅਮਿਤ ਕੁਮਾਰ ਸਿੰਗਲਾ ਮੰਡਲ ਸੈਕਟਰੀ, ਯਾਦਵਿੰਦਰ ਸਿੰਘ, ਭੂਸਨ ਸਿੰਗਲਾ ਮੰਡਲ ਪ੍ਧਾਨ ਯੁਵਾ ਮੋਰਚਾ, ਜੱਸੀ ਧਰਮਗੜ੍ਹ ਵਾਇਸ ਪ੍ਧਾਨ ਸੰਗਰੂਰ, ਭਗਵਾਨ ਦਾਸ ਕਾਂਸਲ ਜਿਲਾ ਕੈਸੀਅਰ, ਮੁਨੀਸ਼ ਕੁਮਾਰ ਜਿਲਾ ਵਾਇਸ ਪ੍ਧਾਨ, ਧਿਆਨ ਦਾਸ ਆਦਿ ਮੌਜੂਦ ਸਨ।
- ‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਕ ਕਲਿੱਕ ਕਰੋ
https://play.google.com/store/apps/details?id=in.yourhost.samajweekly