HOME ਬੀਜੇਪੀ ਢੈਪਈ ਮੰਡਲ ਵੱਲੋਂ ਮੋਦੀ ਜੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ

ਬੀਜੇਪੀ ਢੈਪਈ ਮੰਡਲ ਵੱਲੋਂ ਮੋਦੀ ਜੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ

1
ਭੀਖੀ  (ਸਮਾਜ ਵੀਕਲੀ)   (ਕਮਲ ਜਿੰਦਲ) ਪਿੰਡ ਸਮਾਓ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ।  ਇਸ ਸਮੇਂ ਬੀਜੇਪੀ ਮੰਡਲ ਦੇ ਪ੍ਰਧਾਨ ਅਤੇ ਭਾਜਪਾ ਆਗੂ ਗੁਰਤੇਜ ਸਿੰਘ ਚਹਿਲ ਨੇ ਮੋਮਬੱਤੀ ਜਲਾ ਕੇ ਕੇਕ ਕੱਟਿਆ ਅਤੇ ਲੱਡੂ ਵੰਡੇ। ਇਸ ਮੌਕੇ ਪਿੰਡ ਵਿੱਚ ਬਣੇ ਲੇਡੀਜ਼ ਪਾਰਕ ਦੀ ਸਾਫ ਸਫਾਈ ਵੀ ਕੀਤੀ ਗਈ ਸਾਰਿਆਂ ਨੂੰ ਨਰਿੰਦਰ ਮੋਦੀ ਜੀ ਦੇ ਜਨਮ ਤੇ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀ ਲੰਮੀ ਉਮਰ ਦੀ ਪ੍ਰਾਰਥਨਾ ਕੀਤੀ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਦ੍ਰਿੜ੍ਹ ਇਰਾਦੇ ਅਤੇ ਨੇਕ ਅਤੇ ਪਾਰਦਰਸ਼ਤਾ ਦੀ ਸੋਚ ਕਰਕੇ ਦੇਸ਼ ਅੱਗੇ ਵਧ ਰਿਹਾ ਹੈ। ਅਤੇ ਦਿਨੋ ਦਿਨ ਤਰੱਕੀ ਕਰ ਰਿਹਾ ਹੈ।ਇਸ ਮੌਕੇ ਢੈਪਈ ਮੰਡਲ ਦੇ ਯੂਥ ਪ੍ਰਧਾਨ ਬਲਵਿੰਦਰ ਸਿੰਘ, ਰਘਵੀਰ ਸਿੰਘ, ਗੁਲਜਾਰ ਸਿੰਘ, ਹਰਬਚਨ ਸਿੰਘ ਅਤਲਾ ਖੁਰਦ, ਸੁਖਵਿੰਦਰ ਸਿੰਘ ਗੁਰਥੜੀ, ਗੋਰਾ ਸਿੰਘ, ਜੀਵਨ ਸਿੰਘ, ਸੁਖਵਿੰਦਰ ਸਿੰਘ ਖੀਵਾ ਦਿਆਲੂ ਵਾਲਾ, ਰਣਜੀਤ ਸਿੰਘ, ਧਰਮਵੀਰ ਸਿੰਘ, ਕੇਵਲ ਸਿੰਘ, ਬੇਟੀ ਗੁਰਨੂਰ ਕੌਰ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਵੋਦਿਆ ਵਿਦਿਆਲਿਆ ਵਿਚ 9ਵੀਂ ਅਤੇ 11ਵੀਂ ‘ਚ ਦਾਖ਼ਲੇ ਲਈ 23 ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
Next articleਐਡੀਲੇਡ ‘ਚ ਚੌਥਾ ਸਾਲਾਨਾ ਬਹੁ-ਸੱਭਿਆਚਾਰਕ ਐਥਲੈਟਿਕ ਖੇਡ ਮੇਲਾ ਸਫਲਤਾਪੂਰਵਕ ਆਯੋਜਿਤ