ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਚੜ੍ਹਦੀ ਕਲਾ ਸਪੋਰਟਸ ਕਲੱਬ ਦੱਖਣੀ ਆਸਟਰੇਲੀਆ ਵੱਲੋਂ ਚੌਥਾ ਸਾਲਾਨਾ ਬਹੁ-ਸੱਭਿਆਚਾਰਕ ਐਥਲੈਟਿਕ ਖੇਡ ਮੇਲਾ ਪੋਰਟ ਐਡੀਲੇਡ ਐਥਲੈਟਿਕ ਕਲੱਬ ਦੇ ਮੈਦਾਨ ਵਿੱਚ ਜੋਸ਼, ਉਤਸ਼ਾਹ ਅਤੇ ਸਫਲਤਾ ਨਾਲ ਆਯੋਜਿਤ ਕੀਤਾ ਗਿਆ।ਇਹ ਖੇਡ ਸਮਾਰੋਹ ਸਵੇਰੇ 9 ਵਜੇ ਤੋਂ ਸ਼ਾਮ ਤੱਕ ਚੱਲਿਆ, ਜਿਸ ਵਿੱਚ ਵੱਖ-ਵੱਖ ਉਮਰਾਂ ਦੇ ਬੱਚਿਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਵਿੱਚ 50 -70 -100 ਅਤੇ 200 ਮੀਟਰ ਦੌੜਾਂ, ਲੰਬੀ ਛਾਲ, ਡਿਸਕਸ ਥਰੋ ਅਤੇ ਸ਼ੋਟ ਪੁੱਟ ਵਰਗੇ ਈਵੈਂਟ ਸ਼ਾਮਲ ਸਨ।ਸਮਾਪਤੀ ਮੌਕੇ ਬੱਚਿਆਂ ਨੂੰ ਮੈਡਲ, ਸਨਮਾਨ ਪੱਤਰ ਅਤੇ ਬਾਦਾਮ ਵੰਡ ਕੇ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਦੇ ਉਤਸ਼ਾਹ ਵਧਾਉਣ ਵਾਲਾ ਉਪਰਾਲਾ ਸਾਬਤ ਹੋਇਆ।ਸਟੇਜ ਦੀ ਸੇਵਾ ਜਗਰੂਪ ਸਿੰਘ ਬੁੱਟਰ ਅਤੇ ਰਵਿੰਦਰ ਸਿੰਘ ਸਰਾਭਾ ਵੱਲੋਂ ਬੜੀ ਸੁਚੱਜੇ ਢੰਗ ਨਾਲ ਨਿਭਾਈ ਗਈ। ਉਨ੍ਹਾਂ ਨੇ ਸਮੂਹ ਸਮਾਰੋਹ ਦੀ ਕਾਰਵਾਈ ਨੂੰ ਸੁਚਾਰੂ ਰੂਪ ਦਿੱਤਾ।ਸਮਾਗਮ ਦੌਰਾਨ ਵਲੰਟੀਅਰਾਂ ਵੱਲੋਂ ਨਿਸ਼ਕਾਮ ਰੂਪ ਵਿੱਚ ਨਿਭਾਈ ਗਈ ਸੇਵਾ ਲਈ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਖੁੱਲ੍ਹ ਕੇ ਸਲਾਹਣਾ ਕੀਤੀ ਗਈ, ਤੇ ਭਵਿੱਖ ਵਿੱਚ ਵੀ ਨੌਜਵਾਨਾਂ ਨੂੰ ਖੇਡ ਤੇ ਸੇਵਾ ਨਾਲ ਜੋੜਨ ਦੀ ਲੋੜ ੳੱਤੇ ਜ਼ੋਰ ਦਿੱਤਾ ਗਿਆ।ਪੂਰੇ ਦਿਨ ਦੌਰਾਨ ਗੁਰੂ ਦਾ ਲੰਗਰ ਅਤੇ ਚਾਹ ਦੀ ਅਟੁੱਟ ਸੇਵਾ ਚਲਦੀ ਰਹੀ। ਖੇਡ ਮੈਦਾਨ ਵਿੱਚ ਪਰਿਵਾਰਾਂ ਦੀ ਭਾਰੀ ਹਾਜ਼ਰੀ ਰਹੀ, ਜੋ ਕਿ ਇਹ ਦਰਸਾਉਂਦੀ ਹੈ ਕਿ ਸਮਾਜ ਸਿਹਤਮੰਦ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਦਿਲਚਸਪੀ ਲੈ ਰਿਹਾ ਹੈ।ਪ੍ਰਬੰਧਕਾਂ ਵੱਲੋਂ ਵੱਡੀ ਗਿਣਤੀ ਵਿੱਚ ਪਰਿਵਾਰ ਸਮੇਤ ਪਹੁੰਚੀ ਸੰਗਤ, ਅਤੇ ਸਪਾਂਸਰਜ਼ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ ਗਿਆ। ਅੰਤ ਵਿੱਚ ਸਾਰੇ ਸਹਿਯੋਗੀਆਂ, ਭਾਗੀਦਾਰਾਂ ਅਤੇ ਸੰਗਤਾਂ ਨੂੰ ਜੀ ਆਇਆ ਆਖਦਿਆਂ ਸਦਾ ਸੁਖੀ ਰਹੋ ਦੀ ਅਸੀਸ ਦੇ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



