ਭਾਜਪਾ, ਕਾਂਗਰਸ ਤੇ ਆਪ ਨੇ ਲੋਕਾਂ ਨੂੰ ਮਾੜੇ ਹਾਲਾਤ ਵੱਲ ਧੱਕਿਆ : ਬਿੰਦਰ ਲਾਖਾ

ਖੁਸ਼ਹਾਲੀ-ਤਰੱਕੀ ਲਈ ਬਸਪਾ ਨੂੰ ਜਿਤਾਉਣਾ ਜ਼ਰੂਰੀ

ਬਸਪਾ ਉਮੀਦਵਾਰ ਨੇ ਲੋਕਾਂ ਨਾਲ ਘਰ-ਘਰ ਜਾ ਕੇ ਸੰਪਰਕ ਕੀਤਾ

ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਹਲਕਾ ਜਲੰਧਰ ਪੱਛਮੀ ਤੋਂ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਬਹੁਤ ਮਾੜੇ ਹਾਲਾਤਾਂ ਤੱਕ ਪਹੁੰਚਾਇਆ ਹੈ।ਉਨ੍ਹਾਂ ਵੱਲੋਂ ਸ਼ੁਰੂ ਕੀਤੇ ਚੋਣ ਪ੍ਰਚਾਰ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਬਹੁਤ ਮਾੜੀ ਸਥਿਤੀ ਵਿੱਚ ਜੀਅ ਰਹੇ ਹਨ। ਉਨ੍ਹਾਂ ਕੋਲ ਚੰਗਾ ਕੰਮਕਾਜ ਨਹੀਂ ਹੈ। ਲੋਕ ਬੀਮਾਰੀਆਂ ਤੋਂ ਪੀੜਤ ਹਨ, ਪਰ ਉਨ੍ਹਾਂ ਦੇ ਇਲਾਜ ਲਈ ਚੰਗਾ ਪ੍ਰਬੰਧ ਨਹੀਂ ਹੈ। ਜਲੰਧਰ ਵੈਸਟ ਹਲਕੇ ਵਿੱਚ ਫੈਲੇ ਨਸ਼ੇ ਤੇ ਉਸ ਕਾਰਨ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਵੀ ਲੋਕਾਂ ਦਾ ਜੀਊਣਾ ਮੁਸ਼ਕਿਲ ਕੀਤਾ ਹੋਇਆ ਹੈ। ਇਲਾਕੇ ਵਿੱਚ ਗੁੰਡਾਗਰਦੀ ਵੀ ਕਾਫੀ ਹੁੰਦੀ ਹੈ। ਬਸਪਾ ਉਮੀਦਵਾਰ ਬਿੰਦਰ ਲਾਖਾ ਨੇ ਕਿਹਾ ਕਿ ਹਲਕੇ ਦੇ ਲੋਕ ਮੁੱਖ ਤੌਰ ‘ਤੇ ਕਾਂਗਰਸ ਤੇ ਭਾਜਪਾ ਨੂੰ ਬਦਲ-ਬਦਲ ਕੇ ਚੁਣਦੇ ਆਏ ਹਨ ਤੇ 2022 ਵਿੱਚ ਆਪ ਉਮੀਦਵਾਰ ਨੂੰ ਚੁਣਿਆ ਸੀ, ਜੋ ਕਿ ਹੁਣ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਹੀ ਸੂਬੇ ਵਿੱਚ ਸਰਕਾਰਾਂ ਰਹੀਆਂ ਹਨ। ਇਸਦੇ ਬਾਵਜੂਦ ਲੋਕਾਂ ਦੇ ਹਾਲਾਤ ਲਗਾਤਾਰ ਮਾੜੇ ਹੁੰਦੇ ਗਏ, ਕਿਉਕਿ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਲੋਕਾਂ, ਖ਼ਾਸ ਕਰਕੇ ਦਲਿਤਾਂ, ਪੱਛੜੇ ਵਰਗਾਂ ਤੇ ਆਮ ਲੋਕਾਂ ਖਿਲਾਫ ਗ਼ਲਤ ਨੀਤੀਆਂ ਬਣਾ ਕੇ ਵਿਰੋਧ ਵਿੱਚ ਕੰਮ ਕੀਤਾ ਗਿਆ। ਹਰ ਸਰਕਾਰ ਵਿੱਚ ਨਸ਼ੇ ਨੂੰ ਹੱਲਾਸ਼ੇਰੀ ਦਿੱਤੀ ਗਈ। ਲੋਕਾਂ ਨੂੰ ਕੰਮ ਨਾ ਦੇ ਕੇ ਉਨ੍ਹਾਂ ਨੂੰ ਗਰੀਬ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਇਲਾਜ ਲਗਾਤਾਰ ਮਹਿੰਗਾ ਕਰਕੇ ਉਨ੍ਹਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਤੇ ਆਪ ਦਲਿਤ, ਪੱਛੜਾ ਤੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਪਾਰਟੀਆਂ ਹਨ ਤੇ ਸੱਤਾ ਵਿੱਚ ਆ ਕੇ ਇਨ੍ਹਾਂ ਵੱਲੋਂ ਲਗਾਤਾਰ ਲੋਕਾਂ ਖਿਲਾਫ ਕੰਮ ਕੀਤੇ ਜਾਂਦੇ ਹਨ। ਇਨ੍ਹਾਂ ਪਾਰਟੀਆਂ ਕਰਕੇ ਹੀ ਲੋਕ ਬਹੁਤ ਮਾੜੇ ਹਾਲਾਤਾਂ ਵਿੱਚ ਜੀਅ ਰਹੇ ਹਨ। ਇਸ ਕਰਕੇ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਹਰਾਇਆ ਜਾਵੇ ਤੇ ਬਦ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*****ਕਾਵਿ ਵਿਅੰਗ*****
Next articleआईबीएमटी के ट्रस्टी श्री राम लाल वालिया जी(रेरू) के माता जी का रविवार को किया गया पुण्यानुमोदन