ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਦਬੁਰਜੀ ਵਿਖੇ ਬਲਵਿੰਦਰ ਸਿੰਘ ਦੇ ​ਗ੍ਰਹਿ ਵਿਖੇ ਲੋਕਾਂ ਨਾਲ ਕੀਤੀ ਮੀਟਿੰਗ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ )-ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਐਤਵਾਰ ਨੂੰ ਪਿੰਡ ਦਬੁਰਜੀ ਬਲਵਿੰਦਰ ਸਿੰਘ ਦੇ ​ਗ੍ਰਹਿ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੀਆ ਸਮੱਸਿਆਵਾਂ ਨੂੰ ਸੁਣਿਆ ਤੇ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਹੱਲ ਕਰਨ ਦ ਭਰੋਸਾ ਦਿੱਤਾ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਨਾਲ ਖ਼ਾਸ ਲਗਾਓ ਦੱਸਦੇ ਹੋਏ ਨਰਿੰਦਰ ਮੋਦੀ ਵੱਲੋਂ ਪੰਜਾਬ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਵੀ ਜਾਣਕਾਰੀ ਸਾਂਝੀ ਕੀਤੀ।ਕਾਂਗਰਸ ਪਾਰਟੀ ਦੇ ਵਰ੍ਹਦੇ ਹੋਏ ਖੋਜੇਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੇ ਰਾਜ ਵਿਚ ਪੰਜਾਬ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ।ਜਦ ਕਿ ਸਰਕਾਰ ਵੀ ਗੁੰਡਾ ਰਾਜ ਦੇ ਸਹਾਰੇ ਚੱਲ ਰਹੀ ਹੈ, ਕਿਉਂਕਿ ਇਸ ਦੇ ਸਾਰੇ ਲੀਡਰ ਗੁੰਡਾਗਰਦੀ ਦੇ ਸਰਪ੍ਰਸਤ ਹਨ।ਉਨ੍ਹਾਂ ਕਿਹਾ ਕਿ ਕਾਂਗਰਸੀ ਆਪਸ ਵਿਚ ਕੁਰਸੀ ਦੀ ਲੜਾਈ ਲਈ ਗੁਥਮ-ਗੁੱਥਾਂ ਹੋ ਰਹੇ ਹਨ।ਆਉਣ ਵਾਲੇ ਦਿਨਾ ਵਿਚ ਇਹ ਲੜਾਈ ਹੋਰ ਵੀ ਰੋਚਕ ਹੋ ਜਾਵੇਗੀ।ਆਮ ਆਦਮੀ ਪਾਰਟੀ ਬਾਰੇ ਚਰਚਾ ਕਰਦੇ ਹੋਏ ਖੋਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚੋਣਾਂ ਵਿਚ ਹਿੱਸਾ ਸਿਰਫ਼ ਰਾਸ਼ਟਰੀ ਪਾਰਟੀ ਦਾ ਸੁਪਨਾ ਵੇਖਦੇ ਹੋਏ ਲੈ ਰਹੀ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਸਬੰਧੀ ਸੋਚ ਹੁਣ ਕਿਸੇ ਤੋਂ ਲੁਕੀ ਨਹੀ ਹੈ।ਸਭ ਨੂੰ ਅੱਜ ਪਤਾ ਹੈ ਕਿ ਆਪ ਨੇ ਸਾਰੀਆਂ ਸੀਟਾਂ ਧਨਾਢਾਂ ਨੂੰ ਵੇਚੀਆਂ ਹਨ।ਦਿੱਲੀ ਵਿਚ ਪੂਰੀ ਤਰਾਂ ਫੈਲ ਦਿੱਲੀ ਮਾਡਲ ਕੇਜਰੀਵਾਲ ਦਾ ਪੂਰੀ ਤਰਾਂ ਭਰਮਾਉਣ ਵਾਲਾ ਮਾਡਲ ਹੈ,ਜਿਸ ਤੋਂ ਪੰਜਾਬ ਦੇ ਨਿਵਾਸੀ ਪੂਰੀ ਤਰਾਂ ਜਾਣਕਾਰ ਹੋ ਚੁੱਕੇ ਹਨ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯੱਗ ਦੱਤ ਐਰੀ,ਗੁਰਮੀਤ ਲਾਲ ਬਿੱਟੂ,ਗੁਰਜਿੰਦਰ ਸਿੰਘ,ਲਵੀ ਕੁਲਾਰ,ਸੰਨੀ ਬੈਂਸ,ਇਕਬਾਲ ਸਿੰਘ,ਬਲਦੀਪ ਸਿੰਘ,ਗੁਰਮੁਖ ਸਿੰਘ,ਹਰਬੰਸ ਸਿੰਘ,ਜਸਵੰਤ ਸਿੰਘ ਜੱਸ,ਪਰਮਜੀਤ ਸਿੰਘ,ਦੀਪਕ ਕੁਮਾਰ,ਸਾਬਕਾ ਸਰਪੰਚ ਪ੍ਰੇਮ ਲਾਲ ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਘੜਾਮਾਂ ਦੇ ਗੀਤ ‘ਸੰਗਰੂਰ ਦੇ ਕਸੂਰ’ ਦੀ ਸ਼ੂਟਿੰਗ ਮੁਕੰਮਲ
Next articleਲੋਕ-ਰਾਜ ਦੇ ਰੰਗ