ਭਾਜਪਾ ਉਮੀਦਵਾਰ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਦੌਰਾਨ ਪਿੰਡ ਕਾਲਾ ਸੰਘਿਆਂ ਕਾਲੋਨੀ ਵਿਖੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ

ਪਿੰਡ ਵਾਸੀਆਂ ਦਾ ਇਹ ਪਿਆਰ ਕਦੇ ਨਹੀਂ ਭੁੱਲਣਗੇ- ਰਣਜੀਤ ਖੋਜੇਵਾਲ

ਕਪੂਰਥਲਾ , (ਕੌੜਾ)- ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਕਾਲਾ ਸੰਘਿਆਂ ਕਾਲੋਨੀ ਵਿਖੇ ਨਿਰਮਲ ਸਿੰਘ ਪੱਪੂ ਦੀ ਅਗਵਾਈ ਵਿਚ ਆਯੋਜਿਤ ਮੀਟਿੰਗ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ,ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਸਮੱਸਿਆਵਾਂ ਸੁਣੀਆਂ।ਪਿੰਡ ਦੇ ਲੋਕਾਂ ਵਿੱਚ ਉਨ੍ਹਾਂ ਨੂੰ ਮਿਲਣ ਲਈ ਗ਼ਜ਼ਬ ਦਾ ਉਤਸ਼ਾਹ ਸੀ।ਲੋਕਾਂ ਨੇ ਖੋਜੇਵਾਲ ਦਾ ਸਵਾਗਤ ਕੀਤਾ ਅਤੇ ਸਮਰਥਕ ਰਣਜੀਤ ਸਿੰਘ ਖੋਜੇਵਾਲ ਅਤੇ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।ਇਸ ਦੌਰਾਨ ਖੋਜੇਵਾਲ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ।ਖੋਜੇਵਾਲ ਕਿਹਾ ਕਿ ਉਹ ਪਿੰਡ ਵਾਸੀਆਂ ਦਾ ਇਹ ਪਿਆਰ ਕਦੇ ਨਹੀਂ ਭੁੱਲਣਗੇ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਪਿੰਡ ਨੂੰ ਸੁੰਦਰ ਬਨਾਉਣ ਦੇ ਲਈ ਉਹ ਦਿਨ ਰਾਤ ਇਕ ਕਰ ਦੇਣਗੇ।ਉਨ੍ਹਾਂ ਕਿਹਾ ਕਿ ਭਾਜਪਾ ਆਮ ਲੋਕਾਂ ਦੀ ਪਾਰਟੀ ਹੈ।ਸਾਡੇ ਨੇਤਾ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਕੇ ਅੱਗੇ ਨਿਕਲੇ ਹਨ।

ਇਸੇ ਲਈ ਉਹ ਆਮ ਲੋਕਾਂ ਦੀ ਦੁੱਖ-ਦਰਦ ਨੂੰ ਚੰਗੀ ਤਰਾਂ ਸਮਝਦੇ ਹਨ।ਅਸੀਂ ਪੰਜਾਬ ਨੂੰ ਅੱਗੇ ਲਿਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਾਂ ਅਤੇ ਯੋਜਨਾਵਾਂ ਬਣਾ ਰਹੇ ਹਾਂ।ਸਾਡੇ ਕੋਲ ਪੰਜਾਬ ਲਈ ਪੂਰਾ ਰੋਡਮੈਪ ਤਿਆਰ ਹੈ।ਅਸੀਂ ਪੰਜਾਬ ਦੀ ਖੇਤੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ।ਰੁਜਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ ਜਾਣ ਲਈ ਮਜਬੂਰ ਹੋ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਸਿੱਖਿਆ ਅਤੇ ਰੁਜਗਾਰ ਦੇ ਢੁਕਵੇਂ ਮੌਕੇ ਪ੍ਰਦਾਨ ਕਰਕੇ ਪੰਜਾਬ ਦੇ ਪੈਸੇ ਅਤੇ ਹੁਨਰ,ਦੋਵਾਂ ਦੇ ਨਿਕਾਸ ਨੂੰ ਰੋਕਾਂਗੇ।ਸਾਡਾ ਮਕਸਦ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣਾ ਹੀ ਨਹੀਂ,ਸਗੋਂ ਉਨ੍ਹਾਂ ਨੂੰ ਰੁਜਗਾਰਦਾਤਾ ਬਣਾਉਣਾ ਵੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਕਰੇਗੀ ਅਤੇ ਪੰਜਾਬ ਚ ਉਦਯੋਗ-ਵਪਾਰ ਨੂੰ ਪ੍ਰਫੁੱਲਤ ਕਰਨ ਲਈ ਵਪਾਰ ਦਾ ਸੁਰੱਖਿਅਤ ਮਾਹੌਲ ਬਣਾਏਗੀ।

ਭਾਜਪਾ ਸਰਕਾਰ ਪੰਜਾਬ ਦੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ।ਨਵੇਂ ਉਦਯੋਗ ਲਗਾਉਣ ਲਈ ਅਸੀਂ ਇੰਸੈਂਟਿਵ ਦੀ ਵਿਵਸਥਾ ਕਰਾਂਗੇ। ਉਦਯੋਗ-ਵਪਾਰ ਦੇ ਵਧਣ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ ਅਤੇ ਰੁਜਗਾਰ ਵੀ ਵਧਣਗੇ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ,ਭਾਵੇਂ ਉਹ ਨੌਜਵਾਨ ਹੋਵੇ ਜਾਂ ਕਿਸਾਨ,ਵਪਾਰੀ-ਕਾਰੋਬਾਰੀ ਹੋਵੇ ਜਾਂ ਕਰਮਚਾਰੀ,ਭਾਜਪਾ ਦੇ ਨਾਲ ਖੜਾ ਹੈ।ਭਾਜਪਾ ਦੀ ਸਰਕਾਰ ਸਾਰੇ ਵਰਗਾਂ ਦੇ ਲੋਕਾਂ ਦੀ ਸਰਕਾਰ ਹੋਵੇਗੀ।ਅੱਜ ਪੰਜਾਬ ਦੀ ਸੱਤਾ ਕੁਝ ਗਿਣੇ ਚੁਣੇ ਸਿਆਸੀ ਪਰਿਵਾਰਾਂ ਦੇ ਹੱਥਾਂ ਵਿੱਚ ਹੈ।ਅਸੀਂ ਸੱਤਾ ਨੂੰ ਕੁਝ ਸਿਆਸੀ ਪਰਿਵਾਰਾਂ ਤੋਂ ਖੋਹ ਕੇ ਪੰਜਾਬ ਦੇ ਆਮ ਲੋਕਾਂ ਤੱਕ ਲੈ ਕੇ ਜਾਵਾਂਗੇ।ਉਨ੍ਹਾਂ ਲੋਕਾਂ ਨੂੰ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਦੀ ਤਕਦੀਰ ਬਦਲਣ ਲਈ ਤੇ ਨਵਾਂ ਪੰਜਾਬ ਬਣਾਉਣ ਦੇ ਲਈ ਚੋਣ ਨਿਸਾਨ ਕਮਲ ਦਾ ਫੁੱਲ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਅਸੀਂ ਭਾਜਪਾ ਸ਼ਾਸ਼ਿਤ ਸੂਬਿਆਂ ਵਿੱਚ ਹਮੇਸਾ ਵਿਕਾਸ ਨੂੰ ਪਹਿਲ ਤੇ ਮਾਫੀਆ ਰਾਜ ਨੂੰ ਖਤਮ ਕੀਤਾ ਹੈ,ਉਸੀ ਤਰਾਂ ਅਸੀਂ ਪੰਜਾਬ ਵਿਚ ਵੀ ਵਿਕਾਸ ਨੂੰ ਪਹਿਲ ਦੇਵਾਂਗੇ ਤੇ ਮਾਫੀਆ ਰਾਜ ਨੂੰ ਖਤਮ ਕਰਾਂਗੇ ਤੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕਰਾਂਗੇ ਅਤੇ ਲੋਕਾਂ ਨੂੰ ਬਣਦਾ ਹੱਕ ਦਿਲਾਵਾਂਗੇ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ
Next articleविधानसभा चुनाव : परिदृश्य और फलितार्थ