ਭਾਜਪਾ ਵੱਲੋਂ ਖੁਦਗਰਜ ਤੇ ਲਾਲਚੀ ਅਖੌਤੀ ਸਿੱਖ ਆਗੂਆਂ ਤੋਂ ਝੂਠੀ ਬਿਆਨਬਾਜੀ ਕਰਵਾ ਕੇ ਸੱਚ ਤੇ ਪੜਦਾ ਨਹੀਂ ਪਾ ਹੋਣਾ : ਸਿੰਗੜੀਵਾਲਾ

ਗੁਰਨਾਮ ਸਿੰਘ ਸਿੰਗੜੀਵਾਲਾ
ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਵਿੱਚ ਸਿੱਖਾਂ ਅਤੇ ਘੱਟ ਗਿਣਤੀਆਂ ਉੱਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਬੇਪਰਦ ਕਰਨ ਦਿੱਤੇ ਬਿਆਨ ਤੇ ਅੱਗ ਬਬੂਲਾ ਹੋਈ ਭਾਰਤੀ ਜਨਤਾ ਪਾਰਟੀ ਵੱਲੋਂ ਖੁਦਗਰਜ ਤੇ ਲਾਲਚੀ ਅਖੌਤੀ ਸਿੱਖ ਆਗੂ ਹਰਦੀਪ ਸਿੰਘ ਪੁਰੀ ਮਨਜਿੰਦਰ ਸਿੰਘ ਸਿਰਸਾ ਆਰ ਪੀ ਸਿੰਘ ਤੇ ਰਵਨੀਤ ਬਿੱਟੂ ਆਦਿ ਤੋਂ ਰਾਹੁਲ ਗਾਂਧੀ ਖਿਲਾਫ ਬਿਆਨਬਾਜ਼ੀ ਅਤੇ ਰੋਸ ਪ੍ਰਦਰਸ਼ਨ ਕਰਵਾ ਕੇ ਸੱਚ ਤੇ ਪਰਦਾ ਨਹੀਂ ਪਾ ਹੋਣਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤੀ ਜਨਤਾ ਪਾਰਟੀ ਦੇ ਅਖੌਤੀ ਸਿੱਖ ਆਗੂਆਂ ਦੀ ਘਟੀਆ ਬਿਆਨਬਾਜੀ ਦਾ ਸਖਤ ਨੋਟਿਸ ਲੈਂਦਿਆਂ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ
ਜਦੋਂ ਕੌਮਾਂਤਰੀ ਪੱਧਰ ਉਤੇ ਇੰਡੀਅਨ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਵੱਲੋ ਸਾਜਸੀ ਢੰਗਾਂ ਰਾਹੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕੀਤੇ ਜਾਂਦੇ ਆ ਰਹੇ ਕਤਲਾਂ ਦਾ ਸੱਚ ਪ੍ਰਤੱਖ ਰੂਪ ਵਿਚ ਸਾਹਮਣੇ ਆ ਚੁੱਕਾ ਹੈ ਅਤੇ ਇਸ ਸੱਚ ਨੂੰ ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕ ਪ੍ਰਵਾਨ ਕਰਕੇ ਇੰਡੀਆਂ ਦੀਆਂ ਇਨ੍ਹਾਂ ਅਣਮਨੁੱਖੀ ਹਰਕਤਾ ਦਾ ਜੋਰਦਾਰ ਵਿਰੋਧ ਕਰ ਰਹੇ ਹਨ ਅਤੇ ਸਿੱਖ ਕੌਮ ਦੇ ਪੱਖ ਵਿਚ ਖੜ੍ਹ ਚੁੱਕੇ ਹਨ, ਤਾਂ ਹੁਣ ਸ੍ਰੀ ਰਾਹੁਲ ਗਾਂਧੀ ਨੇ ਵੀ ਅਮਰੀਕਾ ਦੀ ਪ੍ਰੈਸ ਕਲੱਬ ਵਸਿੰਗਟਨ ਡੀਸੀ ਵਿਖੇ ਸੱਚ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਹੈ ਕਿ ਹੁਕਮਰਾਨ ਸਿੱਖਾਂ ਉਤੇ ਜ਼ਬਰ ਢਾਹ ਰਿਹਾ ਹੈ, ਤਾਂ ਸ. ਹਰਦੀਪ ਸਿੰਘ ਪੁਰੀ ਅਤੇ ਸ. ਰਵਨੀਤ ਸਿੰਘ ਬਿੱਟੂ ਦੋਵੇ ਭਾਜਪਾ ਦੇ ਵਜੀਰਾਂ ਵੱਲੋ ਆਪਣੇ ਇਖਲਾਕ ਤੋ ਗਿਰਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਜੋ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੇ ਅਮਲ ਹੋ ਰਹੇ ਹਨ, ਉਹ ਅਤਿ ਨਿੰਦਣਯੋਗ ਅਤੇ ਨਿੱਖਰ ਚੁੱਕੇ ਸੱਚ ਤੋ ਮੂੰਹ ਮੋੜਨ ਵਾਲੀ ਅਤਿ ਸ਼ਰਮਨਾਕ ਕਾਰਵਾਈ ਹੈ ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਚਿੱਟੇ ਖਿਲਾਫ ਬਸਪਾ ਧਰਨਾ ‘ਚ ਸੈਂਕੜੇ ਵਰਕਰਾਂ ਨੇ ਕੀਤੀ ਸਮੂਲੀਅਤ,ਹਰ ਫ਼ਰੰਟ ਤੇ ਫੇਲ ਪੰਜਾਬ ਸਰਕਾਰ ਨੇ ਘਰ ਘਰ ਪਹੁੰਚਾਇਆ ਨਸ਼ਾ – ਐਡਵੋਕੇਟ ਰਣਜੀਤ ਕੁਮਾਰ
Next articleਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤੇ ਗਏ ਲੋਕਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਨਹੀਂ ਕੋਈ ਸੰਬੰਧ : ਪੰਜਾਬ ਪ੍ਰਧਾਨ ਬੀਰਪਾਲ ਠਰੋਲੀ