“ਕੌੜੀ ਹਕੀਕਤ”

ਸ਼ਾਹਕੋਟੀ ਕਮਲੇਸ਼

(ਸਮਾਜ ਵੀਕਲੀ)

ਪਿਛਲੇ ਸਾਲ ਅਮ੍ਰਿਤਸਰ ਵਿੱਚ ਇੱਕ ਜੂਸ ਵੇਚਣ ਵਾਲੇ ਪ੍ਰਦੇਸੀ ਨੂੰ ਪੁੱਛਿਆ….. ਕਿੰਨੇ ਦਾ ਗਿਲਾਸ …..?
ਕਹਿੰਦਾ 25 ਰੁਪਈਏ ਦਾ ਮਿਕਸ !
ਗੱਲਾਂ ਗੱਲਾਂ ਵਿੱਚ ਪੁੱਛ ਲਿਆ …ਕਿੰਨੇ ਕੂ ਗਿਲਾਸ ਨਿੱਕਲ ਜਾਂਦੇ ਦਿਹਾੜੀ ਦੇ ….?
ਕਹਿੰਦਾ ਏਵਰੇਜ ….ਡੇਡ ਕੁ ਸੌ ਤੇ ਨਿੱਕਲ ਹੀ ਜਾਂਦਾ ਦਿਹਾੜੀ ਦਾ ….!
ਮੈ ਹਿਸਾਬ ਲਾਇਆ …ਦਿਹਾੜੀ ਦੇ 3700 ਤੇ ਮਹੀਨੇ ਦੇ 110000 ਰੁਪੇਈਏ ਦੇ ਲਗਪਗ ਹੋ ਜਾਂਦੇ !
ਮੈਂ ਪੁੱਛਿਆ ਖ਼ਰਚਾ ਪਾਣੀ ਕੱਢ ਕੇ ਕਿੰਨਾ ਕੁ ਬਚਾ ਲੈਨਾ ਮਹੀਨੇ ਦਾ …?
ਕਹਿੰਦਾ 60000 ਬਚਾ ਲੈਨਾ ਸਾਰੇ ਖਰਚੇ ਕੱਢ ਕੇ ..
ਦੋ ਕੁੜੀਆਂ ਵਿਆਹੀਆਂ ਇਸੇ ਰੇਹੜੀ ਤੋਂ ..!
ਦੋ ਬੇਟੇ ਪੜਦੇ ਵੀ ਨੇ ਤੇ ਕੰਮ ਵੀ ਕਰਦੇ ਇਥੇ ਸ਼ਾਮ ਨੂੰ ਆ ਕੇ !
ਘਰ ਵੀ ਆਪਣਾ ਮੁੱਲ ਲੈ ਲਿਆ ਇਸੇ ਰੇਹੜੀ ਤੋਂ ..!
ਮੈ ਸੋਚ ਰਿਹਾ ਸੀ ਕੇ ਜੇ ਇਹ ਇਨਸਾਨ ਹਜਾਰਾਂ ਮੀਲ ਦੂਰ ਤੋਂ ਆ ਕੇ ਇੱਕ ਰੇਹੜੀ ਲਾ ਚੰਗੀ ਜਿੰਦਗੀ ਜਿਓ ਸਕਦਾ ਤੇ
ਫ਼ੇਰ ਆਪਣੀ ਮੰਡੀਰ ਕਿਓ ਕਹਿੰਦੀ ਕੇ ਬੇਰੁਜ਼ਗਾਰੀ ਬਹੁਤ ਹੈ ..?

ਸ਼ਾਹਕੋਟੀ ਕਮਲੇਸ਼

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਸਿਲ ਕਰੋ ਜੀਵਨ ਦੇ ਟੀਚੇ ਨੂੰ, ਮਿਹਨਤ ਨਾਲ
Next articleਪਰਕਸ ਵੱਲੋਂ ਸ. ਅਮਰਜੀਤ ਸਿੰਘ ਗੁਰਦਾਸਪੁਰੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ