HOME ਬਿਸਤ ਦੋਆਬ ਨਹਿਰ ਉੱਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਨਹਿਰ...

ਬਿਸਤ ਦੋਆਬ ਨਹਿਰ ਉੱਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਨਹਿਰ ਦੇ ਕੰਢਿਆਂ ‘ਤੇ ਪੰਜਾਬ ਸਰਕਾਰ ਲਗਾਵੇ ਜਲਦੀ ਰੇਲਿੰਗ : ਸੋਹਨ ਸਿੰਘ ਠੰਡਲ

ਸੋਹਨ ਸਿੰਘ ਠੰਡਲ
ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਬਿਸਤ ਦੋਆਬ ਨਹਿਰ ਉੱਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਸ ਨਹਿਰ ਦੇ ਕੰਢਿਆਂ ’ਤੇ ਰੇਲਿੰਗ ਲਾਉਣੀ ਬਹੁਤ ਜ਼ਰੂਰੀ ਹੋ ਗਈ ਹੈ ਤਾਂ ਕਿ ਕੋਈ  ਵਾਹਨ ਨਹਿਰ ਵਿੱਚ ਨਾ ਡਿੱਗੇ। ਉਨ੍ਹਾਂ ਕਿਹਾ  ਕਿ ਪਹਿਲਾਂ ਵੀ ਉਨ੍ਹਾਂ ਦੇ ਕੈਬਨਿਟ ਮੰਤਰੀ ਸਮੇਂ ਦੌਰਾਨ ਇੱਥੇ ਕਾਫ਼ੀ ਸੁਧਾਰ ਕੀਤੇ ਗਏ ਸਨ, ਪਰ ਹੁਣ ਸੜਕ ਬਹੁਤ ਉੱਚੀ ਹੋ ਗਈ ਹੈ ਤੇ ਨਹਿਰ ਦੀ ਪਟੜੀ ਹੇਠਾਂ ਰਹਿ ਗਈ ਹੈ, ਜਿਸ ਕਾਰਨ ਵੱਡੇ ਛੋਟੇ ਵਾਹਨ ਕਈ ਵਾਰ ਨਹਿਰ ਵਿੱਚ ਡਿੱਗ ਜਾਂਦੇ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।ਸੋਹਣ  ਸਿੰਘ ਠੰਡਲ ਨੇ ਮੰਗ ਕੀਤੀ ਕਿ ਜਿੱਥੇ ਸੜਕ ਨੇੜੇ ਵੱਡੇ ਦਰੱਖਤ ਹਨ ਜੋ ਬਾਰਿਸ਼ ਜਾਂ ਹਨੇਰੀ  ਦੌਰਾਨ ਸੜਕ ਉੱਤੇ ਝੁੱਕ  ਜਾਂਦੇ ਹਨ, ਉਹਨਾਂ ਦਾ ਜੰਗਲਾਤ ਵਿਭਾਗ ਤੁਰੰਤ ਹੱਲ ਕਰਨਾ ਚਾਹੀਦਾ ਹੈ ।ਉਨ੍ਹਾਂ ਦੱਸਿਆ ਕਿ ਟ੍ਰੈਫਿਕ ਸੁਰੱਖਿਆ ਲਈ ਮਾਹਿਲਪੁਰ ਤੋਂ ਕੋਟ ਫਤੂਹੀ ਜਾਂ ਮੇਹਟੀਆਣਾ ਰਾਹੀਂ ਫੁਗਲਾਣਾ ਜਾਣ ਵਾਲੇ ਰੇਤ-ਬਜਰੀ ਲੈ ਕੇ ਜਾਣ ਵਾਲੇ ਟਿੱਪਰ ਵੀ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ। ਉਹਨਾਂ ਕਿਹਾ ਕਿ ਜੇ ਇਹ ਟਿੱਪਰ ਹੁਸ਼ਿਆਰਪੁਰ ਰਾਹੀਂ ਭੇਜੇ ਜਾਣ, ਤਾਂ ਰੂਟ ਸਿਰਫ਼ 2 ਕਿਲੋਮੀਟਰ ਲੰਮਾ ਹੋ ਜਾਵੇਗਾ ਪਰ ਸੜਕ ਵਧੀਆ ਮਿਲੇਗੀ ਤੇ ਹਾਦਸਿਆਂ ਤੋਂ ਬਚਾਅ ਹੋਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੂੰ ਮਿਲ  ਚੁੱਕੇ ਹਨ, ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੌੜੀ ਨਾਲ ਵੀ ਗੱਲ ਕੀਤੀ ਹੈ ਤੇ ਹੁਣ ਸੰਸਦ ਮੈਂਬਰ ਤੇ ਵਿਧਾਇਕ ਨਾਲ ਵੀ ਇਹ ਮਾਮਲਾ ਚੁੱਕਣ ਲਈਂ ਗੱਲ ਕਰਾਂਗੇ  ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਕੂਲ ਆਫ ਐਮੀਨੈਂਸ ਬਾਗਪੁਰ -ਸਤੌਰ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ 
Next articleਸ੍ਰੀ ਹਰਿਮੰਦਰ ਸਾਹਿਬ ਨੂੰ ਈਮੇਲ ਤੇ ਧਮਕੀਆਂ ਭੇਜਣ ਵਾਲੇ ਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ : ਭੁਪਿੰਦਰ ਸਿੰਘ ਪਿੰਕੀ