(ਸਮਾਜ ਵੀਕਲੀ)
ਇਕ ਘਟਨਾ ਕਰੇ ਹੈਰਾਨ ਮੈਨੂੰ ,ਭਟਕਣ ਸਹੇਲੀਏ ਕਰੇ ਵੀਰਾਨ ਤੈਨੂੰ ,
ਕੀ ਕੀ ਸੋਚਾਂ ਸੋਚੀ ਬੈਠੇ ਸੀ ,
ਅੜੀ ਦੇ ਗਲ ਵਿੱਚ ਪਾਏ ਕੈਂਠੇ ਸੀ ,
ਕੋਈ ਸਮਝਦਾ ਨਾ ਮੈਨੂੰ ਇਸ ਗੱਲ ਦੀ ਸਮੇਂ ਨਾ ਲੜਾਈ ਸੀ ,
ਇਹ ਅਲਬੇਲੀ ਉਮਰ ਤਾਂ ਸਭ ਤੇ ਹੀ ਆਈ ਸੀ ,
ਇੱਕ ਦਿਨ ਹੋਇਆ ਕਿ ਕਰੋ ਇੰਜ ਹੀ ਮੈਂ ਤੁਰ ਪਈ ,
ਨਾ ਖਾਧਾ ਨਾ ਪੀਤਾ ਕੁਝ ,
ਹੋ ਗਈ ਹੈ ਲੇਟ ਮੇਰੀ ਕਿਤੇ ਬੱਸ ਚੱਲ ਹੀ ਤਾਂ ਨਹੀਂ ਗਈ ,
ਮਾਂ ਨੇ ਮਾਰੀ ਆਵਾਜ਼ !
ਪਰ ਮੈਂ ਪਿੱਛੇ ਨਾ ਮੁਡ਼ ਸਕੀ ,
ਹੋ ਗਈ ਹਾਂ ਲੇਟ ਇਹ ਕਹਿ ਕੇ ਮੈਂ ਤੁਰ ਗਈ ,
ਬੱਸ ਵਿੱਚ ਜਾ ਕੇ ਬੈਠੀ
ਉਹਨੂੰ ਚੱਲਣ ਨੂੰ ਹਾਲੇ ਕੁਝ ਪਲ ਸੀ,
ਸ਼ਾਇਦ ਇੱਕ ਪਿਤਾ ਦੀ ਸ਼ਖ਼ਸੀਅਤ ਨੂੰ ਖੁਦਾ ਨੇ ਹੋਰ ਦੇਣਾ ਹੋਰ ਦੇਣਾ ਬਲ ਸੀ,
ਘੁੰਮਦਾ ਦਿੱਸਿਆ ਇੱਕ ਆਦਮੀ ਬਾਹਰ ਮੈਨੂੰ ਲੱਭਦਾ ਸੀ ਕਿਸੇ ਨੂੰ ਮਾਂ ਵਾਲੀ ਮਮਤਾ ਤੇ ਤਰਸਾਈਆਂ ਅੱਖਾਂ ਨਾਲ ,
ਕੋਲ ਆ ਕੇ ਮੇਰੇ ਮੈਨੂੰ ਬਿਸਕੁਟ ਫੜਾਏ ਉਹਨੇ ਉਮੀਦਾਂ ਲੱਖਾਂ ਨਾਲ,
ਇਹ ਕਰਕੇ ਕੰਮ ਮੇਰੀ ਜ਼ਿੰਦਗੀ ਵਿੱਚ ਯਾਦਗਰ ਆਪਣਾ ਕਿਰਦਾਰ ਬਣਾ ਗਿਆ,
ਕੁਝ ਲਫ਼ਜ਼ ਉਹ ਮੇਰੇ ਮੂੰਹ ਤੇ ਸਜਾ ਗਿਆ ,
ਇਹ ਘਟਨਾ ਰਾਵੀ ਦੇ ਜ਼ਹਨ ਵਿੱਚ ਪਾਵੇ ਬਾਰ ਬਾਰ ਫੇਰੇ
ਉਹ ਆਦਮੀ ਕੋਈ ਹੋਰ ਨਹੀਂ ਪਾਪਾ ਸੀ ਮੇਰੇ ,
ਪਾਪਾ ਸੀ ਮੇਰੇ
ਰਵਿੰਦਰ ਕੌਰ ਰਾਵੀ
ਮੋਬਾਇਲ ਨੰਬਰ 9876121367
ਨੂਰਪੁਰ ਬੇਦੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly