(ਸਮਾਜ ਵੀਕਲੀ)
ਤੇਰਾ ਜਨਮ-ਦਿਵਸ ਖ਼ਾਸ ਹੈ
ਤੇਰੇ ਆਪਣਿਆਂ ਲਈ
ਤੇਰਿਆਂ ਮਾਪਿਆਂ ਲਈ
ਤੇਰਿਆਂ ਬੱਚਿਆਂ ਲਈ
ਤੇਰੇ ਹਮਖਿਆਲਾਂ ਲਈ
ਤੇ ਬਿਨਾਂ ਸ਼ੱਕ ਜੀਵਨ-ਸਾਥੀ ਲਈ ਵੀ
ਪਰ ਕੀ ਹੋਇਆ ਜੇ ਕੋਈ
ਸ਼ੁਭ-ਕਾਮਨਾਵਾਂ ਦੇਣੀਆ ਭੁੱਲ ਜਾਏ
ਸੂਰਜ ਨੂੰ ਕੀ ਫ਼ਰਕ ਪੈਂਦਾ
ਕੋਈ ਉਸ ਨੂੰ ਨਮਸਕਾਰ ਕਰੇ ਜਾਂ ਨਾ
ਉਹਦਾ ਕੰਮ ਹੈ ਰੋਜ਼ ਉੱਗਣਾ
ਆਪਣੀਆਂ ਕਿਰਨਾਂ ਵੰਡਣਾ
ਰੋਸ਼ਨੀ ਦੇਣਾ ਤੇ ਅਖੀਰ ਢਲ ਜਾਣਾ
ਤੁਸੀਂ ਹਰ ਰੋਜ਼ ਸੂਰਜ ਦੀ ਤਰ੍ਹਾਂ ਉੱਗੋ
ਗਿਆਨ ਰੂਪੀ ਕਿਰਨਾਂ ਵੰਡੋ
ਕਿਉਂਕਿ ਸੂਰਜ ਦੀ ਫ਼ਿਤਰਤ
ਬਿਨਾਂ ਆਸ਼ਾ ਦੇ ਦੇਣਾ ਹੈ ਲੈਣਾ ਨਹੀਂ।।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly