ਜਨਮ ਦਿਨ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)-ਰਾਣੂੰ ਨਵਾਂ ਨਵਾਂ ਸਕੂਲ ਵਿੱਚ ਅਧਿਆਪਕ ਲੱਗਾ ਸੀ। ਉਸ ਨੂੰ ਦੂਜੀ ਜਮਾਤ ਪੜ੍ਹਾਉਣ ਲਈ ਦਿੱਤੀ ਗਈ।ਬੱਚਿਆਂ ਨੂੰ ਬੜਾ ਪਿਆਰ ਕਰਦਾ ਤੇ ਉਨ੍ਹਾਂ ਨੂੰ ਨਵੇਂ ਨਵੇਂ ਤਰੀਕਿਆਂ ਨਾਲ਼ ਪੜ੍ਹਾਉਂਦਾ। ਬੱਚੇ ਬੜੇ ਖ਼ੁਸ਼ ਰਹਿੰਦੇ। ਅੱਜ ਦੋ ਬੱਚੀਆਂ ਟਾਫੀਆਂ ਦਾ ਪੈਕਟ ਲੈ ਕੇ ਉਸ ਕੋਲ ਆਈਆਂ ਅਤੇ ਇੱਕ ਨੇ ਕਿਹਾ ਕਿ ਸਰ ਜੀ
ਅੱਜ ਸੰਦੀਪ ਦਾ ਜਨਮ ਦਿਨ ਹੈ। ਰਾਣੂੰ ਨੇ ਕਿਹਾ ਕਿ ਚੱਲੋ ਅੱਜ ਆਪਾਂ ਰਲ਼ ਕੇ ਜਮਾਤ ਵਿੱਚ ਮਨਾਉਂਦੇ ਹਾਂ। ਸਾਰੇ ਬੱਚੇ ਵੀ ਖੁਸ਼ ਹੋ ਗਏ । ਸੰਦੀਪ ਨੇ ਦੱਸਿਆ ਕਿ ਸਰ ਜੀ ਅੱਜ ਘਰ ਵੀ ਅਸੀਂ ਕੇਕ ਕੱਟਾਂਗੇ। ਹਰ ਸਾਲ ਮੇਰੇ ਮੰਮੀ ਪਾਪਾ ਮੇਰਾ ਜਨਮ ਦਿਨ ਬੜੇ ਚਾਅ ਨਾਲ ਮਨਾਉਂਦੇ ਹਨ।
ਰਾਣੂੰ ਨੇ ਸੁਭਾਵਿਕ ਹੀ ਗੁਰਬਾਜ਼ ਨੂੰ ਪੁੱਛਿਆ ਤੇਰਾ ਜਨਮ ਦਿਨ ਕਦੋਂ ਹੈ। ਤਾਂ ਗੁਰਬਾਜ਼ ਬੜੇ ਹੀ ਸਹਿਜ ਨਾਲ ਨੀਂਵੀਂ ਜਿਹੀ ਪਾ ਕੇ ਮਨ ਜਿਹਾ ਮਸੋਸ ਕੇ ਬੋਲੀ ਸਰ ਜੀ ਮੇਰਾ ਜਨਮ ਦਿਨ ਕੋਈ ਨਹੀਂ ਮਨਾਉਂਦਾ,। ਰਾਣੂੰ ਨੇ ਪੁੱਛਿਆ ਕਿਉਂ ਤੇ ਉਹ ਬੋਲੀ ਜੀ ਸਾਡੇ ਕੁੜੀਆਂ ਦਾ ਜਨਮ ਦਿਨ ਨੀ ਮਨਾਉਂਦੇ। ਰਾਣੂੰ ਨੇ ਪੁੱਛਿਆ ਕਿਉਂ?ਸਰ ਪਤਾ ਨਹੀਂ ! ਮੇਰਾ ਭਰਾ ਦਾ ਮਨਾਇਆ ਜਾਂਦਾ ਹੈ।
ਰਾਣੂੰ ਨੂੰ ਬੜਾ ਅਫਸੋਸ ਹੋਇਆ,ਮਨ ਨੂੰ ਬੜੀ ਠੇਸ ਲੱਗੀ। ਪਰ ਝੱਟ ਉਸ ਨੇ ਕਿਹਾ ਕਿ ਬੇਟਾ ਇਸ ਵਾਰ ਤੇਰਾ ਜਨਮ ਦਿਨ ਸਕੂਲ ਵਿੱਚ ਆਪਾਂ ਰਲ਼ ਕੇ ਮਨਾਵਾਂਗੇ
ਇਹ ਸੁਣ ਕੇ ਗੁਰਬਾਜ਼ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਅਤੇ ਖ਼ੁਸ਼ੀ ਦੇ ਹੰਝੂ ਅੱਖਾਂ ਚੋਂ ਵਹਿਣ ਲੱਗੇ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ ਮੇਲਾ
Next articleਕਿਸਮਤ ਮਾਰੇ ਲੋਕ