(ਸਮਾਜ ਵੀਕਲੀ)
ਪੜ੍ਹੋ, ਲਿਖੋ ਤੇ ਸੰਘਰਸ਼ ਕਰੋ ਦੀ ਨੀਤੀ ਤੇ ਚੱਲ ਕੇ ਦਲਿਤ ਸਮਾਜ ਨੂੰ ਅੱਗੇ ਵਧਣਾ ਚਾਹੀਦਾ – ਸਵਾਮੀ ਰਾਜਪਾਲ
ਕਪੂਰਥਲਾ , 14 ਅਪ੍ਰੈਲ (ਕੌੜਾ)- ਮਿਸ਼ਨ ਅੰਬੇਦਕਰ ਗਰੁੱਪ ਬੂਲਪੁਰ ਤੇ ਸਮੂਹ ਬੂਲਪੁਰ ਨਿਵਾਸੀਆਂ ਵੱਲੋਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਵਸ ਬਹੁਤ ਹੀ ਧੂਮਧਾਮ ਨਾਲ ਪਿੰਡ ਬੂਲਪੁਰ ਵਿਖੇ ਮਨਾਇਆ ਗਿਆ ਇਸ ਦੌਰਾਨ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਵਾਮੀ ਰਾਜਪਾਲ ਜੀ, ਕੁਸ਼ਲ ਕੁਮਾਰ, ਸਲਵਿੰਦਰ ਸਿੰਘ, ਸੁਖਦੇਵ ਸਿੰਘ,, (ਸੰਸਥਾਪਕ ਮਿਸ਼ਨ ਅੰਬੇਡਕਰ ਗਰੁੱਪ ਬੂਲਪੁਰ) ਹੰਸ ਰਾਜ, ਮਾਸਟਰ ਦੇਸਰਾਜ, ਲੇਖਰਾਜ ਸਰਪੰਚ, ਮਾਸਟਰ ਬਲਵੰਤ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤਾ।
ਇਸ ਦੌਰਾਨ ਸਵਾਮੀ ਰਾਜਪਾਲ ਨੇ ਕਿਹਾ ਕਿ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੜ੍ਹੋ ਲਿਖੋ ਤੇ ਸੰਘਰਸ਼ ਕਰੋ ਦੀ ਨੀਤੀ ਤੇ ਚੱਲ ਕੇ ਗਰੀਬ ਸਮਾਜ ਨੂੰ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡਾ. ਅੰਬੇਦਕਰ ਸਾਹਿਬ ਨੇ ਸਾਰੀ ਜ਼ਿੰਦਗੀ ਦੱਬੇ ਕੁਚਲੇ- ਵਰਗ ਦੇ ਲੋਕਾਂ ਦੀ ਭਲਾਈ ਲਈ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਪਰ ਦੁੱਖ ਦੀ ਗੱਲ ਹੈ ਕਿ ਦਲਿਤ ਸਮਾਜ ਨੂੰ ਆਪਣੀ ਇਸ ਤਾਕਤ ਦਾ ਸਹੀ ਇਸਤੇਮਾਲ ਨਹੀਂ ਕਰਨਾ ਆਇਆ। ਉਹਨਾਂ ਨੇ ਈ ਵੀ ਐੱਮ ਤੇ ਰੋਕ, ਐੱਮ ਐੱਸ ਪੀ ਦੇ ਨਾਲ ਬੰਦੀ ਸਿੱਖਾਂ ਦੀ ਰਿਹਾਈ ਅਤੇ ਮਹਿੰਗਾਈ ਤੇਬੇਰੋਜ਼ਗਾਰੀ ਨੂੰ ਨੱਥ ਪਾਉਣ ਦੀ ਵੀ ਮੰਗ ਉਠਾਈ।ਮਾਸਕਰ ਦੇਸ ਰਾਜ,ਕੁਸ਼ਲ ਕੁਮਾਰ, ਸੁਖਦੇਵ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਲਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਤੇ ਸੋਨੂੰ ਆਰਿਆਵਾਲ, ਪਰਦੀਪ ਕੁਮਾਰ, ਰਾਮ ਸਿੰਘ, ਹਰਮੇਸ਼ ਸੋਨੂ ਲਵਪ੍ਰੀਤ ਸਿੰਘ, ਕੁਮਾਰ ਸ਼ਿਵਾ, ਪਰਧਾਂਨ੍ ਪਿਆਰੇ ਲਾਲ, ਅਰੁਨਪ੍ਰੀਤ ਸਿੰਘ, ਦਿਲਪ੍ਰੀਤ, ਸੁਨੀਲ ਕੁਮਾਰ, ਅਮਨੋਲ ਰਤਨ, ਕ੍ਰਿਸ਼ਨ ਕੁਮਾਰ, ਰਾਜਵਿੰਦਰ ਕੌਰ, ਪਰਮਿੰਦਰ ਕੌਰ, ਅਮਨਦੀਪ ਕੌਰ, ਨਵਨੀਤ ਕੌਰ, ਗੁਰਮੀਤ ਕੌਰ, ਬਖਸ਼ੋ, ਸ਼ੀਲੋ (ਸਾਬਕਾ ਸਰਪੰਚ) ਜੀਤੋ ਆਦਿ ਹਾਜਰ ਸਨ।