HOME ” ਪੰਛੀ ਪੰਜਾਬ ਦੇ “

” ਪੰਛੀ ਪੰਜਾਬ ਦੇ “

8

(ਸਮਾਜ ਵੀਕਲੀ) 

ਸੰਦੀਪ ਸਿੰਘ ‘ ਬਖੋਪੀਰ ‘

ਘੁੱਗੀਆਂ, ਗੁਟਾਰਾਂ ਨਾਲ ਤੋਤਿਆਂ ਦੀ ਡਾਰ ਆਈ,
ਲੱਭੇ ਕੋਈ ਰਹਿਣ ਵਾਲੀ ਥਾਂ ਨਾ

ਡੇਕ ਉੱਤੇ ਬੈਠੀ ਚਿੜੀ, ਹੱਸਦੀ ਗੁਟਾਰ ਨਾਲ,
ਕੋਇਲ ਮਾੜੀ ਕਰਦੀ ਏ, ਕਾਂ ਨਾਲ਼ ,

ਛੋਟੀ ਚਿੜੀ ਕੱਚਿਆਂ ਘਰਾਂ ਦੇ ਵਿੱਚ ਖੁਸ਼ ਰਹਿੰਦੀ,
ਕਿੱਥੇ ਰਹੇ ਹੁਣ, ਲੱਭੇ,ਕੋਈ ਥਾਂ ਨਾ,

ਤਿੱਤਰ-ਬਟੇਰ ਲੁਕ ਬੱਚਿਆਂ ਨੂੰ ਪਾਲਦੇ,
ਘੁੱਗੀ ਭੋਲੀ ਲੜਦੀ ਏ ਕਾਂ ਨਾਲ਼,

ਬਿਜੜੇ ਦੀ ਬਸਤੀ, ਸਰਾਕੜੇ ਦੇ ਨਾਲ ਮੁੱਕੀ,
ਲੱਭੇ ਕੋਈ ਹਰੀ ਭਰੀ ਥਾਂ ਨਾ,

ਚਿੱਟੀ ਕਾਲੀ ਨਿੱਕੀ ਜਿਹੀ ਗੁਟਾਰ ਕਿੱਤੇ ਲੱਭਦੀ ਨਾ,
ਕਾਲੀ ਚਿੜੀ, ਲੱਭਦੀ ਜਰਾਂ ਨਾ,

ਗਰੁੜ ਵੀ ਦਿਖਦਾ, ਸਬੱਬ ਨਾਲ਼, ਕਿਤੇ-ਕਿਤੇ,
ਚੱਕੀਰਾਹਾ ਲੱਭੇ ਕਿਸੇ ਥਾਂ ਨਾ,

ਨੀਲਖੰਭਾ ਟਾਂਵਾਂ-ਟਾਂਵਾਂ ਨਜ਼ਰੀ ਹੈ ਪੈਂਦਾ, ਕਿਤੇ,
ਇੱਲ ਦਾ ਕੋਈ, ਅਤਾ ਤੇ ਪਤਾ ਨਾ,

ਕਾਲਕਲੀਚੀ ਜਮਾਂ ਜਾਪਦੀ ਅਲੋਪ ਹੋਈ,
ਟੋਟਰੂ ਵੀ ਲੱਭਦਾ ਜਮਾਂ ਨਾ,

ਹਰੀ ਚਿੜੀ ਕਿਤੇ-ਕਿਤੇ ਵੇਖ਼ਣ ਨੂੰ ਮਿਲ ਜਾਂਦੀ,
ਬੁਲਬੁਲ ਦਾ, ਰਤਾ ਵੀ, ਪਤਾ ਨਾ,

ਧਾਨ ਚਿੜੀ ਕਿੱਥੇ ਹੈ ਅਲੋਪ ਹੋਈ ਲੱਭਦੀ ਨਾ,
ਸ਼ਿਕਰਾ ਵੀ ਤਾਂ, ਲੱਭੇ, ਹਰ ਥਾਂ ਨਾ,

ਗਾਲੜਾ ਦੀ ਡਾਰ ਕਿਤੇ ਟੈਂ -ਟੈਂ ਕਰਦੀ ਨਾ,
ਕੁੱਕੜ ਕਮਾਦੀ, ਪਾਵੇ ਗਾਹ ਨਾ,

ਭੂਰੇ ਕਾਲੇ ਤਿੱਤਰ, ਅਲੋਪ ਹੋ ਗਏ, ਟਿੱਬਿਆਂ ਤੋਂ,
ਨੀਲ ਕੰਠ, ਦਿਸਦਾ ਜ਼ਰਾ ਨਾ,

ਛੋਟਾ ਪਰੰਗਾ ਅਤੇ ਸੇਰ੍ਹੜੀ ਅਲੋਪ ਹੋਈ,
ਸ਼ੱਕਰਖੋਰਾ,ਲੱਭਦਾ‌ ਜਮਾਂ ਨਾ,

ਚਿੱਟੀ ਇੱਲ,ਕਦੋਂ ਦੇ ਸੁਨਹਿਰੀ ਉੱਲੂ ਗੁੰਮ ਚੁੱਕੇ,
ਚਿੱੜੀਮਾਰ, ਲੱਭਦਾ ਜਮਾਂ ਨਾ,
ਬੋਦੀਵਾਲਾ ਬਗ਼ਲਾ ਨਾ ਟੋਭੇ ਵਿੱਚ ਦਿਸੇ ਹੁਣ,
ਕਾਲਾ ਕਾਂ, ਵੀ ਦਿਸਦਾ ਜ਼ਰਾ ਨਾ,

ਟਟੀਰੀ ਦੀ ਅਵਾਜ਼ ਸਾਨੂੰ ਕਦੇ-ਕਦੇ ਸੁਣਦੀ ਏ,
ਮੋਰ, ਵੀ ਤਾਂ, ਪਾਉਂਦੇ ਹੁਣ ਗਾਹ ਨਾ,

ਸੰਦੀਪ ਇਹ ਪਰਿੰਦਿਆਂ ਨੂੰ ਰਲ਼ ਕੇ ਬਚਾਈਏ ਆਓ,
ਜੰਗਲ ਉਗਾਈਏ, ਪਾਈਏ ਗਾਹ ਨਾ।

ਸੰਦੀਪ ਸਿੰਘ ‘ ਬਖੋਪੀਰ ‘
ਸੰਪਰਕ:- 9815321017

Previous articleਸੀ.ਟੀ. ਯੂਨੀਵਰਸਿਟੀ ਦੇ ਸਚਿਨ ਨੇ ਕਮਾਇਆ ਮਾਣ, ਵੀਅਤਨਾਮ ਵਿੱਚ ਹੋਣ ਵਾਲੀ 9ਵੀਂ ਏਸ਼ੀਅਨ ਪੈਂਚਕ ਸਿਲਾਟ ਚੈਂਪੀਅਨਸ਼ਿਪ 2025 ਲਈ ਭਾਰਤੀ ਟੀਮ ’ਚ ਚੁਣੇ ਗਏ
Next article“ਮੇਰਾ ਇੱਕਲਾਪਣ”