(ਸਮਾਜ ਵੀਕਲੀ) – ਅੱਜ ਸਾਡੇ ਘਰ ਕੁਝ ਪੰਛੀ ਆਏ ਅਤੇ ਕੰਧ ਉੱਤੇ ਬੈਠ ਗਏ। ਪੰਛੀ ਬਹੁਤ ਸੁੰਦਰ ਸਨ। ਉਹ ਆਪਣੀ ਮਨਮੋਹਣੀ ਬੋਲੀ ਬੋਲ ਰਹੇ ਸਨ। ਅਸੀਂ ਉਹਨਾਂ ਨੂੰ ਚੋਗਾ ਅਤੇ ਪਾਣੀ ਪਾਇਆ । ਉਹ ਚੋਗਾ ਖਾ ਕੇ ਅਤੇ ਪਾਣੀ ਪੀ ਕੇ ਉੱਡ ਗਏ। ਪੰਛੀ ਹਰ ਰੋਜ਼ ਸਾਡੇ ਘਰ ਆਉਂਦੇ ਰਹਿੰਦੇ ਹਨ। ਮੈਂ ਹਰ ਰੋਜ਼ ਉਹਨਾਂ ਨੂੰ ਰੋਟੀ , ਚਾਵਲ ਤੇ ਬਾਜਰਾ ਪਾਉਂਦਾ ਹਾਂ । ਮੇਰਾ ਛੋਟਾ ਭਰਾ ਹਰਸਾਹਿਬ ਵੀ ਪੰਛੀਆਂ ਨੂੰ ਚੋਗਾ ਤੇ ਪਾਣੀ ਪਾਉਂਦਾ ਹੈ। ਇਸ ਤਰ੍ਹਾਂ ਪੰਛੀ ਸਾਡੇ ਮਿੱਤਰ ਬਣ ਗਏ। ਪੰਛੀ ਹੁਣ ਹਰ ਰੋਜ਼ ਸਾਡੇ ਘਰ ਆਉਣ ਲੱਗ ਪਏ ਹਨ। ਮੈਂ ਅਤੇ ਮੇਰਾ ਭਰਾ ਹਰਸਾਹਿਬ ਪੰਛੀਆਂ ਦੇ ਮਿੱਤਰ ਬਣ ਗਏ ਹਨ। ਸਾਡੇ ਅਧਿਆਪਕ ਜੀ ਨੇ ਦੱਸਿਆ ਕਿ ਪੰਛੀਆਂ ਨੂੰ ਚਾਵਲ , ਬਾਜਰਾ ਤੇ ਪਾਣੀ ਪਾਇਆ ਕਰੋ। ਸਿੱਖਿਆ :- ਪੰਛੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਪੰਛੀ ਪਿਆਰੇ ਲੱਗਦੇ ਹਨ।
ਨਵਰਾਜ ਸਿੰਘ , ਜਮਾਤ – ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ – ਢੇਰ , ਸਿੱਖਿਆ ਬਲਾਕ – ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਗਾਈਡ ਅਧਿਆਪਕ – ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ ( ਸਾਹਿਤ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly