ਸਮਾਜ ਵੀਕਲੀ ਯੂ ਕੇ
ਸਮਾਜ ਤੇ ਬੱਚਿਆ ਨੂੰ ਬਾਬਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਜਿਹੇ ਮੁਕਾਬਲੇ ਹੋਣੇ ਜਰੂਰੀ : ਡਾ ਰੀਤੂ
ਮਾਲੇਰਕੋਟਲਾ (ਕੁਲਵੰਤ ਸਿੰਘ ਮੁਹਾਲੀ)- ਡਾ. ਤੀਰਥ ਬਾਲਾ ਅਤੇ ਇੰਜ ਹਰਜਿੰਦਰ ਸਿੰਘ ਖੰਨਾ ਨੇ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਮਾਜਰੀ ਕਿਸਨੇ ਵਾਲੀ ਅਮਲੋਹ ਵਿਖੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਰਜਿ. ਅਮਲੋਹ ਵੱਲੋਂ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਅਤੇ ਸਕੱਤਰ ਡਾ. ਤੀਰਥ ਬਾਲਾ ਦੀ ਅਗਵਾਈ ਹੇਠ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਦੇ ਅਧਾਰਤ ਦੋ ਵਰਗਾਂ ਵਿੱਚ ਇਨਾਮੀ ਪ੍ਰਤੀਯੋਗਤਾ ਕਰਵਾਈ ਗਈ।ਇਸ ਮੌਕੇ ਸੰਸਥਾ ਦੀ ਸਕੱਤਰ ਡਾ.ਤੀਰਥ ਬਾਲਾ ਵੱਲੋਂ ਆਏ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।ਇਸ ਮੌਕੇ ਦਿੱਲੀ ਤੋਂ ਆਏ ਡਾ. ਰਿਤੂ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਡ ਰਿਤੂ ਵੱਲੋਂ ਬਾਬਾ ਸਾਹਿਬ ਜੀ ਦੇ ਜੀਵਨੀ ਦੇ ਉੱਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਦੋਨੋਂ ਵਰਗਾਂ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚੋਂ 453 ਵਿਦਿਆਰਥੀਆਂ ਨੇ ਭਾਗ ਲਿਆ।ਇਸ ਇਨਾਮੀ ਪ੍ਰਤੀਯੋਗਿਤਾ ਵਿੱਚ ਇਲਾਕੇ ਦੇ ਬੱਚਿਆਂ ਵਿੱਚ ਵੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ।ਬੁਲਾਰੇ ਸਾਥੀਆਂ ਨੇ ਇਹੋ ਜਿਹੇ ਸਮਾਗਮ ਵਾਰ ਵਾਰ ਕਰਵਾਉਣ ਦਾ ਸੰਦੇਸ਼ ਦਿੱਤਾ ਤਾਂ ਜੋ ਸਮਾਜ ਅਤੇ ਬੱਚਿਆ ਨੂੰ ਬਾਬਾ ਸਾਹਿਬ ਦੇ ਇਤਿਹਾਸਕ ਪੱਖ ਤੋਂ ਚੰਗੀ ਸੇਧ ਮਿਲ ਸਕੇ।ਇਸ ਮੌਕੇ ਬੱਚਿਆਂ ਦੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ, ਜਿਨਾਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਇਨਾਮੀ ਪ੍ਰਤੀਯੋਗਤਾ ਵਿੱਚ ਪਹਿਲੇ ਵਰਗ ਵਿੱਚੋਂ ਗੁਰਸ਼ਾਨਜੋਤ ਸਿੰਘ ਅਮਲੋਹ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 3100 ਰੁ. ਦੀ ਰਾਸ਼ੀ ਪ੍ਰਾਪਤ ਕੀਤੀ, ਸੁਮਨਪ੍ਰੀਤ ਕੌਰ ਮੰਡਿਆਲਾ (ਲੁਧਿਆਣਾ )ਨੇ ਦੂਜਾ ਸਥਾਨ ਪ੍ਰਾਪਤ ਕਰਕੇ 2100 ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ,ਨਵਕਰਨ ਸਿੰਘ ਪਿੰਡ ਭੱਦਲਥੂਹਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ 1100 ਰੁ. ਦੀ ਨਗਦ ਰਾਸ਼ੀ ਪ੍ਰਾਪਤ ਕੀਤੀ, ਇਸੇ ਤਰ੍ਹਾਂ ਦੂਜੇ ਵਰਗ ਵਿੱਚੋਂ ਗੁਰਿੰਦਰ ਸਿੰਘ ਉੱਚੀ ਰੁੜਕੀ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ 5100 ਰੁਪਏ ਦੀ ਨਗਦ ਰਾਸ਼ੀ ਪ੍ਰਾਪਤ ਕੀਤੀ, ਕਾਜਲ ਦੇਵੀ ਸ਼ੇਰਗੜ (ਪਾਤੜਾ) ਨੇ ਦੂਜਾ ਸਥਾਨ ਪ੍ਰਾਪਤ ਕਰਕੇ 3100 ਰੁਪਏ ਦੀ ਨਗਦ ਰਾਸ਼ੀ ਪ੍ਰਾਪਤ ਕੀਤੀ, ਦਿਲੀਸਾ ਗੁਪਤਾ ਧੂਰੀ ਵੱਲੋਂ ਤੀਜਾ ਸਥਾਨ ਪ੍ਰਾਪਤ ਕਰਕੇ 2100 ਰੁ. ਦੀ ਨਗਦ ਰਾਸ਼ੀ ਪ੍ਰਾਪਤ ਕੀਤੀ, ਇਸ ਤੋਂ ਇਲਾਵਾ ਦੋਨੇ ਵਰਗਾਂ ਵਿੱਚੋਂ ਪਹਿਲੇ 20 ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਪ੍ਰਾਈਜ਼ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ, ਭਾਸ਼ਣ ਮੁਕਾਬਲਿਆਂ ਵਿੱਚ ਮਨਮੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ, ਇਸਮੀਤ ਕੌਰ ਨੇ ਦੂਜੀ ਪੁਜੀਸ਼ਨ ਹਾਸਿਲ ਕੀਤੀ, ਸੁਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਗੁਰਸ਼ਾਨਜੋਤ ਸਿੰਘ ਅਮਲੋਹ ਨੇ ਪਹਿਲਾਂ ਸਥਾਨ ਹਾਸਿਲ ਕੀਤਾ, ਹਰਸੀਰਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ, ਏਕਮਜੋਤ ਕੌਰ ਅਮਲੋਹ ਨੇ ਤੀਸਰਾ ਸਥਾਨ ਹਾਸਿਲ ਕੀਤਾ, ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਨੇ ਸਪੈਸ਼ਲ ਪ੍ਰਾਈਜ ਵੀ ਪ੍ਰਾਪਤ ਕੀਤੇ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਡਾ. ਗੁਰਸ਼ਰਨ ਸਿੰਘ, ਡਾ. ਅਰਜਨ ਸਿੰਘ ਲੈਕ. ਮੱਘਰ ਸਿੰਘ ਸਲਾਣਾ, ਜੀ ਐਮ ਸ਼ਿੰਗਾਰਾ ਸਿੰਘ ਮਾਜਰੀ, ਲੈਕ. ਅਵਤਾਰ ਸਿੰਘ ਭਾਂਬਰੀ, ਲੈਕ. ਰਜਿੰਦਰ ਸਿੰਘ ਲੱਲੋ, ਲੈਕ. ਗੁਰਪ੍ਰੀਤ ਸਿੰਘ ਵੜੈਚਾ, ਜਰਮਨ ਤੋਂ ਆਏ ਸ਼੍ਰੀ ਸੋਹਨ ਲਾਲ ਸਾਂਪਲਾ, ਬਲਜੀਤ ਸਿੰਘ ਸਲਾਣਾ, ਰਣਜੀਤ ਸਿੰਘ ਕੋਟਲੀ, ਜਗਦੇਵ ਸਿੰਘ ਲੱਖਾ ਸਿੰਘ ਵਾਲਾ, ਮੈਡਮ ਪਰਮਜੀਤ ਕੌਰ,ਮਾ. ਸਤਵੀਰ ਸਿੰਘ ਅਮਲੋਹ, ਮਾ. ਦਰਸ਼ਨ ਸਿੰਘ ਸਾਲਾਣੀ, ਜੱਗੀ ਰੁੜਕੀ, ਮੈਡਮ ਬਲਵੀਰ ਕੌਰ ਖਟੜਾ, ਮਲਕੀਤ ਸਿੰਘ ਰੁੜਕੀ, ਲੈਕ. ਬਲਵੀਰ ਸਿੰਘ ਮੁੱਲਾਪੁਰੀ ਪ੍ਰੋ. ਗੁਰਪ੍ਰੀਤ ਕੌਰ, ਮੈਡਮ ਹਰਸ਼ਰਨ ਕੌਰ, ਮੈਡਮ ਗੁਰਮੀਤ ਕੌਰ, ਐਸਡੀਓ ਦਵਿੰਦਰ ਸਿੰਘ ਅਕਾਲਗੜ੍ਹ, ਐਡਵੋਕੇਟ ਯਾਦਵਿੰਦਰ ਪਾਲ ਸਿੰਘ ਅਮਲੋਹ, ਰਿਟਾ. ਸੀਡੀਪੀਓ ਸਤੀਸ਼ ਕੁਮਾਰ ਅਮਲੋਹ, ਐਡਵੋ. ਕੋਮਲਪ੍ਰੀਤ ਕੌਰ ਨੂਰਪੁਰਾ, ਮਾ. ਗੁਰਚਰਨ ਸਿੰਘ ਅਕਾਲਗੜ੍ਹ, ਪ੍ਰਿੰ. ਰਣਵੀਰ ਸਿੰਘ ਖੰਨਾ, ਰਿਟਾ. ਮੈਨੇਜਰ ਰਜਿੰਦਰ ਸਿੰਘ ਖੰਨਾ, ਗੁਰਮੀਤ ਸਿੰਘ ਫੌਜੀ ਖੰਨਾ, ਜਸਪਾਲ ਸਿੰਘ ਮਾਜਰੀ, ਭਗਵਾਨ ਦਾਸ ਜੀ ਮਾਜਰੀ, ਮਾ. ਅਮਰੀਕ ਸਿੰਘ ਅਮਲੋਹ ਸਟੇਟ ਅਵਾਰਡੀ, ਪ੍ਰੀਤ ਕਾਂਸੀ, ਲੈਕ.ਸਤਿੰਦਰ ਸਿੰਘ ਖੰਨਾ, ਗੁਰਮੀਤ ਸਿੰਘ ਤੂਰਾਂ, ਹੰਸਰਾਜ ਮਾਹੀ ਅਮਲੋਹ, ਮਾ. ਰਵਿੰਦਰ ਸਿੰਘ ਜੀ ਮੈਡਮ ਸਿੰਦਰਪਾਲ ਕੌਰ ਭਾਂਬਰੀ, ਮੈਡਮ ਅਮਨਦੀਪ ਕੌਰ ਗ੍ਰੀਸ, ਪ੍ਰੋ. ਡਾ. ਮੁਖਤਿਆਰ ਸਿੰਘ ਅਕਾਲਗੜ੍ਹ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਸਟੇਟ ਅਵਾਰਡੀ ਅਧਿਆਪਕ ਅਮਰੀਕ ਸਿੰਘ ਅਮਲੋਹ ਵੱਲੋਂ ਬਾਖੂਬੀ ਨਿਭਾਈ ਗਈ। ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਤਾ ਪਿਤਾ ਸਾਹਿਬਾਨ ਹਾਜ਼ਰ ਸਨ।



