ਬਿਹਾਰ: ਤੇਜ ਪ੍ਰਤਾਪ ਯਾਦਵ ਨੇ ਲਾਲੂ ਲਈ ‘ਨਿਆਏ ਯਾਤਰਾ’ ਵਿੱਢੀ

ਪਟਨਾ (ਸਮਾਜ ਵੀਕਲੀ):  ਹਸਨਪੁਰ ਤੋਂ ਵਿਧਾਇਕ ਤੇਜ ਪ੍ਰਤਾਪ ਯਾਦਵ ਨੇ ਆਪਣੇ ਪਿਤਾ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਲਈ ‘ਨਿਆਏ ਯਾਤਰਾ’ ਵਿੱਢ ਦਿੱਤੀ ਹੈ। ਲਾਲੂ ਚਾਰਾ ਘੁਟਾਲੇ ਵਿਚ ਜੇਲ੍ਹ ’ਚ ਹਨ। ਤੇਜ ਪ੍ਰਤਾਪ ਦੇ ਯੂਥ ਵਿੰਗ ‘ਛਾਤਰ ਜਨਸ਼ਕਤੀ ਪ੍ਰੀਸ਼ਦ’ ਵੱਲੋਂ ਮੁਹਿੰਮ ਲਈ ਈ-ਰਿਕਸ਼ਾ ਇਸਤੇਮਾਲ ਕੀਤੇ ਜਾ ਰਹੇ ਹਨ ਤੇ ਬਿਹਾਰ ਦੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਥ ਵਿੰਗ ਦੇ ਮੈਂਬਰ ਹਰ ਜ਼ਿਲ੍ਹੇ ਵਿਚ ਈ-ਰਿਕਸ਼ਾ ਵਿਚ ਜਾਣਗੇ ਤੇ ਲਾਲੂ ਲਈ ‘ਨਿਆਂ’ ਮੰਗਣਗੇ। ਈ-ਰਿਕਸ਼ਿਆਂ ’ਤੇ ਲਾਲੂ ਪ੍ਰਸਾਦ ਦੀਆਂ ਫੋਟੋਆਂ ਲਾਈਆਂ ਗਈਆਂ ਹਨ।

ਇਨ੍ਹਾਂ ਉਤੇ ਤਕੜੀ ਬਣਾ ਕੇ ਲਿਖਿਆ ਗਿਆ ਹੈ, ‘ਸਜ਼ਾ ਨਹੀਂ ਸਾਜ਼ਿਸ਼’। ਹਾਲਾਂਕਿ ਤੇਜ ਪ੍ਰਤਾਪ ਯਾਦਵ ਵੱਲੋਂ ਸੂਬੇ ਵਿਚ ਆਰੰਭੀਆਂ ਅਜਿਹੀਆਂ ਮੁਹਿੰਮਾਂ ਆਮ ਤੌਰ ਉਤੇ ਫੋਟੋ ਸੈਸ਼ਨ ਤੱਕ ਸੀਮਤ ਰਹਿ ਜਾਂਦੀਆਂ ਹਨ ਪਰ ਸੰਗਠਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਮੰਤਵ ਵਿਚ ਕਾਮਯਾਬ ਹੋਣਗੇ। ਯਾਦਵ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਨੇ ਸਾਜ਼ਿਸ਼ ਕਰ ਕੇ ਲਾਲੂ ਪ੍ਰਸਾਦ ਨੂੰ ਜੇਲ੍ਹ ਭੇਜਿਆ ਹੈ। ਉਹ ਬਿਹਾਰ ਦੇ ਲੋਕਾਂ ਤੋਂ ਉਸ ਆਗੂ ਲਈ ਸਹਿਯੋਗ ਮੰਗ ਰਹੇ ਹਨ ਜਿਸ ਨੇ ਹਮੇਸ਼ਾ ਸਮਾਜ ਦੇ ਪੱਛੜੇ ਵਰਗਾਂ ਦੇ ਹਿੱਤਾਂ ਲਈ ਸੰਘਰਸ਼ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਜਾਬ ’ਤੇ ਭਾਰਤ ਵਿਚ ਕੋਈ ਪਾਬੰਦੀ ਨਹੀਂ: ਨਕਵੀ
Next articleਜੇ ਸਾਈਕਲ ਦੀ ਸਵਾਰੀ ਕੀਤੀ ਤਾਂ ਬਿਜਲੀ ਗਾਇਬ ਹੋ ਜਾਵੇਗੀ: ਸ਼ਾਹ