ਪਟਨਾ (ਸਮਾਜ ਵੀਕਲੀ): ਪਟਨਾ ’ਚ ਲੰਘੀ ਸ਼ਾਮ ਤੋਂ ਹੀ ਭਾਰਤੀ ਮੀਂਹ ਪੈਣ ਕਾਰਨ ਬਿਹਾਰ ਵਿਧਾਨ ਸਭਾ ਅਤੇ ਉੱਪ ਮੁੱਖ ਮੰਤਰੀ ਰੇਣੂ ਦੇਵੀ ਦੀ ਰਿਹਾਇਸ਼ ਸਮੇਤ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਮੌਸਮ ਵਿਭਾਗ ਅਨੁਸਾਰ ਪਟਨਾ ’ਚ ਬੀਤੇ ਦਿਨ ਤੋਂ 145 ਮਿਲੀਮੀਟਰ ਮੀਂਹ ਪਿਆ ਹੈ ਜੋ ਕਿ ਇੱਕ ਦਹਾਕੇ ’ਚ ਸਭ ਤੋਂ ਵੱਧ ਹੈ। ਵਿਭਾਗ ਨੇ ਦੱਸਿਆ ਕਿ ਸਵੇਰੇ ਬੱਦਲਾਂ ਦੀ ਗਰਜ ਨਾਲ ਮੀਂਹ ਪੈ ਰਿਹਾ ਸੀ।
ਪਟਨਾ ਤੇ ਨੇੜਲੇ ਇਲਾਕਿਆਂ ’ਚ ਅਸਮਾਨੀ ਬਿਜਲੀ ਡਿੱਗਣ ਦੀਆਂ ਖ਼ਬਰਾਂ ਵੀ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਵੇਰੇ ਨੌਂ ਵਜੇ ਤੱਕ ਮੀਂਹ ਬੰਦ ਹੋ ਗਿਆ ਪਰ ਉਸ ਸਮੇਂ ਤੱਕ ਸਭ ਪਾਸੇ ਪਾਣੀ ਭਰ ਚੁੱਕਾ ਸੀ ਅਤੇ ਸ੍ਰੀਕ੍ਰਿਸ਼ਨਪੁਰੀ ਤੇ ਪਟੇਲ ਨਗਰ ਸਮੇਤ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਪਾਣੀ ਭਰ ਗਿਆ ਸੀ। ਵਿਧਾਨ ਸਭਾ ਭਵਨ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ ਅਤੇ ਕੁਝ ਦੂਰ ਸਥਿਤ ਉੱਪ ਮੁੱਖ ਮੰਤਰੀ ਰੇਣੂ ਦੇਵੀ ਦੇ ਅਧਿਕਾਰਤ ਬੰਗਲੇ ਦਾ ਵੀ ਇਹੀ ਹਾਲ ਸੀ। ਹਾਲਾਂਕਿ ਪਟਨਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਸੜਕਾਂ ਤੋਂ ਪੰਪ ਰਾਹੀਂ ਦੁਪਹਿਰ ਤੱਕ ਪਾਣੀ ਕੱਢ ਦਿੱਤਾ ਗਿਆ ਪਰ ਹੇਠਲੇ ਇਲਾਕਿਆਂ ’ਚ ਪਾਣੀ ਭਰਨ ਦੀ ਸਮੱਸਿਆ ਬਣੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly