ਨਾਗਪੁਰ — ਮਹਾਰਾਸ਼ਟਰ ‘ਚ ਨਾਗਪੁਰ ਸ਼ਹਿਰ ਨੇੜੇ ਇਕ ਵਿਸਫੋਟਕ ਬਣਾਉਣ ਵਾਲੀ ਫੈਕਟਰੀ ‘ਚ ਵੀਰਵਾਰ ਦੁਪਹਿਰ ਨੂੰ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ‘ਚ 4 ਔਰਤਾਂ ਸਮੇਤ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਰੀਬ 6 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਪੁਲਸ ਮੁਤਾਬਕ ਇਹ ਘਟਨਾ ਹਿੰਗਨਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਚਮੁੰਡੀ ਐਕਸਪਲੋਸਿਵ ‘ਚ ਵਾਪਰੀ। ਨਾਗਪੁਰ ਪ੍ਰਾਈਵੇਟ ਲਿਮਿਟੇਡ ਵਿੱਚ ਧਮਾਕਾ ਉਸ ਸਮੇਂ ਹੋਇਆ ਜਦੋਂ ਕਰਮਚਾਰੀ ਵਿਸਫੋਟਕ ਸਮੱਗਰੀ ਨੂੰ ਪੈਕ ਕਰ ਰਹੇ ਸਨ। ਪੁਲਸ ਮੁਤਾਬਕ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਂਬੀਵਾਲੀ ਇਲਾਕੇ ‘ਚ ਇਕ ਬੰਦ ਕੈਮੀਕਲ ਫੈਕਟਰੀ ‘ਚ ਅੱਗ ਲੱਗ ਗਈ। ਕਲਿਆਣ ਡੋਂਬੀਵਾਲੀ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਦੀਪਕ ਨਿਕਮ ਨੇ ਦੱਸਿਆ ਕਿ ਯੂਨਿਟ ਵਿੱਚ ਵੀ ਧਮਾਕਾ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਯੂਨਿਟ ਤੋਂ ਨਿਕਲਦਾ ਸੰਘਣਾ ਧੂੰਆਂ ਕਾਫੀ ਦੂਰੀ ਤੋਂ ਦੇਖਿਆ ਜਾ ਸਕਦਾ ਹੈ। ਇਹ ਯੂਨਿਟ ਅਮੂਡਾਨ ਕੈਮੀਕਲਜ਼ ਦੇ ਕੋਲ ਸਥਿਤ ਹੈ, ਜਿੱਥੇ 23 ਮਈ ਨੂੰ ਹੋਏ ਇੱਕ ਵੱਡੇ ਧਮਾਕੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly