ਲੁਧਿਆਣਾ/ਲੰਬੀ (ਸਮਾਜ ਵੀਕਲੀ): ਰਾਏਕੋਟ ਨੇੜਲੇ ਪਿੰਡ ਚਕਰ ਦੀ ਸਿਮਰਨਜੀਤ ਕੌਰ(26) ਪੰਜਾਬ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ, ਜੋ ਓਲੰਪਿਕ ਲਈ ਚੁਣੀ ਗਈ ਹੈ। ਸਿਮਰਨਜੀਤ ਕੌਰ ਸ਼ੁੱਕਰਵਾਰ ਨੂੰ ਲਾਈਟਵੇਟ (57-60 ਕਿਲੋ) ਵਰਗ ਵਿਚ ਓਲੰਪਿਕ ਰਿੰਗ ’ਚ ਥਾਈਲੈਂਡ ਦੀ ਮੁੱਕੇਬਾਜ਼ ਖਿ਼ਲਾਫ਼ ਆਪਣਾ ਪਹਿਲਾ ਮੁਕਾਬਲਾ ਖੇਡੇਗੀ ਤੇ ਪਿੰਡ ਚਕਰ ਦੇ ਲੋਕ ਪੂਰੇ ਉਤਸ਼ਾਹ ਵਿੱਚ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਪਣੇ ਪਹਿਲੇ ਮੁਕਾਬਲੇ ਵਿੱਚ ਸਿਮਰਨਜੀਤ ਕੌਰ ਜਿੱਤ ਜ਼ਰੂਰ ਹਾਸਲ ਕਰੇਗੀ।
ਸਿਮਰਨਜੀਤ ਕੌਰ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਹੈ। ਇਸ ਤੋਂ ਪਹਿਲਾਂ ਇਸੇ ਅਦਾਰੇ ਦੀ ਵਿਦਿਆਰਥਣ ਅਵਨੀਤ ਸਿੱਧੂ ਵੀ ਓਲੰਪਿਕ ਵਿਚ ਤਗ਼ਮਾ ਜਿੱਤ ਕੇ ਅਦਾਰੇ ਦਾ ਮਾਣ ਵਧਾ ਚੁੱਕੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਐੱਸ.ਐੱਸ. ਸੰਘਾ ਅਤੇ ਦਸ਼ਮੇਸ਼ ਬੀ.ਐੱਡ ਕਾਲਜ ਦੇ ਪ੍ਰਿੰਸੀਪਲ ਵਨੀਤਾ ਦੀ ਅਗਵਾਈ ਵਿੱਚ ਸਟਾਫ ਅਤੇ ਵਿਦਿਆਰਥਣਾਂ ਨੇ ਇਕੱਠੇ ਹੋ ਕੇ ਸਿਮਰਨਜੀਤ ਦੀ ਜਿੱਤ ਲਈ ਕਾਮਨਾ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly