ਡੀ ਏ ਵੀ ਪਬਲਿਕ ਸਕੂਲ ਲੁਧਿਆਣਾ ਦੀਆਂ ਲੜਕੀਆਂ ਅਤੇ
ਡਿਪਸ ਟਾਂਡਾ ਦੇ ਲੜਕਿਆਂ ਕੀਤਾ ਜੇਤੂ ਟਰਾਫੀ ‘ਤੇ ਕਬਜ਼ਾ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇੇ ਸੀ ਬੀ ਐਸ ਈ ਕਲਸਟਰ ਦੇ 18ਵੇਂਂ ਅੰਡਰ 19 ਵਾਲੀਬਾਲ ਟੂਰਨਾਮੈਂਟ ਦਾ ਸਮਾਪਤੀ ਸਮਾਗਮ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ । ਲੜਕੇ ਅਤੇ ਲੜਕੀਆਂ ਦੇ ਫਾਈਨਲ ਮੈਚ ਮੌਕੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦਕਿ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਅਤੇ ਇੰਜੀਨੀਅਰ ਹਰਨਿਆਮਤ ਕੌਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ । ਟੂਰਨਾਮੈਂਟ ਵਿਚ ਜੰਮੂ, ਟਾਂਡਾ, ਗੁਰਦਾਸਪੁਰ, ਰਈਆ, ਫਗਵਾੜਾ, ਅੰਮ੍ਰਿਤਸਰ, ਹੁਸਿਆਰਪੁਰ, ਫਤਿਹਗੜ ਸਾਹਿਬ , ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂਸ਼ਹਿਰ ਅਤੇ ਪਠਾਨਕੋਟ ਦੇ ਸੀ ਬੀ ਐੱਸ ਈ ਸਕੂਲਾਂ ਨਾਲ ਸਬੰਧਤ ਟੀਮਾਂ ਨੇ ਭਾਗ ਲਿਆ । ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਂਗਾ ਅਤੇ ਸਟਾਫ ਮੈਂਬਰਾਂ ਪਹੁੰਚੇ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ ।
ਮਨਮੋਹਨ ਸਿੰਘ ਟੂਰਨਾਮੈਂਟ ਅਬਜ਼ਰਵਰ ਦੇ ਤੌਰ ‘ਤੇ ਸ਼ਾਮਲ ਹੋਏ । ਲੜਕੀਆਂ ਦਾ ਫਾਈਨਲ ਮੁਕਾਬਲਾ ਡੀ ਏ ਵੀ ਪਬਲਿਕ ਲੁਧਿਆਣਾ ਅਤੇ ਡਿਪਸ ਟਾਂਂਡਾ ਦੇ ਵਿਚਕਾਰ ਹੋਇਆ । ਜਿਸ ਵਿਚ ਡੀ ਏ ਵੀ ਪਬਲਿਕ ਸਕੂਲ ਲੁਧਿਆਣਾ 3 – 1 ਫਰਕ ਨਾਲ ਜੇਤੂ ਅਤੇ ਡਿਪਸ ਟਾਂਡਾ ਉਪ ਜੇਤੂ ਰਿਹਾ । ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਅਤੇ ਕੈਂਮਬਰਿਜ਼ ਇੰਟਰਨੇਸ਼ਨਲ ਸਕੂਲ ਜਲੰਧਰ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕਰਨ ‘ਚ ਸਫਲ ਰਹੇ । ਲੜਕਿਆਂ ਦਾ ਫਾਈਨਲ ਮੁਕਾਬਲਾ ਸੇਂਟ ਸੋਲਜ਼ਰ ਡਵਾਈਨ ਪਬਲਿਕ ਸਕੂਲ ਭੋਗਪੁਰ ਅਤੇ ਡਿਪਸ ਸਕੂਲ ਟਾਂਡਾ ਦੀਆ ਟੀਮਾਂ ਵਿਚਕਾਰ ਹੋਇਆ । ਜਿਸ ਵਿਚ ਡਿਪਸ ਟਾਂਂਡਾ 3- 0 ਦੇ ਫਰਕ ਨਾਲ ਜੇਤੂ ਅਤੇ ਭੋਗਪੁਰ ਉਪ ਜੇਤੂ ਰਿਹਾ। ਮਾਨਵ ਸਹਿਯੋਗ ਸਕੂਲ ਜਲੰਧਰ ਅਤੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਤਰਨ ਤਾਰਨ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕਰਨ ‘ਚ ਸਫਲ ਰਹੇ ।
ਜਸਨੂਰ ਸਿੰਘ ਅਤੇ ਅੰਜਲੀ ਨੇ ਬੈਸਟ ਪਲੇਅਰ ਦੇ ਖ਼ਿਤਾਬ ‘ਤੇ ਕਬਜ਼ਾ ਕੀਤਾ । ਇੰਦਰਵੀਰ ਸਿੰਘ ਨੇ ਕਮੈਂਟਰ ਦੀ ਭੂਮਿਕਾ ਬਾਖੂਬੀ ਨਿਭਾਈ, ਜਦਕਿ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਬੀਰਪਾਲ ਸਿੰਘ ਅਤੇ ਜਸਵੰਤ ਸਿੰਘ ਵੱਲੋਂ ਮੈਚ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ ਗਈਆਂ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਅੰਤ ਵਿੱਚ ਇੰਜੀਨੀਅਰ, ਸਵਰਨ ਸਿੰਘ, ਬੀਬੀ ਗੁਰਪ੍ਰੀਤ ਕੌਰ, ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੈਡਮ ਨਰਿੰਦਰ ਪੱਤੜ, ਰਣਧੀਰ ਸਿੰਘ, ਰੇਨੂੰ ਬਾਲਾ, ਜਸਵਿੰਦਰ ਸਿੰਘ, ਅਨੀਤਾ ਸਹਿਗਲ, ਰਜਨੀ ਅਰੋੜਾ, ਰਣਜੀਤ ਸਿੰਘ, ਨੀਲਮ ਕਾਲੜਾ, ਮੀਨਾਕਸ਼ੀ, ਹਰਜਿੰਦਰ ਸਿੰਘ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਦਲਜੀਤ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly