ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਲੱਗਾ ਵਿਸ਼ਾਲ ਖੂਨਦਾਨ ਕੈਂਪ-ਲੁਕੇਂਦਰ ਸ਼ਰਮਾ ਨੇ 104 ਵਾਰ ਖੂਨਦਾਨ ਕਰਕੇ ਦਿੱਤਾ ਚੰਗਾ ਸੁਨੇਹਾ

ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ  ਲੋੜਵੰਦ ਮਰੀਜ਼ਾਂ ਦੀ ਸਹਾਇਤਾ ਵਾਸਤੇ ਖੂਨਦਾਨ ਕੈਂਪ ਗੁਰੂ ਗੋਬਿੰਦ ਸਿੰਘ ਹਸਪਤਾਲ ਫ਼ਰੀਦਕੋਟ ਵਿਖੇ ਲਗਾਇਆ ਗਿਆ। ਲਾਇਨਜ਼ ਕਲੱਬ ਦੇ ਚੇਅਰਮੈਨ ਜੀ.ਐਸ.ਟੀ.ਜ਼ਿਲਾ 321ਐਫ਼ ਦੇ ਸ਼੍ਰੀ ਲੁਕੇਂਦਰ ਸ਼ਰਮਾ ਦੇ ਜਨਮ ਦਿਨ ਦੀ ਖੁਸ਼ੀ ’ਚ ਲਗਾਏ ਇਸ ਕੈਂਪ ਦਾ ਉਦਘਾਟਨ ਉਨ੍ਹਾਂ ਖੁਦ ਖੂਨਦਾਨ ਕਰਕੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਨੇ ਵੀ ਖੁਦ ਖੂਨਦਾਨ ਕੀਤਾ ਤੇ ਸਮੂਹ ਖੂਨਦਾਨੀਆਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਵੱਲੋਂ ਮਾਨਵਤਾ ਭਲਾਈ ਕਾਰਜ ਨਿਰੰਤਰ ਕੀਤੇ ਜਾਂਦੇ ਹਨ। ਇਸ ਲਈ ਕਲੱਬ ਦੇ ਮੈਂਬਰਾਂ ਦੇ ਜਨਮ ਦਿਨ, ਮੈਰਿਜ ਐਨਵਰਸਰੀ ਅਤੇ ਹੋਰ ਖੁਸ਼ੀਆਂ ਦੇ ਮੌਕੇ ਅਜਿਹੇ ਕਾਰਜ ਕੀਤੇ ਜਾਂਦੇ ਹਨ, ਜਿਸ ਨਾਲ ਦੂਜਿਆਂ ਨੂੰ ਖੁਸ਼ੀ ਦਿੱਤੀ ਜਾ ਸਕੇ।
ਇਸ ਸੋਚ ਤਹਿਤ ਇਹ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਲੁਕੇਂਦਰ ਸ਼ਰਮਾ ਪਹਿਲਾਂ ਉਹ ਲੋੜਵੰਦ ਲੋਕਾਂ ਨੂੰ ਖੂਨਦਾਨ ਕਰਦੇ ਸਨ, ਪਰ ਹੁਣ ਪਿਛਲੇ 27 ਸਾਲ ਤੋਂ ਉਹ ਖੁਦ ਖੂਨਦਾਨ ਕਰਨ ਦੇ ਨਾਲ-ਨਾਲ ਖੂਨਦਾਨ ਕੈਂਪ ਵੀ ਲਗਾ ਰਹੇ ਹਨ। ਹਰ ਸਾਲ ਘੱਟ ਤੋਂ ਘੱਟ 25 ਯੂਨਿਟ ਖੂਨਦਾਨ ਕਰਾਉਂਦੇ ਹਨ। ਉਨ੍ਹਾਂ ਅੱਜ ਖੁਦ 104 ਵੀਂ ਵਾਰ ਖੂਨਦਾਨ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਿੱਲ ਨੇ ਕਿਹਾ ਕਿ ਲੁਕੇਂਦਰ ਸ਼ਰਮਾ ਦੀ ਤਰ੍ਹਾਂ ਫ਼ਜ਼ੂਲ ਖਰਚੀ ਬੰਦ ਕਰਕੇ ਸਾਨੂੰ ਵੀ ਖੂਨਦਾਨ ਕਰਕੇ ਜਨਮ ਦਿਨ ਮਨਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਸਚਿਨ ਕਾਲੜਾ, ਐਡਵੋਕੇਟ ਸੁਨੀਲ ਚਾਵਲਾ, ਚੰਦਨ ਕੱਕੜ, ਅਨਿਲ ਕੁਮਾਰ, ਰਾਜਨ ਨਾਗਪਾਲ, ਮਦਨ ਮੁਖੀਜਾ, ਸੁਖਪਾਲ ਸਿੰਘ, ਵਨੀਤ ਸੇਠੀ, ਦਵਿੰਦਰ ਧਿੰਗੜਾ, ਰਮਨ ਚਾਵਲਾ, ਮੰਗਲ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ, ਨਵਦੀਪ ਸਿੰਘ ਰਿੱਕੀ, ਨਵਕਿ੍ਰਰਨ ਸਿੰਘ, ਗਗਨਦੀਪ ਸਿੰਘ ਸੁਖੀਜਾ, ਗੁਰਮੇਲ ਸਿੰਘ ਜੱਸਲ, ਐਡਵੋਕੇਟ ਅਨੁਜ ਗੁਪਤਾ, ਸੌਰਵ ਧਿੰਗੜਾ, ਸਤੀਸ਼ ਗਾਬਾ, ਇੰਦਰਪ੍ਰੀਤ ਸਿੰਘ ਜੈਂਟਲ ਨੇ ਖੂਨਦਾਨ ਕੀਤਾ। ਇਸ ਮੌਕੇ ਕਲੱਬ ਆਹੁਦੇਦਾਰਾਂ ਦੇ ਨਾਲ-ਨਾਲ ਪਿ੍ਰੰਸੀਪਲ ਰਾਜਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ, ਇੰਜ.ਜਗਦੀਪ ਸਿੰਘ ਟੈਲੀਫ਼ੋਨ ਵਿਭਾਗ, ਯੁਵਰਾਜ ਸਿੰਘ, ਮੁੱਖ ਅਧਿਆਪਕ ਜਸਬੀਰ ਸਿੰਘ ਜੱਸੀ ਸਰਕਾਰੀ ਮਿਡਲ ਸਕੂਲ ਪੱਕਾ, ਦਵਿੰਦਰ ਸਿੰਘ ਮਾਸਟਰ ਵਰਲਡ ਇੰਮੀਗ੍ਰੇਸ਼ਨ,ਸਵਰਨ ਸਿੰਘ ਵੰਗੜ, ਲੈਕਚਰਾਰ ਡਾ.ਸੰਜੀਵ ਕਟਾਰੀਆ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਖੂਨਦਾਨੀਆਂ ਨੂੰ  ਆਸ਼ੀਰਵਾਦ ਦਿੱਤਾ।
ਇਸ ਮੌਕੇ ਸਮੂਹ ਖੂਨਦਾਨੀਆਂ, ਕਲੱਬ ਮੈਂਬਰਾਂ ਤੇ ਮਹਿਮਾਨਾਂ ਨੇ ਲੁਕੇਂਦਰ ਸ਼ਰਮਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਅੰਤ ’ਚ ਕਲੱਬ ਪ੍ਰਧਾਨ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਦਾ ਪੂਰਨ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਸਮੂਹ ਖੂਨਦਾਨੀਆਂ ਦਾ 15 ਅਗਸਤ ਨੂੰ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਸ਼ਾਨਦਾਰ ਸਮਾਗਮ ’ਚ ਵਿਸ਼ੇਸ਼ ਰੂਪ ’ਚ ਸਨਮਾਨ ਵੀ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePM Modi lauds those working towards protecting lion habitats
Next articleਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ