“ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਕਿਤਾਬ ਵਿੱਚ ਸ਼ਹੀਦਾਂ, ਕਾਤਲ ਪੁਲਸੀਆਂ ਅਤੇ ਪੁਲਿਸ ਕੈਟਾਂ ਬਾਰੇ ਕੀਤੇ ਹਨ ਅਹਿਮ ਖੁਲਾਸੇ”
(ਸਮਾਜ ਵੀਕਲੀ) ਬਰਨਾਲਾ-ਜਿਮਨੀ ਚੋਣਾਂ ਦੇ ਮਾਹੌਲ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜੋਰਾਂ ਤੇ ਹੋ ਰਿਹਾ ਹੈ। ਬਰਨਾਲਾ ਤੋਂ ਸ.ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਸ.ਗੋਵਿੰਦ ਸਿੰਘ ਚੋਣ ਲੜ ਰਿਹਾ ਹੈ। ਜਿਸ ਬਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਚੋਣ ਪ੍ਰਚਾਰ ਦੌਰਾਨ ਹੀ ਸ.ਸਿਮਰਨਜੀਤ ਸਿੰਘ ਮਾਨ ਨੂੰ ਭਾਰਤ ਸਰਕਾਰ ਨੂੰ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਜੁਝਾਰੂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੁਆਰਾ ਲਿਖੀ ਗਈ ਕਿਤਾਬ ਸੰਘਰਸ਼ ਦਾ ਦੌਰ ਭੇਂਟ ਕੀਤੀ ਗਈ ਹੈ। ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵੱਲੋਂ ਆਰੰਭੇ ਹੋਏ ਸਿੱਖ ਸੰਘਰਸ਼ ਬਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਤਰਾਂ-ਤਰਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਭਾਰਤ ਸਰਕਾਰ ਦੇ ਕਰਿੰਦੇ ਸਿੱਖ ਸ਼ਹੀਦਾਂ, ਸਿੱਖ ਜੁਝਾਰੂਆਂ ਅਤੇ ਸੰਘਰਸ਼ ਦੌਰਾਨ ਕੀਤੇ ਗਏ ਮਾਣਮੱਤੇ ਐਕਸ਼ਨਾਂ ਨੂੰ ਆਪਣੀ ਅਲੋਚਨਾ ਦਾ ਸ਼ਿਕਾਰ ਬਣਾ ਰਹੇ ਹਨ ਤਾਂ ਕਿ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਝੂਠੀਆਂ ਕਹਾਣੀਆਂ ਬਣਾ-ਬਣਾ ਕੇ ਆਪਣੇ ਕਮਰਿਆਂ ਵਿੱਚ ਬੈਠ ਕੇ ਸਿੱਖ ਸੰਘਰਸ਼, ਸਿੱਖ ਸ਼ਹੀਦਾਂ ਅਤੇ ਸ਼ਹੀਦਾਂ ਦੀ ਸੋਚ ਤੇ ਡੱਟ ਕੇ ਪਹਿਰਾ ਦੇ ਰਹੇ ਸਿੰਘਾਂ ਖਿਲਾਫ ਸੌ ਫੀਸਦੀ ਝੂਠ ਬੋਲ-ਬੋਲ ਸਿੱਖ ਦੁਸ਼ਮਣ ਲਾਬੀ ਨੂੰ ਖੁਸ਼ ਕਰ ਰਹੇ ਹਨ। ਸਰਕਾਰ ਪੱਖੀ ਇਸ ਵਰਤਾਰੇ ਦਾ ਟਾਕਰਾ ਕਰਦਿਆਂ ਅਤੇ ਸਿੱਖ ਸੰਘਰਸ਼ ਦੀ ਅਸਲ ਤਸਵੀਰ ਪੇਸ਼ ਕਰਦੀ ਹੋਈ ਕਿਤਾਬ “ਸੰਘਰਸ਼ ਦਾ ਦੌਰ” ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਗਈ ਹੈ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਪ੍ਰਧਾਨ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਹੈ। ਕਿਤਾਬ ਸੰਘਰਸ਼ ਦਾ ਦੌਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੂੰ ਅਰਪਿਤ ਕੀਤੀ ਗਈ। ਜਿਕਰਯੋਗ ਹੈ ਕਿ ਬੀਬੀ ਰਸ਼ਪਿੰਦਰ ਕੌਰ ਗਿੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਪੰਜਾਬ ਦੇ ਜਨਰਲ ਸਕੱਤਰ ਵੀ ਹਨ। ਜਿਹਨਾਂ ਨੇ ਇਸ ਕਿਤਾਬ ਬਾਰੇ ਆਖਿਆ ਕਿ ਇਸ ਵਿੱਚ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਉਹਨਾਂ ਘਟਨਾਵਾਂ ਦਾ ਜਿਕਰ ਕੀਤਾ ਹੈ ਜੋ ਉਹਨਾਂ ਅੱਖੀਂ ਵੇਖੀਆਂ ਅਤੇ ਹੱਡੀਂ ਹੰਢਾਈਆਂ ਹਨ। ਭਾਵੇਂ ਸਿੱਖ ਸੰਘਰਸ਼ ਨਾਲ ਸਬੰਧਿਤ ਹੋਰ ਵੀ ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ ਪਰ ਜਿਆਦਾ ਤਰ ਲੇਖਕਾਂ ਨੇ ਪੁਲਿਸ ਅਧਿਕਾਰੀਆਂ ਅਤੇ ਮੁਖਬਰਾਂ ਦੇ ਸਪੱਸ਼ਟ ਨਾਮ ਲਿਖਣ ਤੋਂ ਗੁਰੇਜ ਕੀਤਾ ਹੈ ਜਦਕਿ ਇਸ ਕਿਤਾਬ ਵਿੱਚ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਕਾਤਲ ਪੁਲਸੀਆਂ ਦੀ ਬਕਾਇਦਾ ਲਿਸਟ ਹੈ ਅਤੇ ਪੁਲਿਸ ਦੇ ਕਈ ਕੈਟਾਂ ਦਾ ਵੇਰਵਾ ਦਰਜ ਹੈ। ਸਿੱਖ ਬਜੁਰਗਾਂ, ਸਿੱਖ ਮਾਤਾਵਾਂ ਵਿੱਚ ਸਿੱਖ ਜੁਝਾਰੂਆਂ ਪ੍ਰਤੀ ਪਿਆਰ, ਸਨੇਹ ਅਤੇ ਸਤਿਕਾਰ ਦੀਆਂ ਹੱਡ ਬੀਤੀਆਂ ਦਰਜ ਹਨ। ਸੰਯੁਕਤ ਅਕਾਲੀ ਦਲ ਜਿਸਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਅਤੇ ਕਨਵੀਨਰ ਬਾਬਾ ਜੁਗਿੰਦਰ ਸਿੰਘ ਜੀ (ਪਿਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ) ਸਨ। ਉਸ ਸੰਯੁਕਤ ਅਕਾਲੀ ਦਲ ਵੱਲੋਂ 1985 ਦੌਰਾਨ ਪੰਜਾਬ ਵਿਧਾਨ ਸਭਾ ਦੀ ਚੋਣਾਂ ਦੇ ਬਾਈਕਾਟ ਦੀ ਦਾਸਤਾਨ ਵੀ ਇਸ ਕਿਤਾਬ ਵਿੱਚ ਹੈ। ਸ.ਸਿਮਰਨਜੀਤ ਸਿੰਘ ਮਾਨ ਨੇ ਕਿਤਾਬ ਸੰਘਰਸ਼ ਦਾ ਦੌਰ ਪ੍ਰਾਪਤ ਕਰਦਿਆਂ ਜਾਰੀ ਕੀਤੇ ਵੀਡੀਓ ਸੰਦੇਸ਼ ਵਿੱਚ ਜਿੱਥੇ ਇਸ ਕਿਤਾਬ ਦੇ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਸ਼ਲਾਘਾ ਕੀਤੀ ਉੱਥੇ ਘੱਲੂਘਾਰਾ ਜੂਨ 1984 ਬਾਰੇ ਵੀ ਇੱਕ ਕਿਤਾਬ ਲਿਖਣ ਲਈ ਆਖਿਆ। ਬੀਬੀ ਰਸ਼ਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਕਿਤਾਬ ਨੂੰ ਪੰਥਕ ਹਲਕਿਆਂ ਵਿੱਚ ਭਾਰੀ ਹੁੰਗਾਰਾ ਮਿਲ ਰਿਹਾ ਹੈ।
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)
ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly