ਮਹਿਤਪੁਰ (ਕੁਲਵਿੰਦਰ ਚੰਦੀ )-(ਸਮਾਜਵੀਕਲੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਹਿਤਪੁਰ ਦੇ ਸਰਕਲ ਪ੍ਰਧਾਨ ਸ੍ਰ ਦਲਜੀਤ ਸਿੰਘ ਕਾਹਲੋ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਪੁਰਾਣੇ ਟਕਸਾਲੀ ਪਰਿਵਾਰ ਮਰਹੂਮ ਸ੍ਰ ਅਜੀਤ ਸਿੰਘ ਕੋਹਾੜ ਦੇ ਪੋਤਰੇ ਤੇ ਸਭ ਤੋਂ ਵੱਧ ਪੜ੍ਹੇ ਲਿੱਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਸ੍ਰ ਬਚਿੱਤਰ ਸਿੰਘ ਕੋਹਾੜ ਸੰਬੰਧੀ ਇੱਕ ਭਾਰੀ ਮੀਟਿੰਗ 12 ਜਨਵਰੀ ਦਿਨ ਬੁੱਧਵਾਰ ਨੂੰ ਕਰੀਬ 2: 00 ਵਜੇ ਸੇਤੀਆ ਪੈਲਸ ਮਹਿਤਪੁਰ ਵਿੱਖੇ ਕੀਤੀ ਜਾ ਰਹੀ ਹੈ।ਇਸ ਮੀਟਿੰਗ ਨੂੰ ਸੀਨੀਅਰ ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਜੀ ਸੰਬੋਧਨ ਕਰਨਗੇ।ਇਸ ਮੀਟਿੰਗ ਵਿੱਚ ਹੁੰਮ ਹੁੰਮਾਂ ਕੇ ਸ਼ਾਮਲ ਹੋਣ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾ ਜਿੰਨ੍ਹਾਂ ਵਿੱਚ ਬੀਬੀਆਂ , ਭੈਣਾਂ, ਮਾਈਆਂ, ਸਮੇਤ ਸੱਦਾ ਦਿੰਦੇ ਹਾਂ । ਤੇ ਸਾਰੇ ਵਰਕਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਦਿੱਤੇ ਸਮੇਂ ਅਨੁਸਾਰ ਪਹੁੰਚ ਕੇ ਦਿੱਗਜ ਅਕਾਲੀ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ ਵਿਚਾਰ ਸੁਣਨ ਤੇ ਭਾਰੀ ਬਹੁਮੱਤ ਨਾਲ ਸ੍ਰ ਬਚਿੱਤਰ ਸਿੰਘ ਕੋਹਾੜ ਨੂੰ ਜਿੱਤਾ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਉਣ। ਮਹਿਤਪੁਰ ਦੇ ਸਰਕਲ ਪ੍ਰਧਾਨ ਸ੍ਰ ਦਲਜੀਤ ਸਿੰਘ ਕਾਹਲੋ ਤੋਂ ਇਲਾਵਾ ਸ੍ਰੀ ਸਸਪਾਲ ਸਿੰਘ ਪੰਨੂ , ਤੇ ਸ੍ਰ ਬਲਦੇਵ ਸਿੰਘ ਕਲਿਆਣ ਮੈਂਬਰ ਐਸ ਜੀ ਪੀ ਸੀ ਵੱਲੋਂ ਵੀ ਵਰਕਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਕੀਦ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly