ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) ਅੱਜ ਹਲਕਾ ਅਮਰਗੜ ਦੇ ਪਿੰਡ ਭੁਰਥਲਾ ਮੰਡੇਰ ਤੋਂ ਸਿਰਥਲੇ ਨੂੰ ਜਾਂਦੀ ਸੜਕ ਬਣਾਉਣ ਸਬੰਧੀ ਜ਼ਿਲ੍ਹਾ ਮਾਲੇਰਕੋਟਲਾ ਡੀ ਸੀ ਦਫਤਰ ਵਿੱਚ ਡਾ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਜੀ ਨੂੰ ਸ ਗੁਰਪ੍ਰੀਤ ਸਿੰਘ ਚੋਪੜਾ ਨੇ ਮੰਗ ਪੱਤਰ ਦਿੱਤਾ ਗਿਆ । ਡਾ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਜੀ ਨੇ ਭਰੋਸਾ ਦਿੱਤਾ ਕਿ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਾਈ ਜਾਵੇਗੀ। ਇਸ ਮੌਕੇ ਸ ਹਰਫੂਲ ਸਿੰਘ ਸਰੋਦ,ਸ ਗੁਰਮੀਤ ਸਿੰਘ ਲਸੋਈ, ਸ ਪਰਮਜੀਤ ਸਿੰਘ ਸਰਪੰਚ, ਸ ਹਰਭਜਨ ਸਿੰਘ ਲਸੋਈ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly