ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਿਧਾਨ ਸਭਾ ਬੰਗਾ ਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸਰਪੰਚੀ ਦੀ ਚੋਣ ਲੜ੍ਹ ਰਹੇ ਭੁਪਿੰਦਰ ਸਿੰਘ ਨੇ ਆਪਣੇ ਵਿਰੋਧੀ ਬਿਸ਼ਨ ਸਿੰਘ ਝਿੰਗੜ ਨੂੰ 12 ਵੋਟਾਂ ਨਾਲ ਹਰਾ ਕੇ ਪਿੰਡ ਝਿੰਗੜਾਂ ਦੇ ਸਰਪੰਚ ਹੋਣ ਦਾ ਮਾਣ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਮਨਜੀਤ ਕੌਰ, ਜਸਵੀਰ ਕੌਰ , ਗੁਰਦੇਵ ਰਾਮ, ਬਲਰਾਜ ਕੌਰ, ਬਹਾਦਰ ਸਿੰਘ, ਪਰਮਜੀਤ ਗਰੇਵਾਲ , ਕੁਲਵੀਰ ਕੌਰ ਮੈਂਬਰ ਪੰਚਾਇਤ ਬਣੇ। ਇਸ ਟਾਈਮ ਨਵਨਿਯੁਕਤ ਸਰਪੰਚ ਭੁਪਿੰਦਰ ਸਿੰਘ ਪੱਤਰਕਾਰਾ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਜੋ ਭਰੋਸਾ ਜਿਤਾ ਕੇ ਉਨ੍ਹਾਂ ਨੂੰ ਸਰਪੰਚ ਬਣਾਇਆ ਹੈ ਮੈਂ ਉਨ੍ਹਾਂ ਦਾ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਚਾਇਤ ਮੈਂਬਰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਸਮਾਧਾਂ ਲਾਲਾਂ ਵਲੀ,ਮਸਤ ਬਾਬੂ ਸੇਵਾ ਸਿੰਘ ਕੁਲੀ ਵਾਲੇ ਦੇ ਅਸਥਾਨ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਆਦਮਕਦ ਬੁੱਤ ਤੇ ਮੱਥਾ ਟੇਕਣ ਗਏ। ਪਿੰਡ ਵਾਸੀਆਂ ਵੱਲੋਂ ਨਵੀਂ ਚੁਣੀ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਿਸ਼ਨਰੀ ਗਿਆਨੀ ਹਰਬਲਾਸ ਸਿੰਘ ਯੂ ਐਸ ਏ, ਸੁਰਜੀਤ ਸਿੰਘ ਝਿੰਗੜ, ਕੁਲਦੀਪ ਝਿੰਗੜ, ਸੁਰਜੀਤ ਸਿੰਘ ਬੰਬੇ, ਇੰਜ਼ ਸੁਰਜੀਤ ਰੱਲ, ਹਰਪ੍ਰੀਤ ਸਿੰਘ ਪੱਪੂ,ਬਾਵਾ ਸਿੰਘ ਨੰਬਰਦਾਰ, ਸੁੱਚਾ ਸਿੰਘ, ਮਿਸ਼ਨਰੀ ਗਾਇਕ ਸੁਰਿੰਦਰ ਸਿੰਘ ਛਿੰਦਾ, ਅਸ਼ੋਕ ਕੁਮਾਰ,ਭਿੰਦਾ ਸ਼ੇਰਗਿੱਲ,ਜਿੰਮੀ, ਭੋਲ਼ਾ ਰਾਮ, ਕੁਲਵੰਤ ਸਿੰਘ, ਜਸਵਿੰਦਰ ਕੁਮਾਰ ਸੈਕਟਰੀ, ਸੰਤੋਖ ਰੱਲ ਯੂ ਐਸ ਏ, ਸੁੱਚਾ ਝਿੰਗੜ, ਭਜਨ ਸਿੰਘ, ਕ੍ਰਿਸ਼ਨ ਕੁਮਾਰ, ਸੁਖਜਿੰਦਰ ਕਾਲਾ, ਸੁਰਿੰਦਰ ਕੌਰ, ਪਰਮਜੀਤ ਕੌਰ, ਸਿਮਰਨ ਕੌਰ, ਬਲਵਿੰਦਰ ਕੌਰ, ਮੱਖਣ ਰਾਮ, ਜਸਕਰਨ ਅਤੇ ਬੱਚੇ, ਬਜ਼ੁਰਗ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly