ਅੱਜ ਸੰਭਾਲਣਗੇ ਬਲਾਕ ਸੁਲਤਾਨਪੁਰ ਲੋਧੀ-2 (ਮਸੀਤਾਂ) ਵਿਖੇ ਆਪਣਾ ਅਹੁੱਦਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਕੂਲ ਸਿੱਖਿਆ ਵਿਭਾਗ (ਐਲੀਮੈਂਟਰੀ) ਵੱਲੋਂ ਸੈਂਟਰ ਹੈਡ ਟੀਚਰਾਂ ਤੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀਆਂ ਕੀਤੀਆਂ ਪਦ ਉੱਨਤੀਆਂ ਤਹਿਤ ਭੁਪਿੰਦਰ ਸਿੰਘ ਨੂੰ ਸੈਂਟਰ ਹੈੱਡ ਟੀਚਰ ਤੋਂ ਪਦ ਉੱਨਤ ਕਰਕੇ ਬਤੌਰ ਬਲਾਕ ਸਿੱਖਿਆ ਅਧਿਕਾਰੀ ਮਸੀਤਾਂ (ਸੁਲਤਾਨਪੁਰ ਲੋਧੀ -2) ਵਿੱਚ ਨਿਯੁਕਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਇਸ ਤੋਂ ਪਹਿਲਾਂ ਕਲੱਸਟਰ ਫ਼ਰੀਦੇਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਬਤੌਰ ਸੈਂਟਰ ਹੈੱਡ ਟੀਚਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਜੋ ਹੁਣ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਬਲਾਕ ਸਿੱਖਿਆ ਅਧਿਕਾਰੀ ਦੇ ਤੌਰ ਤੇ ਸਿੱਖਿਆ ਬਲਾਕ – ਮਸੀਤਾਂ (ਸੁਲਤਾਨਪੁਰ ਲੋਧੀ -2) ਵਿਚ ਆਪਣੀਆਂ ਸੇਵਾਵਾਂ ਦੇਣਗੇ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਵਿੱਚ ਅਕਤੂਬਰ 1998 ਨੂੰ ਬਤੌਰ ਅਧਿਆਪਕ ਨਿਯੁਕਤ ਹੋਏ ਸਨ। ਉਹਨਾਂ ਦੱਸਿਆ ਕਿ 20 ਜੁਲਾਈ ਦਿਨ ਮੰਗਲਵਾਰ ਨੂੰ (ਅੱਜ) ਆਪਣਾ ਅਹੁਦਾ ਸਿੱਖਿਆ ਬਲਾਕ ਮਸੀਤਾਂ (ਸੁਲਤਾਨਪੁਰ ਲੋਧੀ-2) ਵਿੱਚ ਸੰਭਾਲਣਗੇ । ਉਨ੍ਹਾਂ ਕਿਹਾ ਕਿ ਉਹ ਬਲਾਕ ਦੇ ਸਮੂਹ ਅਧਿਆਪਕਾਂ ਦੇ ਪੂਰਨ ਸਹਿਯੋਗ ਨਾਲ ਵਿਭਾਗ ਦੀਆਂ ਵੱਖ ਵੱਖ ਗਤੀਵਿਧੀਆਂ ਨੂੰ ਹਰ ਵਿਦਿਆਰਥੀ ਤਕ ਪਹੁੰਚਾ ਕੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly