ਭੂੰਦੜ ਸਕੂਲ ਦੇ ਅਧਿਆਪਕ ਨਿਰਭੈ ਸਿੰਘ ਭੁੱਲਰ ਸਟੇਟ ਐਵਾਰਡ ਨਾਲ ਸਨਮਾਨਿਤ

ਬਠਿੰਡਾ,(ਰਮੇਸ਼ਵਰ ਸਿੰਘ)- ਅੱਜ ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਦੇ ਹੈੱਡ ਟੀਚਰ ਨਿਰਭੈ ਸਿੰਘ ਭੁੱਲਰ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਨਿਰਭੈ ਸਿੰਘ ਦੁਆਰਾ ਤਿਆਰ ਸਕਾਊਟ ਐਂਡ ਗਾਈਡ ਵਿਚ ਕਬ ਬੁਲਬੁਲ ਦੇ 22 ਬੱਚੇ ਨੈਸ਼ਨਲ ਪੱਧਰ ਤੇ ਐਵਾਰਡ ਜਿੱਤ ਕੇ ਆਪਣੀ ਧਾਕ ਜਮਾ ਚੁੱਕੇ ਹਨ।ਕਰੀਬ ਦਹਾਕਾ ਪਹਿਲਾਂ ਸਕੂਲ ਦੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ ਦੇ ਜਜ਼ਬੇ ਨੇ ਅਜਿਹੀ ਉਡਾਣ ਭਰੀ ਕਿ ਸਰਕਾਰੀ ਸਕੂਲ ਵਿਚ ਲੋਕਾਂ ਦਾ ਭਰੋਸਾ ਬੱਝ ਗਿਆ। ਲੋਕ ਖ਼ੁਸ਼ੀ ਗ਼ਮੀ ਮੌਕੇ ਸਕੂਲ ਲਈ ਦਸਵੰਧ ਕੱਢਣ ਲੱਗੀ ਤਾਹੀਓਂ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਦਾ ਨਾਮ ਪੰਜਾਬ ਦੇ ਵਿੱਦਿਅਕ ਨਕਸ਼ੇ ਤੇ ਉੱਭਰ ਚੁੱਕਾ ਹੈ।

ਨਿਰਭੈ ਸਿੰਘ ਬਿਨਾਂ ਕਿਸੇ ਪੱਖਪਾਤ ਤੋਂ ਸੱਚਮੁੱਚ ਨਿਰਭੈ ਹੋ ਕੇ ਪਿੰਡ ਦੇ ਹਰ ਉਸ ਘਰ ਪੁੱਜਦਾ ਹੈ ਜਿੱਥੇ ਖੁਸ਼ੀ ਗਮੀ ਦਾ ਮੌਕਾ ਹੁੰਦਾ ਹੈ। ਲੋਕਾਂ ਨੂੰ ਅਜਿਹੀ ਚਿਣਗ ਲੱਗੀ ਕਿ ਉਹ ਹਰ ਖ਼ੁਸ਼ੀ ਗ਼ਮੀ ਦੇ ਮੌਕੇ ਪਿੰਡ ਦੇ ਸਕੂਲ ਲਈ ਕੁਝ ਨਾ ਕੁਝ ਦਾਨ ਜ਼ਰੂਰ ਕਰਦੇ ਹਨ । ਸਕੂਲ ਵਿੱਚ ਗੇਟ ਫਰਸ਼ ਤੋਂ ਲੈ ਕੇ ਸਕੂਲ ਵੈਨ, ਝੂਲੇ, ਪਾਰਕ ਅਤੇ ਕਮਰਿਆਂ ਤਕ ਦਾਨ ਵਿਚ ਬਣਵਾਏ ਹਨ। ਸਕੂਲ ਦੇ ਸਾਰੇ ਕਮਰੇ ਸਮਾਰਟ ਹਨ ਸਾਰੇ ਕਮਰਿਆਂ ਵਿੱਚ ਐਲ.ਈ.ਡੀ,ਪ੍ਰਾਜੈਕਟਰ ਲੱਗੇ ਹੋਏ ਹਨ ।ਸਕੂਲ ਵਿੱਚ ਬਣੀ ਲਾਇਬਰੇਰੀ

ਅਤੇ ਲਿਸਨਿੰਗ ਲੈਬ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਵਾਧਾ ਕਰਨ ਕਰ ਰਹੀ ਹੈ ।ਇਸ ਸਕੂਲ ਦੇ ਪੰਜ ਬੱਚੇ ਨਵੋਦਿਆ ਵਿਦਿਆਲਿਆਂ ਵਿੱਚ ਸਿਲੈਕਟ ਹੋ ਕੇ ਵਿੱਦਿਆ ਹਾਸਲ ਕਰ ਰਹੇ ਹਨ । ਇਨ੍ਹਾਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਬਦਲੇ ਅੱਜ ਪੰਜ ਸਤੰਬਰ ਨੂੰ ਇਨ੍ਹਾਂ ਨੂੰ ਅਧਿਆਪਕ ਦਿਵਸ ਤੇ ਸਟੇਟ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ।ਸਨਮਾਨ ਸਮਾਰੋਹ ਦੌਰਾਨ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ ਨਿਰਭੈ ਸਿੰਘ ਭੁੱਲਰ ਜੀ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਬਠਿੰਡਾ ਨੂੰ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਮੇਵਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ, ਬਲਜੀਤ ਸਿੰਘ ਸੰਦੋਹਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ , ਡਾਇਟ ਪ੍ਰਿੰਸੀਪਲ ਸਤਿੰਦਰਪਾਲ ਕੌਰ ਤੇ ਮਹਿੰਦਰ ਪਾਲ ਸਿੰਘ ਡੀ.ਐਸ. ਐਮ , ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਸਿੱਖਿਆ ਸੁਧਾਰ ਟੀਮ ਬਠਿੰਡਾ, ਬਲਾਕ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸੰਗਤ ਸੰਦੀਪ ਕੁਮਾਰ ਸੰਗਤ , ਸਹਾਇਕ ਕੋਆਰਡੀਨੇਟਰ ਜਤਿੰਦਰ ਸ਼ਰਮਾ ਕੋਟਸ਼ਮੀਰ, ਮਨਦੀਪ ਸਿੰਘ, ਮੈਡਮ ਹਰਜਿੰਦਰ ਕੌਰ ਹੈੱਡ ਟੀਚਰ, ਮੈਡਮ ਮਨਵੀਰ ਕੌਰ ਅਤੇ ਮੈਡਮ ਸਿਮਰਜੀਤ ਕੌਰ ਆਦਿ ਹਾਜ਼ਰ ਸਨ ।

Previous articleधूमधाम से मनाया जाएगा 14 अक्टूबर को धम्म-चक्र प्रवर्तन दिवस
Next articleFourth Test: England openers add unbeaten 77 in chase of 368 vs India