ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੱਲ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਅਮਨ ਅਰੋੜਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਡੀ. ਸੀ. ਲੁਧਿਆਣਾ ਤੇ ਸਰਕਾਰ ਦੇ ਹੋਰ ਮਾਹਿਰਾਂ ਦੀ ਮੌਜੂਦਗੀ ਚ ਪ੍ਰਦੂਸ਼ਿਤ ਗੈਸ ਫੈਕਟਰੀਆਂ ਵਿਰੁੱਧ ਬਣੀ ਤਾਲਮੇਲ ਸੰਘਰਸ਼ ਕਮੇਟੀ ਦੇ ਨੁਮਾਇੰਦਿਆ ਨਾਲ਼ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਭਾਵੇ ਕਿ ਪੰਜਾਬ ਸਰਕਾਰ ਦੇ ਮਾਹਿਰਾਂ ਨਾਲ਼ ਤਾਲਮੇਲ ਕਮੇਟੀ ਦੇ ਮਾਹਿਰਾਂ ਦੀ ਇੱਕ ਭਰਵੀਂ ਬਹਿਸ 19 ਸਤੰਬਰ ਨੂੰ ਹੋ ਚੁੱਕੀ ਸੀ ਜਿਸ ਵਿੱਚ ਸਰਕਾਰੀ ਮਾਹਿਰਾਂ ਨੂੰ ਲਾਜਵਾਬ ਕੀਤਾ ਗਿਆ ਸੀ। ਕੱਲ ਦੀ ਮੀਟਿੰਗ ਵਿੱਚ ਫਿਰ ਤੋਂ ਸਰਕਾਰ ਦੇ ਵਿਗਿਆਨੀਆਂ ਨੂੰ ਤਾਲਮੇਲ ਕਮੇਟੀ ਦੀ ਗੱਲ ਨਾਲ਼ ਸਹਿਮਤ ਹੋਣਾ ਪਿਆ। ਸਰਕਾਰ ਨੇ ਮੰਨਿਆ ਕਿ ਜੇ ਪਰਾਲੀ ਬਾਇਉ ਗੈਸ ਪਲਾਂਟਾ ਰਾਹੀ ਪਾਣੀ ਨਾਲ਼ ਘੁਲ ਕੇ ਧਰਤੀ ਚ ਗਈ ਤਾਂ ਤਰ੍ਹਾਂ ਤਰ੍ਹਾਂ ਦੇ ਰਸਾਇਣ ਧਰਤੀ ਚ ਜਾਣਗੇ ਤੇ ਉਹਨਾਂ ਨਾਲ਼ ਕੈਂਸਰ ਹੋਵੇਗਾ ਪਰ ਸਰਕਾਰ ਨੇ ਇਸ ਬੁਨਿਆਦੀ ਧਾਰਨਾ ਨੂੰ ਹਦਾਇਤਾਂ ਨਾਲ਼ ਜੋੜ ਕੇ ਮੁੱਦਾ ਭਟਕਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਪਲਾਂਟ ਟਰਾਇਲ ਦੇ ਤੌਰ ‘ਤੇ ਚਲਾਉਣ ਦੀ ਮੰਗ ਰੱਖੀ। ਪਰ ਪੂਰੀ ਤਾਲਮੇਲ ਕਮੇਟੀ ਨੇ ਇਸਨੂੰ ਰਦ ਕਰ ਦਿੱਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕੋਈ ਵੀ ਪਲਾਂਟ ਨਹੀ ਲੱਗਣ ਦਿੱਤਾ ਜਾਵੇਗਾ। ਅਖੀਰ ‘ਤੇ ਸਰਕਾਰ ਨੂੰ ਕਹਿਣਾ ਪਿਆ ਕਿ ਕੈਂਸਰ ਦੇ ਮਾਮਲੇ ਚ ਮਾਹਿਰਾਂ ਦੀ ਕਮੇਟੀ ਬਣਾਈ ਜਾਵੇਗੀ ਤੇ ਕੋਈ ਵੀ ਫੈਕਟਰੀ ਨਹੀਂ ਚੱਲੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly