ਸੰਗੀਤ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਭੋਲਾ ਯਮਲਾ ਨੂੰ ਮਿਲੇਗਾ ਸਟੇਟ ਐਵਾਰਡ ਅੱਜ..

ਸਨਮਾਨ ਤੇ ਵਿਸ਼ੇਸ਼

ਮੁਕਤਸਰ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਤੇ ਸੁਚੱਜੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸਭਿਆਚਾਰਕ ਚੇਤਨਾ ਮੁਹਿੰਮ ਪੰਜਾਬ” ਦੇ ਬਾਨੀ ਚੇਅਰਮੈਨ ਤੇ ਸੂਬੇ ਦੇ ਰਾਜ ਦਰਬਾਰੀ ਗਾਇਕ ਭੋਲਾ ਯਮਲਾ ਨੂੰ ਸੰਗੀਤ, ਸੱਭਿਆਚਾਰ ਤੇ ਸਮਾਜ ਸੇਵਾ ਵਿੱਚ ਪਾਏ ਵਿਸ਼ੇਸ਼ ਤੇ ਵੱਡਮੁਲੇ ਯੋਗਦਾਨ ਬਦਲੇ ਸਟੇਟ ਐਵਾਰਡ ਦੇਣ ਲਈ ਚੁਣਿਆ ਗਿਆ ਹੈ l ਭੋਲਾ ਯਮਲਾ ਨੂੰ ਇਹ ਮਾਣਮੱਤਾ ਸਟੇਟ ਐਵਾਰਡ ਰੈੱਡ ਹੈਲ ਰਿਜ਼ੋਰਟ (ਅਲਾਸਕਾ ਹੋਟਲ ) ਮਲੋਟ ਵਿਖ਼ੇ ਮਿਤੀ 3 ਦਸੰਬਰ ਨੂੰ ਸਰਕਾਰ ਦੇ ਰਾਜਪੱਧਰੀ ਸਮਾਗਮ ਦੌਰਾਨ ਡਾ. ਬਲਜੀਤ ਕੌਰ ਕੈਬਨਿਟ ਮੰਤਰੀ, ਸ੍ਰੀ ਕਿਰਪਾ ਸ਼ੰਕਰ ਸਰੋਜ ਆਈਏਐਸ ਵਧੀਕ ਮੁੱਖ ਸਕੱਤਰ, ਸ੍ਰੀਮਤੀ ਮਾਧਵੀ ਕਟਾਰੀਆ ਆਈਏਐਸ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਸ੍ਰੀ ਵਿਨੀਤ ਕੁਮਾਰ ਆਈਏਐਸ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਪਣੇ ਕਰ ਕਮਲਾਂ ਨਾਲ ਪ੍ਰਦਾਨ ਕਰਨਗੇ l

ਇਸ ਐਵਾਰਡ ਨਾਲ 10 ਹਜਾਰ ਦੀ ਰਾਸ਼ੀ, ਦੋਸ਼ਾਲਾ ਤੇ ਸਕਰੋਲ ਭੇਂਟ ਕੀਤਾ ਜਾਵੇਗਾ l ਇੱਥੇ ਜ਼ਿਕਰਯੋਗ ਹੈ ਕਿ ਉਸਤਾਦ ਭੋਲਾ ਯਮਲਾ ਭਾਰਤ ਦੇ ਚੋਥੇ ਸਰਵਉੱਤਮ ਪੁਰਸਕਾਰ ਪਦਮ ਸ਼੍ਰੀ ਐਵਾਰਡ ਲਈ ਵੀ ਨਾਮਜਦ ਹੋ ਚੁੱਕੇ ਹਨ ਤੇ ਬਾਈ ਭੋਲਾ ਯਮਲਾ ਨੂੰ ਰਾਜ ਦਰਬਾਰੀ ਗਾਇਕ ਦੀ ਉਪਾਧੀ ਵੀ ਹਾਸਿਲ ਹੈ l ਉਸਤਾਦ ਗਾਇਕ ਭੋਲਾ ਯਮਲਾ ਪਿਛਲੇ 30 ਸਾਲਾਂ ਦੌਰਾਨ ਆਪਣੀ “ਸੱਭਿਆਚਾਰਕ ਚੇਤਨਾ ਮੁਹਿੰਮ” ਦੇ ਬੈਨਰ ਹੇਠ ਨਿਵੇਕਲੇ ਤੇ ਸ਼ਾਲਾਘਾਯੋਗ ਉਪਰਾਲੇ ਕੀਤੇ ਹਨ ਜਿਵੇਂ ਅਪਣੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਦੋ ਛਾਂਦਾਰ ਬੂਟੇ ਪਾਲਣੇ ਜਰੂਰੀ ਕੀਤੇ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਨ ਨੂੰ ‘ਬਾਲ- ਦਿਵਸ’ ਵਜੋਂ ਮਨਾਉਣਾ ਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਪਹਿਲਕਦਮੀ ਕੀਤੀ, ਅੰਗਹੀਣਾਂ ਤੇ ਲੋੜਵੰਦਾ ਨੂੰ ਮੁਫ਼ਤ ਸਿੱਖਿਆ ਤੇ ਰੁਜਗਾਰ ਮੁਹੱਈਆ ਕਰਵਾਉਣਾ,ਅਸ਼ਲੀਲ, ਹਥਿਆਰਾਂ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਨੂੰ ਫਿੱਟਕਾਰ ਲਗਾਕੇ ਸੱਭਿਅਕ ਗਾਇਕੀ ਵੱਲ ਪ੍ਰੇਰਿਤ ਕਰਨਾ, ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪ੍ਰਤਿਭਾ ਦੇ ਵਿਕਾਸ ਲਈ ਮੁਫ਼ਤ ਕੈਂਪ ਲਗਾਉਣੇ, ਸੱਭਿਆਚਾਰਕ ਚੇਤਨਾ ਕਲੰਡਰ ਜਾਰੀ ਕਰਨੇ, ਹਰ ਸਾਲ ਚੇਤਨਾ ਤੇ ਵਿਰਾਸਤ ਮੇਲੇ ਲਗਾਉਣੇ ਆਦਿ l

ਭੋਲਾ ਯਮਲਾ ‘ਆਰਟਿਸਟ ਵੈਲਫੇਅਰ ਸੋਸਾਇਟੀ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਅਤੇ “ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ” ਦੇ ਸੰਸਥਾਪਕ ਚੇਅਰਮੈਨ ਵਜੋਂ ਸੇਵਾ ਨਿਭਾਅ ਰਿਹਾ ਰਹੇ ਹਨ, ਭੋਲਾ ਯਮਲਾ ਨੇ ਪਹਿਲੇ ਕਲਾਕਾਰ ਹੋਏ ਨੇ ਜਿਨ੍ਹਾਂ ਨੇ ਗੰਨ ਕਲਚਰ ਦੇ ਵਿਰੁੱਧ “ਤੂੰਬੀ ਵਰਸਿਜ ਰਫਲਾਂ ” ਗੀਤ ਗਾਇਆ ਜਿਸਨੂੰ ਵਿਸ਼ਵ ਪੱਧਰ ਤਕ ਸਲਾਹਿਆ ਗਿਆ l ਭੋਲਾ ਯਮਲਾ ਨੇ ਸਾਰੇ ਗੀਤ ਸਮਾਜ ਨੂੰ ਸੇਧ ਦੇਣ ਵਾਲੇ ਤੇ ਪਰਿਵਾਰਕ ਗੀਤ ਹਨ l

ਗਾਇਕੀ ਦੀ ਹਰ ਸ਼ੈਲੀ ਵਿੱਚ ਮੁਹਾਰਤ ਰੱਖਣ ਵਾਲੇ ਭੋਲਾ ਯਮਲਾ ਨੇ ‘ਯਮਲਾ ਜੱਟ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਐਜੂਕੇਸ਼ਨ ਸਦਰਵਾਲਾ’ ਅਤੇ ‘ਰਿਦਮ ਇੰਸਟੀਚਿਊਟ ਆਫ਼ ਪਰਫਾਰਮਿੰਗ ਆਰਟਸ’ ਸ੍ਰੀ ਮੁਕਤਸਰ ਸਾਹਿਬ ਦੀ ਸਥਾਪਨਾ ਕੀਤੀ ਹੈ, ਜਿੱਥੇ ਸੰਗੀਤ ਦੇ ਵਿਦਿਆਰਥੀਆਂ ਅਤੇ ਕਲਾ ਪ੍ਰੇਮੀਆਂ ਵੱਲੋਂ ਕਾਫੀ ਲਾਭ ਉਠਾਇਆ ਜਾ ਰਿਹਾ ਹੈ। ਇਸ ਮਾਧਿਅਮ ਰਾਹੀਂ ਭੋਲਾ ਯਮਲਾ ਨੇ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਭੋਲਾ ਯਮਲਾ ਵਲੋਂ ਅੰਗਹੀਣ ਤੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿਤੀ ਜਾਦੀ ਹੈ l

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਪੂਰਨ ਟੀਕਾਕਰਨ ਟੀਚੇ ਲਈ ਸਰਵੇ ਸ਼ੁਰੂ – ਡਾ ਪਮਿਲ ਬਾਂਸਲ
Next articleਸੋਸ਼ਲ ਮੀਡੀਆ ਦਾ ਬਿਊਟੀ ਪਾਰਲਰ (ਵਿਅੰਗ)