ਭਾਰਤੀ ਕਿਸਾਨ ਯੂਨੀਅਨ ਵੱਲੋਂ ਦਫ਼ਤਰ ਮਾਰਕੀਟ ਕਮੇਟੀ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਕਿਸਾਨ ਯੂਨੀਅਨ ਦੇ ਆਗੂ ਮਾਰਕੀਟ ਕਮੇਟੀ ਮਹਿਤਪੁਰ ਅੱਗੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਦੇ ਹੋਏ।
 ਐਮ ਐਸ ਪੀ ਲਈ ਕੀਤੀ ਜੰਮ ਕੇ ਨਾਹਰੇਬਾਜੀ 
ਮਹਿਤਪੁਰ,0 7 ਜੁਲਾਈ(ਸੁਖਵਿੰਦਰ ਸਿੰਘ ਖਿੰੰਡਾ)– ਸੰਯੁਕਤ  ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਵਲੋਂ ਮੱਕੀ ਅਤੇੇ ਮੂੰਗੀ ਦੀ ਫਸਲ ਤੇ ਕਿਸਾਨਾਂ ਨੂੰ ਐਮ ਐਸ ਪੀ ਤਹਿਤ ਪੂਰਾ ਰੇਟ ਦੇਣ ਦੀ ਬਜਾਏ ਵਪਾਰੀਆਂ ਵਲੋਂ ਘੱਟ ਰੇਟ ਤੇ ਕਿਸਾਨਾਂ ਦੀ ਫਸਲ ਦੀ ਖਰੀਦ ਕਰਕੇ ਕਿਸਾਨਾ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦੇ ਰੋਸ ਵਜੋਂ  ਅੱਜ ਇਥੇ ਸਥਾਨਿਕ ਮਾਰਕੀਟ ਕਮੇਟੀ ਦੇ ਦਫ਼ਤਰ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਜ਼ਾਹਿਰ ਕੀਤਾ ਗਿਆ ।
ਇਸ ਪੁਤਲਾ ਫੂਕ ਰੋਸ ਪ੍ਰਦਰਸ਼ਨ ਦੌਰਾਨ ਹੋਰਨਾ ਤੋ ਇਲਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਖੈਹਿਰਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਜਲੰਧਰ ਜਿਲੇ੍ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਲੌਹਗੜ੍ਹ, ਪੈ੍ਸ ਸਕੱਤਰ ਤਜਿੰਦਰ ਪਾਲ ਸਿੰਘ ਸਿੱਧੂ, ਬਲਾਕ ਮਹਿਤਪੁਰ ਦੇ ਯੂਥ ਪ੍ਰਧਾਨ ਗੁਰਿੰਦਰ ਸਿੰਘ ਪੱਡਾ ,ਮੁੱਖ ਸਲਾਹਕਾਰ ਲਖਵੀਰ ਸਿੰਘ ਗੋਬਿੰਦਪੁਰ,ਸੀਨੀਅਰ ਮੀਤ ਪ੍ਰਧਾਨ ਰਮਨਜੀਤ ਸਿੰਘ ਸਮਰਾ,ਮਹਿੰਦਰ ਪਾਲ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ, ਪਾਲ ਸਿੰਘ ਜਿਲ੍ਹਾ ਸੱਕਤਰ,ਪਰਮਜੀਤ ਸਿੰਘ ਪੰਮਾ,ਪਾਲ ਸਿੰਘ ਬੀਠਲਾ,ਸੁਰਿੰਦਰ ਸਿੰਘ, ਸਾਬੀ ਬੋਰਾਵਾਲਾ, ਕੁਲਦੀਪ ਸਿੰਘ, ਸਨੀ ਸਹੋਤਾ ,ਦਲਜੀਤ ਸਿੰਘ ਬਾਬਾ,ਦਰਬਾਰਾ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਕਮਲਜੀਤ ਸਿੰਘ ਪੀਟਰ, ਸਰਬਜੋਤ ਸਿੰਘ, ਬੂਟਾ ਸਿੰਘ, ਲਾਡੀ ਰੌਲੀ,ਰਣਜੀਤ ਸਿੰਘ ਪਿੰਕੀ, ਗਾਗੀ ਖੈਹਿਰਾ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰ ਕੈਂਪ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਸਹਾਇਕ -ਜਗਵਿੰਦਰ ਸਿੰਘ 
Next articleਵਾਹਿਗੁਰੂ ਅਕੈਡਮੀ ਨੇ ਧੜਾਧੜ ਯੂ ਕੇ ਸਟੱਡੀ ਸਪਾਊਸ ਵੀਜੇ ਲਗਵਾ ਕੇ ਰਚਿਆ ਇਤਿਹਾਸ