* ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਵੱਲ ਪ੍ਰੇਰਿਤ ਕਰੋ :ਪਰਮਜੀਤ ਰਮੀ
ਡੇਰਾਬੱਸੀ, ( ਸੰਜੀਵ ਸਿੰਘ ਸੈਣੀ, ਮੋਹਾਲੀ)-ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸਥਾਨਕ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ l
ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਇਹ ਸੰਸਥਾ ਹਰ ਵਕਤ ਨਿਸ਼ਕਾਮ ਭਾਵ ਨਾਲ ਲੋਕ ਭਲਾਈ ਦੇ ਕੰਮ ਨਿਰੰਤਰ ਕਰਦੀ ਰਹਿੰਦੀ ਹੈl ਇਸੇ ਲੜੀ ਨੂੰ ਅੱਗੇ ਤੋਰਦਿਆਂ ਸ਼ਨੀਵਾਰ ਨੂੰ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ l
ਉਹਨਾਂ ਕਿਹਾ ਕਿ ਇਹ ਛੋਟੇ ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ l ਇਹਨਾਂ ਬੱਚਿਆਂ ਦੀ ਹਰ ਜਰੂਰਤ ਪੂਰਾ ਕਰਨਾ ਸਾਡਾ ਫਰਜ਼ ਹੈ।
ਕਿਉਂਕਿ ਪੜਿਆ ਲਿਖਿਆ ਇਨਸਾਨ ਹੀ ਜਿੰਦਗੀ ਦੀ ਹਰ ਲੜਾਈ ਭਾਵ ਹਰ ਕਾਮਯਾਬੀ ਹਾਸਿਲ ਕਰਨ ਦੇ ਲਾਇਕ ਬਣਦਾ ਹੈ । ਸੋ ਸਾਨੂੰ ਸਭ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਪੜਾਈ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਕਰਨੇ ਅਤੇ ਇਹਨਾਂ ਅੰਦਰ ਪੜਾਈ ਪ੍ਰਤੀ ਰੂਚੀ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਵਨੀਤ ਇਨਫਾ ਦੇ ਰਕੇਸ਼ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ l
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਅਰੋੜਾ, ਸਕੱਤਰ ਹਤਿੰਦਰ ਮੋਹਨ ਸ਼ਰਮਾ , ਖਜਾਨਚੀ ਵਿਸ਼ਾਲ ਸ਼ਰਮਾ, ਨਰੇਸ਼ ਮਲਹੋਤਰਾ, ਬਰਖਾ ਰਾਮ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਸ਼ਰਮਾ, ਮੰਗਲ ਰਾਮ ਨਾਰੰਗ, ਰਮੇਸ਼ ਮਹਿੰਦਰੂ, ਜਗਦੀਸ਼ ਮਲਹੋਤਰਾ, ਉਪੇਸ ਬਾਂਸਲ, ਅਸ਼ੋਕ ਕੁਮਾਰ ਵਰਮਾ, ਕ੍ਰਿਸ਼ਨ ਲਾਲ ਉਪਨੇਜਾ, ਸੁਰਿੰਦਰ ਸਿੰਘ ਪਰਾਗਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿੱਚ ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ l
ਸਕੂਲ ਦੇ ਪ੍ਰਿੰਸੀਪਲ ਪ੍ਰੀਤਮ ਦਾਸ ਜੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪ੍ਰੀਸ਼ਦ ਦੇ ਸਭ ਮੈਂਬਰਾਂ ਦਾ ਆਉਣ ਅਤੇ ਬੱਚਿਆਂ ਨੂੰ ਸਟੇਸ਼ਨਰੀ ਦੇਣ ਤੇ ਧੰਨਵਾਦ ਕੀਤਾl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly