ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਨੇ 133ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ

ਪੀ੍ਸ਼ਦ ਦੀ ਡੇਰਾਬੱਸੀ ਬਰਾਂਚ ਉੱਤਰੀ ਭਾਰਤ ਵਿੱਚ ਕਰ ਚੁੱਕੀ ਹੈ ਪਹਿਲਾ ਸਥਾਨ ਹਾਸਲ

ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਹਨ l ਪੀ੍ਸ਼ਦ ਦੀ ਡੇਰਾਬੱਸੀ ਬਰਾਂਚ ਅੱਖਾਂ ਦਾਨ ਕਰਵਾਉਣ ਵਿਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ ਅਤੇ ਇਸ ਵੇਲੇ ਵੀ ਉਤਰੀ ਭਾਰਤ ਵਿਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ l ਪ੍ਰੀਸ਼ਦ ਵੱਲੋਂ ਸ਼ੁੱਕਰਵਾਰ ਨੂੰ ਡੇਰਾਬੱਸੀ ਦੇ ਸਾਬਕਾ ਕੌਂਸਲਰ ਤਾਰਾ ਚੰਦ ਦੇ ਅਚਾਨਕ ਦੇਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂl

ਜਾਣਕਾਰੀ ਦਿੰਦੇ ਹੋਏ ਪੀ੍ਸ਼ਦ ਦੇ ਪ੍ਰਧਾਨ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕੀ ਸਾਬਕਾ ਕੌਂਸਲਰ ਤਾਰਾ ਚੰਦ ਦੀ ਇੱਛਾ ਅਨੁਸਾਰ ਮਰਨ ਉਪਰੰਤ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਹਨ l ਪ੍ਰੀਸ਼ਦ ਦੇ ਉਪਰਾਲੇ ਨਾਲ ਚੰਡੀਗੜ੍ ਸੈਕਟਰ 32 ਹਸਪਤਾਲ ਤੋਂ ਆਈ ਟੀਮ ਨੇ ਸਮਾਂ ਰਹਿੰਦਿਆਂ ਅੱਖਾਂ ਨੂੰ ਸਾਂਭਿਆ l ਰੰਮੀ ਨੇ ਦੱਸਿਆ ਕਿ ਪੀ੍ਸ਼ਦ ਹੁਣ ਤੱਕ 132 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾ ਚੁੱਕੀ ਹੈ l ਜਿਸ ਨਾਲ 264 ਵਿਅਕਤੀਆਂ ਦੀ ਜ਼ਿੰਦਗੀ ਵਿਚ ਚਾਨਣ ਹੋਇਆ l ਸਵਰਗੀਆ ਤਾਰਾ ਚੰਦ 133 ਵਿਅਕਤੀ ਸਨ ਇਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂl ਸਵ: ਤਾਰਾ ਚੰਦ ਦੀ ਉਮਰ 69 ਸਾਲ ਦੀ ਸੀl

ਉਨ੍ਹਾਂ ਦੱਸਿਆ ਕਿ ਪਰਿਸ਼ਦ ਅੱਖਾਂ ਦਾਨ ਕਰਵਾਉਣ ਦੇ ਪ੍ਰੋਜੈਕਟ ਚੇਅਰਮੈਨ ਸੰਜੀਵ ਥੰਮਨ , ਬਰਖਾ ਰਾਮ,ਕੋਸ਼ਲਰ ਵਿਕਰਾਂਤ ਅਤੇ ਤਾਰਾ ਦੇ ਪੁੱਤਰ ਦਿਨੇਸ਼ ਪੁੰਡੀਰ ਦੇ ਸਹਿਯੋਗ ਨਾਲ ਅੱਖਾਂ ਦਾਨ ਕਰਵਾਈਆਂ ਗਈਆਂl

 

Previous articleਜੇ ਧੀਆਂ ਵਾਂਗ ਰੱਖੀਏ, ਨੂੰਹਾਂ ਪੁੱਤਾਂ ਨਾਲੋਂ ਵੱਧ ਲੋਚਦੀਆਂ ਨੇ….
Next articleਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵਲੋਂ ਗਣਤੰਤਰ ਦਿਵਸ ਅਤੇ ਬਸੰਤ ਰੁੱਤ ਨੂੰ ਸਮਰਪਿਤ 5ਵਾਂ ਆਨਲਾਈਨ ਪੰਜਾਬੀ ਕਵੀ ਦਰਬਾਰ ਕਰਵਾਇਆ।