HOME ਭਾਰਤ ਵਿਕਾਸ ਪ੍ਰੀਸਦ ਭੀਖੀ ਦੇ ਮਹਿਲਾ ਵਿੰਗ ਨੇ ਬੱਚਿਆ ਲਈ 3 ਦਿਨ...

ਭਾਰਤ ਵਿਕਾਸ ਪ੍ਰੀਸਦ ਭੀਖੀ ਦੇ ਮਹਿਲਾ ਵਿੰਗ ਨੇ ਬੱਚਿਆ ਲਈ 3 ਦਿਨ ਦੇ ਕੈਪ ਦੀ ਕੀਤੀ ਸੁਰੂਆਤ

2
ਭੀਖੀ    (ਸਮਾਜ ਵੀਕਲੀ)   (ਕਮਲ ਜਿੰਦਲ) ਭਾਰਤ ਵਿਕਾਸ ਪ੍ਰੀਸਦ ਭੀਖੀ ਦੇ ਮਹਿਲਾ ਵਿੰਗ ਨੇ ਬਰਨਾਲਾ ਰੋਡ ਸਨੀਦੇਵ ਮੰਦਿਰ ਵਿਖੇ ਬੱਚਿਆ ਦਾ ਤਿੰਨ ਦਿਨ ਲਈ ਸਮਰ ਕੈਪ ਲਾਇਆ ਗਿਆ ਜਿਸ ਦੀ ਸੁਰੂਆਤ ਸੰਸਥਾ ਦੇ ਪ੍ਰਧਾਨ ਡਾ ਗੁਰਤੇਜ ਸਿੰਘ ਚਹਿਲ ਅਤੇ ਸੈਕਟਰੀ ਰਾਜ ਕੁਮਾਰ ਅਤੇ ਕੈਸ਼ੀਅਰ ਰੋਹਤਾਸ ਕੁਮਾਰ ਸਿੰਗਲਾ ਨੇ ਪਹੁੰਚ ਕੇ ਕੈਪ ਦੀ ਸ਼ੁਰੂਆਤ ਕੀਤੀ। ਮਹਿਲਾ ਵਿੰਗ ਦੀ ਪ੍ਰਧਾਨ ਸੈਵਿੱਤਾ ਸਿੰਗਲਾ, ਅੰਜੂ ਸਿੰਗਲਾ, ਸੋਨੀਆ ਰਾਣੀ, ਰਵੀਨਾ ਰਾਣੀ ਅਤੇ ਇੰਦਰਜੀਤ ਕੋਰ ਚਹਿਲ ਨੇ ਆਏ ਹੋਏ ਬੱਚਿਆ ਨੂੰ ਯੋਗਾ ਕਰਨ ਬਾਰੇ ਅਤੇ ਸਿਹਤ ਲਈ ਯੋਗਾ ਦੇ ਫਾਇਦੇ ਅਤੇ ਬੱਚਿਆ ਛੁੱਟੀਆ ਵਿੱਚ ਰੋਜ਼ਾਨਾ ਮੋਬਾਇਲ ਵਰਤੋ ਨਾ ਕਰਨ ਅਤੇ ਫਾਸਟ ਫੂਡ ਦੀ ਵਰਤੋ ਨਾ ਕਰਨ ਬਾਰੇ ਸਮਝਾਇਆ ਗਿਆ। ਸੋਨੀਆ ਰਾਣੀ ਵੱਲੋ ਆਏ ਹੋੲੋ ਮਾਪਿਆ ਨੂੰ ਆਪਣੇ ਬੱਚਿਆ ਨੂੰ ਤਿੰਨ ਦਿਨ ਸੰਸਥਾ ਵੱਲੋ ਲਾਏ ਗਏ ਸਮਰ ਕੈਪ ਵਿੱਚ ਜਰੂਰ ਲੈ ਕੇ ਆਉਣ ਕਿਹਾ ਗਿਆ।ਇਸ ਮੌਕੇ ਚਿੰਕੂ ਸਿੰਗਲਾ ਅਤੇ ਮੰਦਿਰ ਪ੍ਰਬੰਧਕਾਂ ਨੇ ਆਏ ਬੱਚਿਆ ਨੂੰ ਚਾਹ ਪਾਣੀ ਅਤੇ ਪ੍ਰਸਾਦ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਫ਼ – ਸਫ਼ਾਈ ਲਈ ਕਦਮ ਵਧਾਏ
Next articleਗੁਰੂਦੁਆਰਾ ਜੋਤੀ ਸਰੂਪ ਸਾਹਿਬ ਪਿੰਡ ਜੋਗੇਵਾਲਾ ਜ਼ਿਲਾ ਮੋਗਾ ਲਗਾਇਆ ਵਿਸਾਲ ਖੂਨਦਾਨ ਕੈਂਪ।