HOME ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ...

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ ਮੁੱਖ ਸਮਾਗਮ 14 ਅਪ੍ਰੈਲ ਨੂੰ ਅੰਬੇਡਕਰ ਭਵਨ ‘ਚ

8
फोटो कैप्शन: अध्यक्ष प्रो. बलबीर सोसाइटी के पदाधिकारियों के साथ मीडिया को जानकारी देते हुए।

 ਜਲੰਧਰ  (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਬੀਰ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ ਮੁੱਖ ਸਮਾਗਮ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਭੂਮੀ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ,  ਜਲੰਧਰ ਵਿਖੇ ਵਿਸ਼ਾਲ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ।  ਬਾਬਾ ਸਾਹਿਬ ਡਾ. ਅੰਬੇਡਕਰ ਇਸੇ ਜਗ੍ਹਾ 27 ਅਕਤੂਬਰ, 1951 ਨੂੰ ਪਧਾਰੇ ਸਨ ਅਤੇ ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਪਿਛਲੇ 50 ਸਾਲ ਤੋਂ ਬਾਬਾ ਸਾਹਿਬ  ਡਾ. ਅੰਬੇਡਕਰ ਦਾ ਜਨਮ ਉਤਸਵ  ਇਸ ਇਤਿਹਾਸਿਕ ਸਥਾਨ ਤੇ ਮਨਾਉਂਦੀ ਆ ਰਹੀ ਹੈ। ਬਲਦੇਵ ਭਾਰਦਵਾਜ ਨੇ ਕਿਹਾ ਕਿ ਪ੍ਰਮੁੱਖ ਵਿਦਵਾਨ ਬਾਬਾ ਸਾਹਿਬ ਦੇ ਮਿਸ਼ਨ ਅਤੇ ਅੱਜ ਦੇ ਹਾਲਾਤਾਂ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਭਾਰਦਵਾਜ਼ ਨੇ ਅੱਗੇ ਕਿਹਾ ਕਿ ਇਸ ਸਮਾਗਮ ਮੌਕੇ ਬੁਕ ਸਟਾਲਾਂ ਤੋਂ ਬਾਬਾ ਸਾਹਿਬ ਦਾ ਸਾਹਿਤ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਬ ਸ਼੍ਰੀ ਚਰਨ ਦਾਸ  ਸੰਧੂ, ਪਰਮਿੰਦਰ ਸਿੰਘ ਖੁੱਤਣ, ਤਿਲਕ ਰਾਜ, ਬਲਦੇਵ ਰਾਜ ਜੱਸਲ,  ਜਸਵਿੰਦਰ ਵਰਿਆਣਾ, ਪਰਮਜੀਤ ਜੱਸਲ, ਸੂਰਜ ਬਿਰਦੀ,  ਸੰਨੀ ਥਾਪਰ, ਡਾ. ਮਹਿੰਦਰ ਸੰਧੂ ਅਤੇ ਸਤਨਾਮ ਸਿੰਘ ਬਧਾਵਨ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleलोहिया के सपने आज की हकीकत
Next articleभारत रत्न बाबासाहेब डॉ. भीमराव अंबेडकर की जयंती का मुख्य कार्यक्रम 14 अप्रैल को अंबेडकर भवन में