ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਪੰਜਾਬ ਵਿੱਚ 2013 ਵਿਚ ਇਕ ਬਹੁ ਕਰੋੜੀ ਡਰੱਗ ਰੈਕਟ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਪੰਜਾਬ ਦੀ ਰਾਜਨੀਤੀ ਤੇ ਖੇਡਾਂ ਖਾਸ ਕਰ ਪਹਿਲਵਾਨੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਸੀ ਇਹ ਉਹ ਨਸ਼ਿਆਂ ਨਾਲ ਸੰਬੰਧਿਤ ਮਾਮਲਾ ਹੈ ਜਿਸ ਵਿੱਚ ਜਗਦੀਸ਼ ਭੋਲਾ ਜੋ ਨਾਮੀ ਪਹਿਲਵਾਨ ਤੇ ਪੰਜਾਬ ਪੁਲਿਸ ਦਾ ਡੀਐਸਪੀ ਸੀ ਤੋਂ ਇਲਾਵਾ ਕੁਝ ਐਨ ਆਰ ਆਈ ਤੇ ਕੁਲ 23 ਵਿਅਕਤੀ ਇਸ ਵੱਡੇ ਨਸ਼ਾ ਰੈਕਟ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਗਿਰਫਤਾਰ ਕੀਤੇ ਸਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਵੀ ਜਗਦੀਸ਼ ਭੋਲੇ ਨੇ ਇਸ ਮਾਮਲੇ ਵਿੱਚ ਸਾਹਮਣੇ ਲਿਆਂਦਾ ਸੀ ਪਰ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਹੋਣ ਤੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮਜੀਤ ਮਜੀਠੀਆ ਨੂੰ ਤੁਰੰਤ ਹੀ ਕਲੀਨ ਚਿੱਟ ਦੇ ਦਿੱਤੀ ਸੀ।
ਇਸ ਕੇਸ ਦੀ ਸੁਣਵਾਈ ਮਹਾਲੀ ਦੀ ਈ ਡੀ ਅਦਾਲਤ ਵਿੱਚ ਚੱਲ ਰਹੀ ਸੀ ਇਸ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਨਾਲ ਹੀ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਤੇ ਉਹ ਪਿਛਲੇ 12 ਸਾਲ ਤੋਂ ਜੇਲ ਵਿੱਚ ਬੰਦ ਹੈ। ਕੁੱਲ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ 17 ਨੂੰ ਹੀ ਸਜ਼ਾ ਸੁਣਾਈ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੁੱਲ 23 ਦੋਸ਼ੀ ਸਨ। ਜਿਨਾਂ ਦੇ ਵਿੱਚੋਂ ਚਾਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦੋ ਭਗੌੜੇ ਹਨ ਹਨ ਤੇ ਹੁਣ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਕੇ ਅਦਾਲਤ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਜਗਦੀਸ਼ ਭੋਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਗਦੀਸ਼ ਭੋਲਾ ਦੀ ਪਤਨੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਜਗਦੀਸ਼ ਭੋਲਾ ਦੇ ਸਹਰਾ ਦਲੀਪ ਸਿੰਘ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।ਉਹਨਾਂ ਦੇ ਵਿੱਚ ਮਨਪ੍ਰੀਤ ਸੁਖਰਾਜ ਸੁਖਜੀਤ ਅਤੇ ਮਨਿੰਦਰ ਨੂੰ 10 10 ਸਾਲ ਦੀ ਸਜ਼ਾ ਦਵਿੰਦਰ ਹੈਪੀ ਨੂੰ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੰਦੀਪ ਕੌਰ ਜਗਵਿੰਦਰ ਕੌਰ ਗੁਰਮੀਤ ਕੌਰ ਤੇ ਅਮਰਜੀਤ ਨੂੰ ਤਿੰਨ ਤਿੰਨ ਸਾਲ ਦੀ ਅਤੇ ਗੁਰਪ੍ਰੀਤ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਿਨਾਂ ਸੁਭਾਸ਼ ਬਜਾਜ ਸੁਨੀਲ ਬਜਾਜ ਅੰਕੁਰ ਬਜਾਜ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਰੀਬ 6 ਹਜਾਰ ਕਰੋੜ ਦਾ ਇਹ ਡਰੱਗ ਰੈਕਟ ਸਾਲ 2013 ਦੇ ਵਿੱਚ ਸਾਹਮਣੇ ਆਇਆ ਸੀ। ਜਦੋਂ ਪੰਜਾਬ ਪੁਲਿਸ ਦਾ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਨਸ਼ੇ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸਨੇ ਕਈ ਸਿਆਸੀ ਆਗੂਆਂ ਦੇ ਨਾਂ ਤੱਕ ਲੈ ਦਿੱਤੇ ਸੀ। ਹਾਲਾਂਕਿ ਜਗਦੀਸ਼ ਭੋਲਾ ਨੂੰ ਅਰਜੁਨ ਅਵਾਰਡ ਵੀ ਮਿਲ ਚੁੱਕਿਆ ਤੇ ਉਹ ਮਸ਼ਹੂਰ ਪਹਿਲਵਾਨ ਸੀ ਪਰ ਉਹ ਨਸ਼ੇ ਦਾ ਤਸਕਰ ਸਿਆਸੀ ਪੁਸ਼ਤ ਪਨਾਹੀ ਹੇਠ ਬਣ ਗਿਆ ਤੇ ਹੁਣ ਮੋਹਾਲੀ ਅਦਾਲਤ ਦੇ ਵੱਲੋਂ ਈ ਡੀ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ।
ਹਾਲੇ ਚਾਰ ਪੰਜ ਕੁ ਦਿਨ ਪਹਿਲਾਂ ਹੀ ਜਗਦੀਸ਼ ਭੋਲਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਆਪਣੀ ਜੱਦੀ ਪਿੰਡ ਰਾਏ ਕੇ ਕਲਾਂ ਵਿੱਚ ਜੇਲ੍ਹ ਤੋਂ ਹੀ ਪੁੱਜਾ ਸੀ ਉੱਥੇ ਉਸਨੇ ਇਸ ਕੇਸ ਬਾਰੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੈਨੂੰ ਗਲਤ ਤਰੀਕੇ ਨਾਲ ਇਸ ਕੇਸ ਵਿੱਚ ਫਸਾਇਆ ਗਿਆ ਹੈ ਤੇ ਇਸ ਕੇਸ ਦੀ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਉਧਰ ਬਹੁਤ ਜਲਦੀ ਹੀ ਹੁਣ ਨਸ਼ੇ ਨਾਲ ਸੰਬੰਧਿਤ ਇਸ ਕੇਸ ਦਾ ਫੈਸਲਾ ਵੀ ਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly