HOME ਭਲੂਰ ਦੇ ਮਾ. ਸੁਰਿੰਦਰਪਾਲ ਸਿੰਘ ਸੰਧੂ ਅਤੇ ਪਰਸ਼ਨ ਸਿੰਘ ਫੌਜੀ ਦਾ ਅੱਗੜ...

ਭਲੂਰ ਦੇ ਮਾ. ਸੁਰਿੰਦਰਪਾਲ ਸਿੰਘ ਸੰਧੂ ਅਤੇ ਪਰਸ਼ਨ ਸਿੰਘ ਫੌਜੀ ਦਾ ਅੱਗੜ ਪਿੱਛੜ ਚਲੇ ਜਾਣਾ ਸਮੁੱਚੇ ਪਿੰਡ ਲਈ ਪੀੜਦਾਇਕ

ਦੋਵੇਂ ਸਖਸ਼ੀਅਤਾਂ ਦੀ ਅੰਤਿਮ ਅਰਦਾਸ 10 ਅਤੇ 11 ਫਰਵਰੀ ਨੂੰ

ਭਲੂਰ   (ਸਮਾਜ ਵੀਕਲੀ)   (ਬੇਅੰਤ ਗਿੱਲ) ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਉਰਫ਼ ਸਾਧੂ ਸਿੰਘ ਪਿੰਡ ਭਲੂਰ ਦੀ ਮਾਣਮੱਤੀ ਸ਼ਖ਼ਸੀਅਤ ਸਨ। ਉਨ੍ਹਾਂ ਦਾ ਅਚਾਨਕ ਤੁਰ ਜਾਣਾ ਬੇਹੱਦ ਦੁਖਦਾਈ ਤੇ ਪੀੜਦਾਇਕ ਹੈ। ਪਰਿਵਾਰ ਲਈ ਇਹ ਇਹ ਸਮਾਂ ਬੜਾ ਅਸਹਿ ਹੈ। ਇਸ ਦੁੱਖ ਦੀ ਘੜੀ ਵਿਚ ਪਿੰਡ ਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਇਲਾਕੇ ਦੇ ਮੋਹਤਬਰ ਲੋਕਾਂ ਤੋਂ ਇਲਾਵਾ ਰਾਜਨੀਤਕ, ਧਾਰਮਿਕ ਤੇ ਹੋਰ ਵੱਖ- ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਬੇਟੇ ਗਗਨਦੀਪ ਸਿੰਘ ਸੰਧੂ, ਪਤਨੀ ਸਰਦਾਰਨੀ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਭਰਾਤਾ ਸ. ਜੋਗਿੰਦਰ ਸਿੰਘ ਉਰਫ਼ ਬੱਲੀ ਸੰਧੂ ਕੈਨੇਡੀਅਨ, ਸ. ਮਹਿੰਦਰਪਾਲ ਸਿੰਘ ਬਾਵਾ ਸੰਧੂ, ਸ. ਜਸਵਿੰਦਰ ਸਿੰਘ ਜੱਸਾ ਸੰਧੂ, ਭੈਣ ਸੁਰਿੰਦਰ ਕੌਰ ਅਤੇ ਸਮੁੱਚੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। 1957 ਨੂੰ ਮਾਸਟਰ ਹਾਕਮ ਸਿੰਘ ਸੰਧੂ ਦੇ ਘਰ ਜਨਮੇ ਸ. ਸੁਰਿੰਦਰਪਾਲ ਸਿੰਘ ਸੰਧੂ ਹੋਰਾਂ ਨੇ ਬੀ. ਏ ਦੀ ਪੜ੍ਹਾਈ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਕਰਨ ਉਪਰੰਤ ਬੀ. ਐੱਡ ਦੀ ਡਿਗਰੀ ਡੀ. ਏ. ਵੀ. ਕਾਲਜ ਅਬੋਹਰ ਤੋਂ ਪ੍ਰਾਪਤ ਕੀਤੀ। ਉਹ 3 ਫਰਵਰੀ 1992 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਜੇ.ਬੀ.ਟੀ. ਅਧਿਆਪਕ ਨਿਯੁਕਤ ਹੋਏ ਅਤੇ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਭਲੂਰ ਤੋਂ 31 ਮਾਰਚ 2017 ਨੂੰ ਸੇਵਾ ਮੁਕਤ ਹੋਏ ਸਨ। ਇਸ ਤਰ੍ਹਾਂ ਉਨ੍ਹਾਂ ਵਿਦਿਅਕ ਖੇਤਰ ਵਿਚ ਬੇਦਾਗ਼ ਸੇਵਾਵਾਂ ਦਿੰਦਿਆਂ ਜਿੱਥੇ ਆਪਣੇ ਪਰਿਵਾਰ ਦਾ ਜੀਵਨ ਸੰਵਾਰਿਆ, ਉੱਥੇ ਹੀ ਆਪਣੇ ਨਗਰ ਦਾ ਮਾਣ ਵੀ ਵਧਾਇਆ। ਮਾਸਟਰ ਸੁਰਿੰਦਰਪਾਲ ਸਿੰਘ ਸੰਧੂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 10 ਫਰਵਰੀ 2026, ਦਿਨ ਮੰਗਲਵਾਰ ਨੂੰ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਹੋਵੇਗੀ। ਇਹ ਦਿਨ ਸਮੁੱਚੇ ਨਗਰ ਨੂੰ ਗ਼ਮਗੀਨ ਕਰਨ ਵਾਲੇ ਹਨ ਕਿ ਮਾ ਸੁਰਿੰਦਰਪਾਲ ਸਿੰਘ ਸੰਧੂ ਹੋਰਾਂ ਦੇ ਚਲੇ ਜਾਣ ਤੋਂ ਬਾਅਦ ਪਿੰਡ ਦੀ ਇਕ ਹੋਰ ਬਹੁਤ ਹੀ ਮਿਲਾਪੜੀ ਸ਼ਖ਼ਸੀਅਤ ਸਰਦਾਰ ਪਰਸ਼ਨ ਸਿੰਘ ਫੌਜੀ ਵੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੋਵੇਂ ਸਖਸ਼ੀਅਤਾਂ ਦੇ ਅਚਾਨਕ ਤੁਰ ਜਾਣ ਕਾਰਨ ਪਿੰਡ ਵਿੱਚ ਉਦਾਸੀ ਦਾ ਆਲਮ ਪੈਦਾ ਹੋ ਗਿਆ। ਪਰਸ਼ਨ ਸਿੰਘ ਫੌਜੀ ਪਿੰਡ ਭਲੂਰ ਦਾ ਦਰਿਆਦਿਲ ਤੇ ਸਾਊ ਪੁੱਤ ਸੀ। ਉਨ੍ਹਾਂ ਨੇ ’25 ਪੰਜਾਬ ਯੂਨਿਟ ਸਿੱਖ ਰੈਜੀਮੈਂਟ’ ਵਿਚ 24 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਆਪਣੇ ਬੇਟੇ ਅਰਸ਼ਪ੍ਰੀਤ ਸਿੰਘ ਅਤੇ ਬੇਟੀ ਅਮਨਪ੍ਰੀਤ ਕੌਰ ਲਈ ਪੜ੍ਹਾਈ ਕਰਨ ਦਾ ਸ਼ਾਨਦਾਰ ਮਾਹੌਲ ਸਿਰਜਿਆ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਬੇਟੀ ਅਮਨਪ੍ਰੀਤ ਕੌਰ ਸਾਹਿਤਕ ਕਿਤਾਬਾਂ ਨਾਲ ਲਗਾਓ ਰੱਖਦੀ ਹੈ। ਅਮਨਪ੍ਰੀਤ ਕੌਰ ਦੇ ਵਿਆਹ ਦੌਰਾਨ ਕਿਤਾਬਾਂ ਦਾ ਸਟਾਲ ਲੱਗਣਾ ਵੀ ਸਰਦਾਰ ਪਰਸ਼ਨ ਸਿੰਘ ਫੌਜੀ ਦੀ ਵਿਲੱਖਣ ਸੋਚ ਦਾ ਹੀ ਰੰਗ ਹੈ। ਇੱਥੇ ਦੱਸ ਦੇਈਏ ਕਿ ਉਨ੍ਹਾਂ ਫੌਜ ਦੀ ਨੌਕਰੀ ਕਰਨ ਤੋਂ ਬਾਅਦ 2013 ਤੋਂ 2023 ਤੱਕ 10 ਸਾਲ ਬੈਂਕ ਅੰਦਰ ਵੀ ਮਹੱਤਵਪੂਰਨ ਸੇਵਾਵਾਂ ਦਿੱਤੀਆਂ। ਅੱਜ ਵੀ ਲੋਕ ਉਨ੍ਹਾਂ ਦੇ ਮਿਲਣਸਾਰ ਸੁਭਾਅ ਦਾ ਜ਼ਿਕਰ ਕਰਦੇ ਹਨ। ਅੱਜਕਲ੍ਹ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਐਜ਼ੂਕੇਸ਼ਨਲ ਅਤੇ ਸੋਸ਼ਲ ਵੈਲਫ਼ੇਅਰ ਸੁਸਾਇਟੀ ਭਲੂਰ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਦਿਆਂ ਪਿੰਡ ਦੀ ਸੇਵਾ ਵਿਚ ਜੁੱਟੇ ਹੋਏ ਸਨ। ਇਸ ਦੁੱਖ ਦੀ ਘੜੀ ਵਿਚ ਸਮੂਹ ਗ੍ਰਾਮ ਪੰਚਾਇਤ ਭਲੂਰ, ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ, ਉਨ੍ਹਾਂ ਦੇ ਭਰਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਸਰਦਾਰ ਪਰਸ਼ਨ ਸਿੰਘ ਫੌਜੀ ਨਮਿੱਤ ਅੰਤਿਮ ਅਰਦਾਸ ਮਿਤੀ 11 ਫਰਵਰੀ 2026 ਦਿਨ ਬੁੱਧਵਾਰ ਨੂੰ ਗੁਰਦੁਆਰਾ ਸੁੱਖ ਸਾਗਰ ਸਾਹਿਬ ਪਿੰਡ ਭਲੂਰ ਵਿਖੇ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਕਿਸਾਨਾਂ ਉੱਤੇ ਲਾਠੀਚਾਰਜ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ- ਤਰਸੇਮ ਪੀਟਰ
Next articleਭੀਮ ਨੂੰ ਡਾ. ਭੀਮ ਰਾਓ ਅੰਬੇਡਕਰ ਬਣਾਉਣ ਵਾਲੀ ਔਰਤ: ਰਾਮਾਬਾਈ ਅੰਬੇਡਕਰ