ਫਗਵਾੜਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਸਾਹਿਤ ਅਤੇ ਸੱਭਿਆਚਾਰ ਨੂੰ ਪਰਨਾਈ ਹੋਈ ਸੰਸਥਾ ਹੈ ਜੋ ਜਿੱਥੇ ਪੁਰਾਣੇ ਤੇ ਨਾਮਵਰ ਕਲਾਕਾਰਾਂ ਲੇਖਕਾਂ ਸਾਹਿਤਕਾਰਾਂ ਨੂੰ ਸਮੇਂ ਸਮੇਂ ਤੇ ਸਨਮਾਨ ਕਰਦੀ ਰਹੀ ਹੈ ਉੱਥੇ ਹੀ ਨਵੇਂ ਤੇ ਹੋਣਹਾਰ ਕਲਮਕਾਰਾਂ ਨੂੰ ਸਨਮਾਨਿਤ ਕਰਕੇ ਵੀ ਉਨ੍ਹਾਂ ਦੇ ਹੌਸਲੇ ਬੁਲੰਦ ਕਰਦੀ ਹੈ.
ਮੀਡੀਆ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਮੰਚ ਦੇ ਜਨ ਸਕੱਤਰ ਤੇ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਦੱਸਿਆ ਕੇ ਮੰਚ ਦੇ ਅਮਰੀਕਾ ਵੱਸਦੇ ਚੇਅਰਮੈਨ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਦੇ ਉੱਦਮ ਸਦਕਾ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਨੇ ਪਿਛਲੇ ਵਰ੍ਹੇ ਦੁਨੀਆ ਭਰ ਵਿਚ ਪ੍ਰਸਿੱਧ ਗ਼ਜ਼ਲਗੋ ਭਜਨ ਸਿੰਘ ਵਿਰਕ ਤੇ ਸ਼ਾਦ ਪੰਜਾਬੀ ਦਾ ਯਾਦ ਵਿੱਚ ਯਾਦਗਾਰੀ ਸਨਮਾਨ ਸ਼ੁਰੂ ਕੀਤੇ ਸਨ.ਐਤਕੀਂ ਫਗਵਾੜਾ ਵਿਖੇ ਸਾਹਤਿਕ ਸਮਾਗਮ ਕਰ ਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਭਜਨ ਸਿੰਘ ਵਿਰਕ ਯਾਦਗਾਰੀ ਸਨਮਾਨ ਨਾਲ਼ ਹੋਣਹਾਰ ਸ਼ਾਇਰ ਜਸਵਿੰਦਰ ਜੱਸੀ ਨੂੰ ਸਨਮਾਨਿਤ ਕਰਨ ਜਾ ਰਹੀ ਹੈ.ਦੂਜਾ ਸ਼ਾਦ ਪੰਜਾਬੀ ਯਾਦਗਾਰੀ ਸਨਮਾਨ ਪ੍ਰਸਿੱਧ ਗ਼ਜ਼ਲਗੋ ਗੁਰਦੀਪ ਸੈਣੀ ਨੂੰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬੀ ਸਾਹਿਤ ਦੇ ਵੱਡੇ ਲੇਖਕ ਹਾਕਮ ਸਿੰਘ ਗਾਲਿਬ ਦੀ ਯਾਦ ਵਿੱਚ ਪਹਿਲਾ ਹਾਕਮ ਸਿੰਘ ਗਾਲਿਬ ਯਾਦਗਾਰੀ ਸਨਮਾਨ ਦੁਬਈ ਰਹਿੰਦੇ ਪ੍ਰਸਿੱਧ ਗ਼ਜ਼ਲਗੋ ਰੂਪ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ।
ਮੰਚ ਦੇ ਪ੍ਰਧਾਨ ਗੀਤਕਾਰ ਸ਼ਾਮ ਸਰਗੁੰਦੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਸਹਿਯੋਗ ਨਾਲ਼ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ 8 ਜੂਨ ਦਿਨ ਵੀਰਵਾਰ ਨੂੰ ਮੰਚ ਦੇ ਸਾਰੇ ਅਹੁਦੇਦਾਰਾਂ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਨਵੇਂ ਪੁਰਾਣੇ ਕਈ ਲੇਖਕ ਸ਼ਾਮਿਲ ਹੋ ਰਹੇ ਹਨ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ ਸੰਧੂ ਵਰਿਆਣਵੀ, ਐਸ ਐਲ ਵਿਰਦੀ, ਡਾ.ਜਗੀਰ ਸਿੰਘ ਨੂਰ,ਕੇ ਸਾਧੂ ਸਿੰਘ ਸ਼ਾਮ ਸਰਗੁੰਦੀ, ਜਗਦੀਸ਼ ਰਾਣਾ ਕਰਨਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly