ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੀਆਂ ਦੋ ਵਿਿਦਆਰਥਣਾਂ ਮਨੀਸ਼ਾ ਅਤੇ ਜਸ਼ਨਦੀਪ ਕੌਰ ਨੇ ਬ੍ਰਿਿਟਸ਼ ਕਬੱਡੀ ਐਸੋਸੀਏਸ਼ਨ ਵਲੋਂ ਬੈਸਟ ਮਿਡਲੈਂਡ, ਇੰਗਲੈਂਡ ਦੀ ਧਰਤੀ ਤੇ ਕਰਵਾਏ ਗਏ ਕਬੱਡੀ ਵਰਲਡ ਕੱਪ 2025 ਵਿਚ ਭਾਰਤ ਦੀ ਟੀਮ ਵਲੋਂ ਖੇਡਦਿਆਂ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸੰਸਥਾ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਨ੍ਹਾਂ ਖਿਡਾਰਨਾਂ ਦੇ ਕਾਲਜ ਪੁੱਜਣ ਤੇ ਢੋਲ ਦੀ ਥਾਪ ਤੇ ਇਨ੍ਹਾਂ ਦਾ ਨਿੱਘਾ ਸਨਮਾਨ ਕਰਨ ਉਪਰੰਤ ਸੰਸਥਾ ਦੇ ਸਮੁੱਚੇ ਸਟਾਫ ਮੈਂਬਰਾਂ ਅਤੇ ਵਿਿਦਆਰਥੀਆਂ ਵਲੋਂ ਪ੍ਰੋ. ਗੁਲਬਹਾਰ ਸਿੰਘ, ਪ੍ਰੋ. ਗੁਰਸ਼ਾਨ ਸਿੰਘ ਅਤੇ ਕੋਚ ਰੁਪਿੰਦਰ ਕੌਰ ਦੀ ਦੇਖ ਰੇਖ ਅਧੀਨ ਬੰਗਾ ਸ਼ਹਿਰ ਵਿਚ ਜੇਤੂ ਮਾਰਚ ਕੱਢਿਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਾਰਾਂ, ਜੀਪਾਂ ਅਤੇ ਟਰੈਕਟਰ ਸ਼ਾਮਲ ਸਨ। ਜੇਤੂ ਖਿਡਾਰਨਾਂ ਅਤੇ ਕੋਚ ਸਾਹਿਬਾਨਾਂ ਨੂੰ ਖੁਲੀ ਜੀਪ ਵਿਚ ਟਰਾਫੀ ਸਮੇਤ ਬਿਠਾਇਆ ਗਿਆ ਜੋ ਕਿ ਅਨੋਖਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਹ ਜੇਤੂ ਮਾਰਚ ਕਾਲਜ ਤੋਂ ਅਰੰਭ ਹੋ ਕੇ ਰੇਲਵੇ ਰੋਡ, ਮਹਿੰਦਰਾ ਹਸਪਤਾਲ, ਮੁਕੰਦਪੁਰ ਰੋਡ, ਬੱਸ ਅੱਡਾ ਬੰਗਾ, ਗੁਰੂ ਨਾਨਕ ਮਿਸ਼ਨ ਹਸਪਤਾਲ/ਸਕੂਲ ਢਾਹਾਂ ਕਲੇਰਾਂ, ਹੱਪੋਵਾਲ ਰੋਡ, ਬਾਬਾ ਗੋਲਾ ਸਕੂਲ, ਕਰਨ ਹਸਪਤਾਲ ਬੰਗਾ, ਬੱਸ ਅੱਡਾ, ਗੜਸ਼ੰਕਰ ਰੋਡ ਸਮੇਤ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਂਵੀ ਜੀਂਦੋਵਾਲ ਬੰਗਾ ਵਿਖੇ ਸਮਾਪਤ ਹੋਇਆ। ਇਸ ਦੌਰਾਨ ਡਾ. ਉਂਕਾਰ ਸਿੰਘ ਮਹਿੰਦਰਾ ਹਸਪਤਾਲ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂੁ ਨਾਨਕ ਮਿਸ਼ਨ ਟਰੱਸਟ ਢਾਹਾਂ ਕਲੇਰਾ, ਸ. ਹਰਬੰਸ ਸਿੰਘ ਬੋਲੀਨਾ, ਡਾਇਰੈਕਟਰ ਵਿਿਦਆ ਗੁਰੂੁ ਨਾਨਕ ਐਜੁਕੇਸ਼ਨ ਟਰੱਸਟ ਢਾਹਾਂ ਕਲੇਰਾ, ਪ੍ਰਿੰਸੀਪਲ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ, ਪ੍ਰਿੰਸੀਪਲ ਜਸਵਿੰਦਰ ਕੌਰ ਬਾਬਾ ਗੋਲਾ ਸਕੂਲ , ਰਮੇਸ਼ ਕੁਮਾਰ ਡੀ.ਪੀ. ਬਾਬਾ ਗੋਲਾ ਸਕੂਲ, ਡਾ. ਬਖ਼ਸ਼ੀਸ਼ ਸਿੰਘ ਕਰਨ ਹਸਪਤਾਲ, ਸੁਰਜੀਤ ਮਜਾਰੀ ਉਘੇ ਲੇਖਕ ਅਤੇ ਸਮਾਜ ਸੇਵੀ, ਸ੍ਰੀ ਹਰੀ ਕ੍ਰਿਸ਼ਨ ਨਈਅਰ ਸਮਾਜ ਸੇਵੀ, ਸ੍ਰੀ ਅਸ਼ੋਕ ਰਾਏ ਅਤੇ ਸਾਥੀਆਂ ਵਲੋਂ ਇਸ ਜੇਤੂ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਖੁਸ਼ੀ ਮੌਕੇ ਜੇਤੂ ਮਾਰਚ ਦੌਰਾਨ ਰਸਤੇ ਵਿਚ ਲੋਕਾਂ ਵਿਚ ਖੁਸ਼ੀ ਵਿਚ ਥਾਂ-ਥਾਂ ਲੱਡੂ ਵੰਡੇ ਗਏ ਅਤੇ ਜੇਤੂ ਖਿਡਾਰਨਾਂ ਉਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ। ਜਿਸ ਦੇ ਸਿਟੇ ਵਜੋ ਸੰਸਥਾ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਮੱਲਾਂ ਮਾਰ ਰਹੇ ਹਨ। ਇਸੇ ਕੜੀ ਵਜੋਂ ਸੰਸਥਾ ਦੇ ਖੇਡ ਵਿਭਾਗ ਦੀ ਕਬੱਡੀ ਕੋਚ ਮੈਡਮ ਰੁਪਿੰਦਰ ਕੌਰ ਦੀ ਮਿਹਨਤ ਸਦਕਾ ਸੰਸਥਾ ਦੀਆਂ ਦੋ ਵਿਿਦਆਰਥਣਾਂ ਮਨੀਸ਼ਾ ਅਤੇ ਜਸ਼ਨਦੀਪ ਕੌਰ ਨੇ ਭਾਰਤ ਦੀ ਕਬੱਡੀ ਟੀਮ ਵਲੋਂ ਵਰਲਡ ਕੱਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਜਿੱਤ ਦਾ ਸਿਹਰਾ ਸ੍ਰੀ ਅਸ਼ੋਕ ਦਾਸ ਪ੍ਰਧਾਨ ਵਰਲਡ ਕਬੱਡੀ, ਸ੍ਰੀ ਅਸ਼ੋਕ ਕੁਮਾਰ ਪ੍ਰਧਾਨ ਆਲ ਇੰਡੀਆ ਕਬੱਡੀ ਫੈਡਰੇਸ਼ਨ, ਸ. ਦਾਨਵੀਰ ਸਿੰਘ ਜਨਰਲ ਸਕੱਤਰ ਆਲ ਇੰਡੀਆ ਕਬੱਡੀ ਫੈਡਰੇਸ਼ਨ, ਸ. ਚਰਨਜੀਤ ਸਿੰਘ ਟੀਮ ਕੋਚ ਇੰਡੀਆ, ਕੋਚ ਜਸਕਰਨ ਕੌਰ ਲਾਡੀ, ਕੋਚ ਗੁਰਜੀਤ ਕੌਰ, ਕੋਚ ਰੁਪਿੰਦਰ ਕੌਰ, ਕੋਚ ਕਮਲਜੀਤ ਸਿੰਘ ਔਜਲਾ ਨੂੰ ਜਾਂਦਾ ਹੈ। ਇਸ ਮੌਕੇ ਭਾਰਤੀ ਟੀਮ ਵਿਚ ਮੌਜੂਦ ਦੂਜੇ ਖਿਡਾਰੀਆਂ ਸਿਮਰਨਜੀਤ ਕੌਰ, ਅਰਸ਼ਦੀਪ ਸਿੰਘ, ਗੁਲਸ਼ਨ ਸਿੰਘ, ਬਲਰਾਜ ਸਿੰਘ, ਕਰਮਜੀਤ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਜੇਤੂ ਮਾਰਚ ਦੀ ਸਮਾਪਤੀ ਮੌਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਂਵੀ ਬੰਗਾ ਵਿਖੇ ਪ੍ਰਮਾਤਮਾ ਦਾ ਛੁਕਰਾਨਾ ਕਰਨ ਲਈ ਸਮੂਹ ਸਟਾਫ ਅਤੇ ਵਿਿਦਆਰਥੀਆਂ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਸਰਬਜੀਤ ਸਿੰਘ ਅਤੇ ਸਟਾਫ ਵਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ, ਵਿਿਦਆਰਥੀ ਅਤੇ ਇਲਾਕੇ ਦੇ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj