HOME ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਵਿਖੇ 50 ਬੂਟੇ ਲਗਾਏ ਗਏ

ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਵਿਖੇ 50 ਬੂਟੇ ਲਗਾਏ ਗਏ

4
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਪੰਜਾਬੀ ਜਾਗਰਣ ਦੀ ਮੁਹਿੰਮ ਅਧੀਨ “ਮੇਰੀ ਬਗੀਚੀ ਮੇਰੀ ਸ਼ਾਨ” ਦੇ ਤਹਿਤ ਸਕੂਲ ਵਿੱਚ 50 ਬੂਟੇ ਲਗਾਏ ਗਏ । ਇਸ ਮੌਕੇ ਉੱਤੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’, ਪ੍ਰਿੰਸੀਪਲ ਹਿੰਮਤ ਕੌਰ ਅਤੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ, ਸਮੂਹ ਸਟਾਫ਼ ਅਤੇ ਬੱਚੇ ਸ਼ਾਮਲ ਹੋਏ । ਇਸ ਮੌਕੇ ਉੱਤੇ ਮਹੰਤ ਜੀ ਨੇ ਕਿਹਾ ਕਿ ਪੰਜਾਬੀ ਜਾਗਰਣ ਦੀ ਇਹ ਮੁਹਿੰਮ ਬਹੁਤ ਪ੍ਰਸੰਸਾਯੋਗ ਹੈ । ਕਿਉਂਕਿ ਅੱਜ ਦੇ ਸਮੇਂ ਵਿੱਚ ਜੋ ਕੁਦਰਤੀ ਆਫ਼ਤਾਂ ਆ ਰਹੀਆਂ ਹਨ। ਉਹਨਾਂ ਦਾ ਕਾਰਣ ਜੰਗਲਾਂ ਦੀ ਕਟਾਈ ਅਤੇ ਵੱਧ ਰਹੀ ਅਬਾਦੀ ਹੈ। ਇਸ ਮੁਹਿੰਮ ਨਾਲ ਸਾਡਾ ਪੰਜਾਬ ਫਿਰ ਹਰਿਆ-ਭਰਿਆ ਹੋ ਜਾਵੇਗਾ ਅਤੇ ਉਸ ਕੰਮ ਨਾਲ ਰੰਗਲੇ ਪੰਜਾਬ ਦਾ ਸੁਪਨਾ ਵੀ ਸਾਕਾਰ ਹੋ ਜਾਵੇਗਾ । ਇਸ ਨਾਲ ਵਾਤਾਵਰਨ ਦੀ ਸ਼ੁੱਧਤਾ ਹੋਵੇਗੀ ਅਤੇ ਹੜ ਵਰਗੀਆਂ ਸਥਿਤੀਆਂ ਤੋਂ ਨਿਜਾਤ ਮਿਲੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਸੁਸ ਨੇ ਲੁਧਿਆਣਾ ਵਿੱਚ ਹਾਈਬ੍ਰਿਡ ਸਟੋਰ ਦੀ ਸ਼ੁਰੂਆਤ ਕਰਕੇ ਭਾਰਤ ਵਿੱਚ ਆਪਣੀ ਰਿਟੇਲ ਰਣਨੀਤੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ
Next articleਧਿਆਨ – ਵਿਗਿਆਨ, ਸਿਹਤ ਸੰਭਾਲ ਅਤੇ ਆਤਮਿਕ ਪ੍ਰਕਾਸ਼ਨ ਦਾ ਰਸਤਾ