ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਗੁਰੂਦਵਾਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਅਤੇ ਭਲਾਈ ਲਈ ਲਗਾਤਾਰ ਤਤਪਰ ਰਹਿੰਦਾ ਹੈ। ਜਿਸਨੇ ਸਵੈ ਇਛੁੱਕ ਖੂਨਦਾਨ ਨੂੰ ਹੁਸ਼ਿਆਰਪੁਰ ਅਤੇ ਨੇੜਲੇ ਇਲਾਕਿਆਂ ਵਿੱਚ ਮੁਹਿੰਮ ਦੇ ਰੂਪ ਵਿੱਚ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਅਤੇ ਲੱਗਭਗ 25 ਸਾਲ ਪਹਿਲਾਂ ਮਹੰਤ ਬਾਬਾ ਤਾਰਾ ਸਿੰਘ ਜੀ ਸੇਵਾਪੰਥੀ ਦੇ ਅਸ਼ੀਰਵਾਦ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਪਾਹਵਾ ਦੀ ਯੋਗ ਅਗਵਾਈ ਵਿੱਚ ਸੁਰੂ ਕੀਤੀ ਇਸ ਮੁਹਿੰਮ ਨੇ ਲੱਖਾਂ ਮਰੀਜਾਂ ਨੂੰ ਖੂਨ ਅਤੇ ਪਲੇਟਲੈੱਟ ਸੈੱਲਾਂ ਦੇ ਰੂਪ ਵਿੱਚ ਨਵੀਂ ਜਿੰਦਗੀ ਦਿੱਤੀ। ਉਸੇ ਕੜੀ ਵਜੋਂ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਵਿਖੇ ਅੱਜ ਨਵਾਂ ਬਲੱਡ ਕੰਪੋਨੇਂਟ ਵਿੰਗ ਮਹੰਤ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਅਤੇ ਸੰਤ ਅਜੀਤ ਸਿੰਘ ਜੀ ਸੇਵਾਪੰਥੀ ਵਲੋਂ ਅਰਦਾਸ ਬੇਨਤੀ ਕਰ ਕੇ ਸ਼ੁਰੂ ਕੀਤਾ ਗਿਆ ਅਤੇ ਇਸ ਦੀ ਅਗਵਾਈ ਸਰਦਾਰ ਜਸਦੀਪ ਸਿੰਘ ਪਾਹਵਾ ਅਤੇ ਓਹਨਾਂ ਦੀ ਟੀਮ ਨੂੰ ਸੌਂਪਦਿਆਂ ਹੋਇਆਂ ਯੋਗ ਅਤੇ ਸੁਚੱਜੇ ਢੰਗ ਨਾਲ ਸੇਵਾ ਕਰਨ ਦਾ ਅਸ਼ੀਰਵਾਦ ਵੀ ਦਿੱਤਾ।ਇਸ ਮੌਕੇ ਬਲੱਡ ਸੈਂਟਰ ਦੇ ਬੀ. ਟੀ.ਓ. ਡਾ. ਨੀਗਬ ਗੁਲਾਟੀ ਅਤੇ ਬਲੱਡ ਸੈਂਟਰ ਦੇ ਟੈਕਨੀਕਲ ਇੰਚਾਰਜ ਸਰਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਬਲੱਡ ਸੈਂਟਰ ਵਿੱਚ ਹੁਣ ਇੱਕੋ ਖੂਨਦਾਨੀ ਤੋਂ ਖੂਨ ਲੈ ਕੇ ਤਿੰਨ ਚਾਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।ਜਿਸ ਵਿੱਚ ਮੁੱਖ ਤੌਰ ਤੇ ਪੈਕ ਰੈੱਡ ਬਲੱਡ ਸੈੱਲ ਦੇ ਨਾਲ ਨਾਲ ਪਲਾਜ਼ਮਾ ਅਤੇ ਪਲੇਟਲੈੱਟ ਸੈੱਲ ਮੁੱਖ ਤੌਰ ਤੇ ਸ਼ਾਮਿਲ ਕੀਤੇ ਗਏ ਹਨ ਅਤੇ ਇਹਨਾਂ ਲਈ ਬਹੁਤ ਹੀ ਆਧੁਨਿਕ ਤਕਨੀਕ ਨਾਲ ਲੈਸ ਕੀਮਤੀ ਵਿਦੇਸ਼ੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਜਸਦੀਪ ਸਿੰਘ ਪਾਹਵਾ ਨੇ ਦੱਸਿਆ ਕਿ ਖੂਨ,ਸੈੱਲਾਂ ਅਤੇ ਬਾਕੀ ਖੂਨ ਦੇ ਉਤਪਾਦਾਂ ਦੀ ਫੀਸ/ਚਾਰਜ ਬਹੁਤ ਹੀ ਘੱਟ ਅਤੇ ਵਾਜਿਬ ਰੱਖੇ ਗਏ ਹਨ ਅਤੇ ਥਾਲਾਸੀਮਿਆ ਦੇ ਮਰੀਜ਼ ਬੱਚਿਆਂ ਲਈ ਇਹ ਬਿਲਕੁਲ ਫਰੀ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਸਚਦੇਵਾ, ਗੁਰਦੀਪ ਸਿੰਘ ਸਚਦੇਵਾ, ਜਗਮੋਹਨ ਸਿੰਘ ਪਾਹਵਾ, ਰਵਿੰਦਰ ਸਿੰਘ ਸੇਠੀ, ਤਰਨਜੀਤ ਸਿੰਘ, ਮਨਜੀਤ ਸਿੰਘ, ਰਤਨਦੀਪ ਸਿੰਘ, ਕਮਲਜੀਤ ਸਿੰਘ, ਆਰ.ਕੇ. ਕਪੂਰ, ਰਾਕੇਸ਼ ਸਹਾਰਨ, ਵਿਸ਼ਾਲ ਵਾਲਿਆ, ਸੁਮੀਤ ਗੁਪਤਾ ਅਤੇ ਬਲੱਡ ਸੈਂਟਰ ਦੇ ਸਾਰੇ ਸਟਾਫ ਮੈਂਬਰ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly