ਇਸਤਿਹਾਰਾਂ ਤੇ ਭਗਵੰਤ ਮਾਨ ਆਪਣੀਆਂ ਫੋਟੋ ਲਾ ਕੇ ਪੰਜਾਬ ਨੂੰ ਕਰਜ਼ੇ ਵਿੱਚ ਡਬੋ ਰਿਹਾ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਕਰਜ਼ੇ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ। ਜਦੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਸਤਿਹਾਰਾਂ ਤੇ ਆਪਣੀਆਂ ਫੋਟੂਆਂ ਲਗਾਉਣ ਵਿੱਚ ਮਸਰੂਫ਼ ਹਨ। ਮੁੱਖ ਮੰਤਰੀ ਸਾਹਿਬ ਜੇਕਰ ਤੁਸੀਂ ਬੇਸ਼ੁਮਾਰ ਫੋਟੋਆਂ ਆਪਣੇ ਇਸਤਿਹਾਰਾਂ ਤੇ ਨਾ ਲਗਾਉਂਦੇ ਤਾਂ ਤੁਹਾਨੂੰ ਪੈਟਰੋਲ, ਡੀਜਲ, ਬਿਜਲੀ ਅਤੇ ਬੱਸਾਂ ਦੇ ਕਿਰਾਏ ਵਧਾਉਣ ਦੀ ਲੋੜ ਹੀ ਨਹੀਂ ਪੈਣੀ ਸੀ। ਨਾ ਹੀ ਲੱਕ ਤੋੜਮੀ ਮਹਿੰਗਾਈ ਦਾ ਹੋਰ ਬੋਝ ਆਮ ਆਦਮੀ ਤੇ ਪੈਣਾ ਸੀ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਆਪਣੀ ਇਸਤਿਹਾਰਬਾਜ਼ੀ ਵਲੋਂ ਧਿਆਨ ਹਟਾ ਕੇ ਲੋਕਾਂ ਦੀ ਮੁਸਕਿਲਾਂ ਵੱਲ ਧਿਆਨ ਦਿੱਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦਿਹਾਂਤ, 72 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ
Next articleਬੁੱਧ ਚਿੰਤਨ