ਪੰਜਾਬ ਭਰ ਦੇ ਡਿਪੂ ਹੋਲਡਰ 6 ਤਰੀਕ ਨੂੰ ਕਾਲੀਆਂ ਝੰਡੀਆਂ ਲੈ ਕੇ ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣਾਂ ਵੇਲੇ ਕੀਤੇ ਵਾਅਦੇ ਯਾਦ ਕਰਾਉਣਗੇ।
ਸ੍ਰੀ ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਦੇ ਡਿਪੂ ਹੋਲਡਰਾਂ ਨੇ ਜਲੰਧਰ ਲੋਕਸਭਾ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕੀਤਾ ਹੈ । ਰਾਸ਼ਨ ਡਿਪੂ ਹੋਲਡਰ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਜਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਅੰਗਰੇਜ਼ ਸਿੰਘ ਨੇ ਜਲੰਧਰ ਵਿਖੇ ਡਿਪੂ ਹੋਲਡਰਾਂ ਨੂੰ ਲਾਮਬੰਧ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੇ ਸਮੂਹ ਡਿਪੂ ਹੋਲਡਰ 6 ਤਰੀਕ ਨੂੰ ਜਲੰਧਰ ਵਿਖੇ ਆਮ ਆਦਮੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਡੱਟਵਾਂ ਵਿਰੋਧ ਕਰਨਗੇ । ਉਹਨਾਂ ਨੇ ਕਿਹਾ ਹੈ ਕਿ ਆਪ ਦੇ ਰੋਡ ਸ਼ੋਅ ਦੌਰਾਨ ਕਾਲੀਆਂ ਝੰਡੀਆਂ ਦਿਖਾਈਆ ਜਾਣਗੀਆ। ਅਤੇ ਜਿੱਥੇ ਵੀ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਪ੍ਰਚਾਰ ਕਰਨ ਲਈ ਜਾਣਗੇ ਉਹਨਾਂ ਦਾ ਉਥੇ ਹੀ ਕਾਲੇ ਕੱਪੜੇ ਪਾ ਕੇ ਵਿਰੋਧ ਕੀਤਾ ਜਾਵੇਗਾ। ਸੂਬਾ ਪ੍ਰਧਾਨ ਕਾਜਲਾ ਅਤੇ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਅੰਗਰੇਜ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਲੋਕਸਭਾ ਹਲਕਾ ਸੰਗਰੂਰ ਵਿੱਚ ਡਿਪੂ ਹੋਲਡਰਾਂ ਵੱਲੋਂ ਵਿਰੋਧ ਕਰਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਸੀ ਉਸੇ ਤਰ੍ਹਾਂ ਜਲੰਧਰ ਲੋਕਸਭਾ ਹਲਕੇ ਦੇ ਘਰ-ਘਰ ਜਾਕੇ ਸਰਕਾਰ ਦੇ ਵਿਰੋਧ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਨਗੇ ਅਤੇ ਚੁਟਕਲੇ ਸੁਣਾਉਣ ਵਾਲੀ ਸਰਕਾਰ ਦਾ ਕੱਚਾ ਚਿੱਠਾ ਖੋਲਣਗੇ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly