ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿਚਲੀ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਹਾਰੇ ਹੋਏ ਆਗੂ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਪਾਠਕ ਆਦਿ ਚਲਾ ਰਹੇ ਹਨ। ਭਗਵੰਤ ਮਾਨ ਇਨਾਂ ਨੂੰ ਪੰਜਾਬ ਦੇ ਹਰ ਸਰਕਾਰੀ ਸਮਾਗਮ ਦੇ ਵਿੱਚ ਪ੍ਰਮੁੱਖ ਤੌਰ ਉੱਤੇ ਬੁਲਾਉਂਦਾ ਹੈ ਪਰ ਹੁਣ ਜਦੋਂ ਹੜਾਂ ਦੇ ਵਿੱਚ ਪੰਜਾਬ ਦੇ ਲੋਕ ਘਿਰੇ ਹਨ ਤਾਂ ਦਿੱਲੀ ਵਾਲਾ ਕੋਈ ਵੀ ਆਗੂ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਦੇ ਲਈ ਦਿੱਲੀਓਂ ਪੰਜਾਬ ਨਹੀਂ ਆਇਆ ਇਸ ਗੱਲ ਦਾ ਪੰਜਾਬ ਵਾਸੀਆਂ ਵਿੱਚ ਰੋਸ ਹੈ ਉਲਟਾ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਜਿਹੜੀ ਹੜ੍ਹ ਪੀੜਤਾਂ ਲਈ ਸਹਾਇਤਾ ਵੰਡ ਰਹੇ ਹਨ ਉਸ ਦੇ ਉੱਪਰ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਈ ਜਾ ਰਹੀ ਹੈ ਇਹ ਸਭ ਕੁਝ ਸਾਜਿਸ਼ ਤਹਿਤ ਪੰਜਾਬ ਦੇ ਹੜ ਪੀੜਤਾਂ ਨੂੰ ਚਿੜਾਉਣ ਦੇ ਲਈ ਕੀਤਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੇ ਚੇਅਰਮੈਨ ਇੰਜਨੀਅਰ ਬਲਵਿੰਦਰ ਲਾਲਕਾ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਆਗੂ, ਪੰਜਾਬ ਦੇ ਸਮਾਜ ਸੇਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਤੇ ਆਮ ਲੋਕ ਹੜਾਂ ਵਿੱਚ ਘਿਰੇ ਹੋਏ ਲੋਕਾਂ ਦੀ ਸਾਰ ਲੈ ਰਹੇ ਹਨ ਪਰ ਦਿੱਲੀ ਵਾਲਾ ਲਾਣਾ ਹੁਣ ਗਾਇਬ ਹੋ ਗਿਆ ਹੈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



