ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ : ਪਿਛਲੇ ਦੋ ਕੁ ਮਹੀਨੇ ਪਹਿਲਾਂ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਜਬਰੀ ਜਮੀਨ ਪ੍ਰਾਪਤੀ ਸਕੀਮ ਲਿਆਂਦੀ ਸੀ ਇਸ ਸਕੀਮ ਦਾ ਵਿਰੋਧ ਸਮੁੱਚੇ ਪੰਜਾਬ ਵਾਸੀਆਂ ਨੇ ਇਹ ਕੀਤਾ ਪਰ ਜਿਲਾ ਲੁਧਿਆਣਾ ਦੇ ਕੁਹਾੜਾ ਮਾਛੀਵਾੜਾ ਸੜਕ ਉਤੇ ਸਥਿਤ ਪਿੰਡ ਭਾਗਪੁਰ ਦੇ ਨੌਜਵਾਨ ਸਰਪੰਚ ਗਗਨਦੀਪ ਸਿੰਘ ਢਿੱਲੋ ਨੇ ਜਿੱਥੇ ਆਪਣੇ ਪਿੰਡ ਦੇ ਵਿੱਚ ਮਤਾ ਪਾਇਆ ਉੱਥੇ ਹੀ ਇਲਾਕੇ ਦੇ ਪਿੰਡਾਂ ਦੇ ਵਿੱਚ ਇੱਕ ਪ੍ਰਚਾਰ ਮੁਹਿੰਮ ਵਿੱਢੀ ਤੇ ਇਥੋਂ ਹੀ ਇਹ ਨੌਜਵਾਨ ਸਰਪੰਚ ਚਰਚਾ ਵਿੱਚ ਆਇਆ। ਹੁਣ ਇਸ ਗਗਨਦੀਪ ਸਿੰਘ ਸਰਪੰਚ ਨੇ ਆਪਣੇ ਪਿੰਡ ਭਾਗਪੁਰ, ਜੋ ਅਕਾਲੀ ਆਗੂ ਸਰਨਜੀਤ ਸਿੰਘ ਢਿੱਲੋ ਦਾ ਪਿੰਡ ਹੈ ਸਮੁੱਚੇ ਪਿੰਡ ਦੇ ਮੋਹਤਬਰ ਸੱਜਣਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੜ੍ਹ ਪੀੜਤਾਂ ਦੇ ਲਈ ਸਮਾਨ ਇਕੱਤਰ ਕਰਨ ਦਾ ਵਿਚਾਰ ਬਣਾਇਆ। ਸਰਪੰਚ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਸਮੁੱਚੇ ਪਿੰਡ ਵਾਸੀਆਂ ਨੇ ਹੜ੍ਹ ਪੀੜਤਾਂ ਦੀ ਸੇਵਾ ਦੇ ਲਈ ਯੋਗਦਾਨ ਪਾਇਆ ਵੱਡੀ ਗਿਣਤੀ ਦੇ ਵਿੱਚ ਘਰਾਂ ਵਿੱਚ ਘਰੇਲੂ ਤੌਰ ਤੇ ਵਰਤੋਂ ਆਉਣ ਵਾਲੇ ਸਮਾਨ ਤੋਂ ਇਲਾਵਾ ਰਾਸ਼ਨ ਤੇ ਹੋਰ ਸਮਾਨ ਸਰਪੰਚ ਗਗਨਦੀਪ ਸਿੰਘ ਦੇ ਉੱਦਮ ਸਦਕਾ ਇਕੱਤਰ ਹੋਇਆ ਹੈ ਤੇ ਇਹ ਸਮਾਨ ਸਰਪੰਚ ਆਪਣੇ ਸਾਥੀਆਂ ਦੇ ਨਾਲ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਵੰਡਣ ਦੇ ਲਈ ਲੈ ਕੇ ਗਏ ਤੇ ਅੱਗੋਂ ਹੜ੍ਹ ਦੇ ਪਾਣੀ ਵਿੱਚ ਘਿਰੇ ਲੋਕਾਂ ਦੇ ਘਰਾਂ ਤੱਕ ਜਾ ਕੇ ਕਿਸ਼ਤੀਆਂ ਰਾਹੀਂ ਸਮਾਨ ਪੁੱਜਦਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



