ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਕਮਲ ਹੀਰ ਆਈ ਟੀ ਇਨਚਾਰਜ਼ ਬੀਜੇਪੀ ਨੇ ਪੈਸ ਨੋਟ ਰਾਹੀ ਮੰਗ ਕੀਤੀ ਹੈ ਕਿ ਲੋਕ ਹੜ੍ਹਾਂ ਕਾਰਨ ਮੁਸ਼ਕਿਲਾਂ ਵਿਚ ਹਨ, ਉਜਾੜਾ ਵੀ ਝੱਲ ਰਹੇ ਹਨ ਤੇ ਮੌਤਾਂ ਵੀ ਹੋ ਰਹੀਆਂ ਹਨ ਪਰ ਦੋਵੇਂ ਪਾਰਟੀਆਂ ਰਾਜ ਵਿਚ ਅੱਜ ਕੱਲ੍ਹ ਆਏ ਹੜ੍ਹਾਂ ਬਾਰੇ ਜਾਂ ਤਾਂ ਚੁੱਪ ਹਨ ਜਾਂ ਫਿਰ ਸਿਆਸੀ ਟਕੋਰਾਂ ਕਰ ਰਹੀਾਂ ਹਨ। ਸੂਬੇ ਦੇ 19 ਜ਼ਿਲ੍ਹੇ ਪਾਣੀ ਵਿਚ ਡੁੱਬੇ ਹੋਏ ਹਨ।ਚਾਰ ਦਰਜਨ ਤੋਂ ਵੱਧ ਪੰਜਾਬੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿਚ ਜਾਣ ਲਈ ਮਜਬੂਰ ਹਨ। ਰਾਹਤ ਕੈਂਪ ਲੋਕਾਂ ਨੇ ਆਪ ਬਣਾਏ ਹਨ ਤੇ ਬਚਾਅ ਤੇ ਰਾਹਤ ਕਾਰਜ ਵੀ ਆਪ ਚਲਾ ਰਹੇ ਹਨ ਤੇ ਸਰਕਾਰ ਜ਼ਮੀਨੀ ਪੱਧਰ ਤੋਂ ਗਾਇਬ ਹੈ।ਹੀਰ ਨੇ ਪੱਤਰਕਾਰਾ ਨਾਲ ਗੱਲ ਕਰਦਿਆਂ ਆਖਿਆਂ ਕਿ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਲੋਕਾਂ ਨੇ ਆਪੇ ਲਗਾਏ ਕੈਂਪਾਂ ਇਹਨਾਂ ਕੈਂਪਾਂ ਵਿਚ ਪੰਜਾਬ ਸਰਕਾਰ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕੀ ਜੋ ਜਿਉਂਦੇ ਰਹਿਣ ਲਈ ਲੋੜੀਂਦੀਆਂ ਹੋਣ। ਲੱਖਾਂ ਏਕੜ ਖੇਤੀਬਾੜੀ ਫਸਲ ਹੜ੍ਹਾਂ ਵਿਚ ਡੁੱਬ ਗਈ ਹੈ, ਸਕੂਲ ਬੰਦ ਕਰਨੇ ਪਏ ਹਨ ਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।ਹੀਰ ਨੇ ਦੱਸਿਆਂ ਕਿ ਕਿਸਾਨਾਂ ਲਈ ਇਕ ਵਾਰ ਹੜ੍ਹ ਦਾ ਪਾਣੀ ਉਤਰਣ ਤੇ ਖੇਤ ਸੁੱਕਣ ਮਗਰੋਂ ਨਵੇਂ ਸਿਰੇ ਤੋਂ ਫਸਲ ਲਾਉਣੀ ਬਹੁਤ ਮੁਸ਼ਕਿਲ ਕੰਮ ਹੈ ਕਿਉਂਕਿ ਹੜ੍ਹਾਂ ਕਾਰਨ ਕੁਝ ਵੀ ਕਰਨਾ ਔਖਾ ਹੈ। ਕਿਸਾਨ ਇਸ ਵੇਲੇ ਮਹਿੰਗਾ ਸਾਜ਼ੋ ਸਮਾਨ ਨਹੀਂ ਲੈ ਸਕਦੇ। ਖੇਤਾਂ ਵਿਚ ਰੇਤਾ ਆ ਗਿਆ ਹੈ ਤੇ ਕਿਸਾਨਾਂ ਨੂੰ ਖੇਤਾਂ ਵਿਚੋਂ ਰੇਤਾ ਪਾਸੇ ਕਰਵਾਉਣ ਲਈ ਹੋਰ ਵੀ ਖਰਚਾ ਕਰਨਾ ਪਵੇਗਾ ਜਦੋਂ ਕਿ ਪਹਿਲਾਂ ਹੀ ਫਸਲਾਂ ਡੁੱਬਣ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨ ਇਸ ਵੇਲੇ ਫਸਲ ਮੁੜ ਲਾਉਣ ਬਾਰੇ ਬੇਯਕੀਨੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਮੁੜ ਝੋਨਾ ਲਾਉਣਾ ਔਖਾ ਹੋ ਰਿਹਾ ਹੈ।
ਹੀਰ ਨੇ ਇਹ ਵੀ ਕਿਹਾਂ ਕਿ ਅਜਿਹਾ ਸਪਸ਼ਟ ਦਿਸ ਰਿਹਾ ਹੈ ਕਿ ਕਿਸਾਨਾਂ ਦੀ ਨਾ ਸਿਰਫ ਲੱਗੀ ਫਸਲ ਤਬਾਹ ਹੋਵੇਗੀ ਬਲਕਿ ਅਗਲੇ ਸੀਜ਼ਨ ਦੀ ਫਸਲ ਵੀ ਤਬਾਹ ਹੋਣੀ ਤੈਅ ਹੈ।ਇਸ ਤੋਂ ਇਲਾਵਾ ਹਜ਼ਾਰਾਂ ਪਸ਼ੂ ਮਰ ਗਏ ਹਨ ਤੇ ਹੋਰ ਮਰ ਰਹੇ ਹਨ ਕਿਉਂਕਿ ਉਹਨਾਂ ਵਾਸਤੇ ਚਾਰਾ ਨਹੀਂ ਹੈ।ਫਸਲਾਂ ਬੀਜਣ ਲਈ, ਮਕਾਨਾਂ ਦੀ ਉਸਾਰੀ ਲਈ ਤੇ ਖੇਤੀਬਾੜੀ ਸੰਦ ਖਰੀਦਣ ਲਈ ਲਏ ਕਰਜ਼ਿਆਂ ਨੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ। ਹਾਲੇ ਤੱਕ ਸਰਕਾਰ ਨੇ ਇਹਨਾਂ ਲਈ ਕਿਸੇ ਵਿੱਤੀ ਸਹਾਇਤਾ ਦਾ ਐਲਾਨ ਨਹੀਂ ਕੀਤਾ।ਆਪ ਜੀ ਨੂੰ ਬੇਨਤੀ ਹੈ ਕਿ ਹੇਠ ਲਿਖੇ ਅਨੁਸਾਰ ਤੁਰੰਤ ਹੜ੍ਹ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ:
ਹੜ ਦੀ ਮਾਰ ਵਿੱਚ ਆਏ ਕਿਸਾਨਾ ਅਤੇ ਗਰੀਬਾਂ ਦਾ ਕਰਜ਼ਾ ਮਾਫ ਕੀਤਾ ਜਾਵੇ
ਝੋਨਾ 50 ਹਜ਼ਾਰ ਰੁਪਏ ਪ੍ਰਤੀ ਏਕੜ
ਖੇਤੀਬਾੜੀ ਮਜ਼ਦੂਰ 20 ਹਜ਼ਾਰ ਰੁਪਏ
ਮਕਾਨਾਂ ਦੇ ਨੁਕਸਾਨ ਲਈ 5 ਲੱਖ ਰੁਪਏ
ਪਸ਼ੂਆਂ ਲਈ ਚਾਰੇ ਵਾਸਤੇ 5 ਹਜ਼ਾਰ ਰੁਪਏ
ਪਸ਼ੂਆਂ ਦੀ ਮੌਤ ਲਈ 1 ਲੱਖ ਰੁਪਏ ਪ੍ਰਤੀ ਪਸ਼ੂ
ਮਨੁੱਖੀ ਮੌਤਾਂ ਲਈ 25 ਲੱਖ ਰੁਪਏ ਅਤੇ ਸਰਕਾਰੀ ਨੋਕਰੀ ਯਕੀਨੀ ਬਣਾ ਕੇ ਐਲਾਨ ਕਰੇ,ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੀ ਇਕ ਸਾਲ ਦੀ ਫੀਸ ਮੁਆਫ ਕੀਤੀ ਜਾਵੇ।
ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਹੜ੍ਹ ਪੀੜਤਾਂ ਵਾਸਤੇ ਤੁਰੰਤ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly